channel punjabi
Canada International News North America

ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ-ਅਮਰੀਕਾ ਬਾਰਡਰ ਤੋਂ 3.5 ਮਿਲੀਅਨ ਡਾਲਰ ਦੀ ਕੋਕੀਨ ਮਿਲਣ ਦੇ ਬਾਅਦ ਕੀਤਾ ਗਿਆ ਚਾਰਜ

ਬਰੈਂਪਟਨ ਦੇ ਇਕ ਟਰੱਕ ਡਰਾਈਵਰ ਨੂੰ ਅਮਰੀਕਾ ਤੋਂ ਕੈਨੇਡਾ ਜਾਣ ਵਾਲੇ ਇਕ ਵਾਹਨ ਵਿਚ 3.5 ਮਿਲੀਅਨ ਡਾਲਰ ਦੀ ਕੋਕੀਨ ਮਿਲਣ ਦੇ ਬਾਅਦ ਚਾਰਜ ਕੀਤਾ ਗਿਆ ਹੈ।

ਗ੍ਰਿਫ਼ਤਾਰ ਕੀਤਾ ਗਿਆ ਭਾਰਤੀ ਮੂਲ ਦਾ ਇਹ ਟਰੱਕ ਡਰਾਈਵਰ ਕੈਨੇਡਾ ਦੇ ਬਰੈਂਪਟਨ ਦਾ ਰਹਿਣ ਵਾਲਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੀ ਰਿਪੋਰਟ ਹੈ ਕਿ 31 ਮਾਰਚ ਨੂੰ ਇਕ ਵਪਾਰਕ ਵਾਹਨ ਸਾਰਨੀਆ ਵਿਚ ਬਲੂ ਵਾਟਰ ਬ੍ਰਿਜ ਤੋਂ ਕੈਨੇਡਾ ਵਿਚ ਦਾਖਲ ਹੋਇਆ ਸੀ। ਅਸਲ ਜਾਂਚ ਦੇ ਦੌਰਾਨ, ਡਰਾਈਵਰ ਨੂੰ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਸੀ ਜਿੱਥੇ ਬਾਰਡਰ ਏਜੰਟਾਂ ਨੇ 62 ਕਿੱਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ। CBSA ਨੇ 25 ਸਾਲਾ ਡਰਾਈਵਰ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸਨੂੰ ਵਿੰਡਸਰ ਡਿਟੈਚਮੈਂਟ ਤੋਂ RCMP ਦੇ ਅਧਿਕਾਰੀਆਂ ਦੀ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਹੈ। ਸਾਰਨੀਆ ਨਾਮੀ ਕੋਰਟ ਵਿਚ ਹਰਵਿੰਦਰ ਸਿੰਘ ਨੂੰ 20 ਅਪ੍ਰੈਲ ਨੂੰ ਪੇਸ਼ ਕੀਤਾ ਜਾਵੇਗਾ।

Related News

ਆਈ.ਡੀ. ਰੈਪਿਡ ਟੈਸਟ ਕਿੱਟਾਂ ਨੂੰ ਲੈ ਕੇ ਵਿਰੋਧੀਆਂ ਨੇ ਟਰੂਡੋ ਸਰਕਾਰ ਨੂੰ ਘੇਰਿਆ, ਸਰਕਾਰ ਦਾ ਭਰੋਸਾ ਹਰ ਸੂਬੇ ਨੂੰ ਮਿਲਣਗੀਆਂ ਟੈਸਟ ਕਿੱਟਾਂ

Vivek Sharma

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਲਈ ਪਾਈ ਗਈ ਵੋਟ

Rajneet Kaur

ਟਰੰਪ ਨੂੰ ਬੈਨ ਕਰਨ ਤੋਂ ਬਾਅਦ ਟਵਿੱਟਰ ਨੇ ਤੋੜੀ ਚੁੱਪੀ, CEO ਨੇ ਦਿੱਤਾ ਪਹਿਲਾ ਬਿਆਨ

Vivek Sharma

Leave a Comment