channel punjabi
International News

ਭਾਰਤੀ ਮੂਲ ਦੇ ਅਨਿਲ ਸੋਨੀ ਬਣੇ ਡਬਲਿਊ.ਐੱਚ.ਓ. ਫਾਊਂਡੇਸ਼ਨ ਦੇ ਪਹਿਲੇ ਸੀਈਓ, ਜਾਣੋ ਕਦੋਂ ਸੰਭਾਲਣਗੇ ਅਹੁਦਾ

ਨਿਊਯਾਰਕ: ਦੁਨੀਆ ਦੇ ਪ੍ਰਸਿੱਧ ਸਿਹਤ ਮਾਹਰ ਭਾਰਤੀ ਮੂਲ ਦੇ ਅਨਿਲ ਸੋਨੀ ਨੂੰ ਨਵਗਠਿਤ ਡਬਲਿਊਐਚਓ ਫਾਊਂਡੇਸ਼ਨ (W.H.O. FOUNDATION) ਦਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਹ ਫਾਊਂਡੇਸ਼ਨ ਦੁਨੀਆ ਭਰ ਵਿਚ ਸਿਹਤ ਸਬੰਧੀ ਚੁਣੌਤੀਆਂ ਨੂੰ ਹਲ ਕਰਨ ਦੇ ਲਈ ਵਿਸ਼ਵ ਸਿਹਤ ਸੰਗਠਨ ਦੇ ਨਾਲ ਮਿਲ ਕੇ ਕੰਮ ਕਰੇਗਾ।

ਫਾਊਂਡੇਸ਼ਨ ਵਲੋਂ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸੋਨੀ ਅਗਲੇ ਸਾਲ ਪਹਿਲੀ ਜਨਵਰੀ (1st JANUARY 2021) ਨੂੰ ਅਪਣਾ ਅਹੁਦਾ ਸੰਭਾਲਣਗੇ।
ਡਬਲਿਊਐਚਓ ਫਾਊਂਡੇਸ਼ਨ ਦਾ ਹੈਡਕੁਆਰਟਰ ਜੇਨੇਵਾ ਵਿਚ ਹੈ। ਇਸ ਨੂੰ ਇਸ ਸਾਲ ਮਈ ਵਿਚ ਸ਼ੁਰੂ ਕੀਤਾ ਗਿਆ ਸੀ।

ਡਬਲਿਊਐਚਓ ਫਾਊਂਡੇਸ਼ਨ (W.H.O. FOUNDATION) ਵਿੱਚ ਆਉਣ ਤੋਂ ਪਹਿਲਾਂ ਅਨਿਲ ਸੋਨੀ ਹੈਲਥਕੇਅਰ ਕੰਪਨੀ ਵਿਆਟ੍ਰੀਜ ਵਿਚ ਸਨ। ‘ਵਿਆਟ੍ਰੀਜ’ ਵਿੱਚ ਉਹ ਗਲੋਬਲ ਇੰਫੈਕਸਨ ਡਿਜੀਜ਼ ਦੇ ਮੁਖੀ ਸੀ। ਡਬਲਿਊਐਚਓ ਮੁਖੀ ਡਾ. ਟੈਡਰੋਸ ਅਧਨੋਮ ਨੇ ਸੋਨੀ ਨੂੰ ਵਿਸ਼ਵ ਸਿਹਤ ਸੰਗਠਨ ਦੇ ਖੇਤਰ ਵਿਚ ਇਨੋਵੇਟਰ ਕਰਾਰ ਦਿੱਤਾ ਹੈ। ਜਿਨ੍ਹਾਂ ਨੇ ਐਚਆਈਓ, ਏਡਜ਼ ਅਤੇ ਹੋਰ ਸੰਕਰਾਮਕ ਬਿਮਾਰੀਆਂ ਨਾਲ ਪੀੜਤ ਲੋਕਾਂ ਦੇ ਵਿਚ ਦੋ ਦਹਾਕਿਆਂ ਤੋਂ ਜ਼ਿਆਦਾ ਸਮਾਂ ਗੁਜ਼ਾਰਿਆ ਹੈ।

Related News

ਕੈਨੇਡਾ ਵਲੋਂ ਲੇਬਨਾਨ ਨੂੰ 5 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ

Vivek Sharma

ਫੋਰਡ ਸਰਕਾਰ ਤੋਂ ਸਖਤ ਕੋਵਿਡ 19 ਉਪਾਅ ਲਾਗੂ ਕਰਨ ਦੀ ਕਰ ਰਹੇ ਹਨ ਉਡੀਕ: ਮੇਅਰ ਜੌਹਨ ਟੋਰੀ

Rajneet Kaur

DSGMC ਚੋਣਾਂ : ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੀ ਚੋਣ ਲੜਣ ਦਾ ਰਾਹ ਹੋਇਆ ਪੱਧਰਾ, ਦਿੱਲੀ ਹਾਈਕੋਰਟ ਨੇ ਪੁਰਾਣੇ ਚੋਣ ਨਿਸ਼ਾਨ ‘ਤੇ ਚੋਣ ਲੜਣ ਦੀ ਦਿੱਤੀ ਇਜਾਜ਼ਤ

Vivek Sharma

Leave a Comment