channel punjabi
Canada International News

ਭਾਰਤੀ ਮੂਲ ਦੀ ਮਹਿਲਾ ਡਾਕਟਰ ਨੂੰ ਟਵੀਟ ਕਰਨਾ ਪਿਆ ਮਹਿੰਗਾ ! ਸਾਥੀ ਡਾਕਟਰ ਹੀ ਬੇੜੀ ‘ਚ ਬੱਟੇ ਲੱਗੇ ਪਾਉਣ

ਡਾ. ਕੁਲਵਿੰਦਰ ਕੌਰ ਗਿੱਲ ਨੇ ਕੋਰੋਨਾ ਦੇ ਇਲਾਜ ਸਬੰਧੀ ਰੱਖੀ ਸੀ ਆਪਣੀ ਰਾਇ

ਡਾ. ਗਿੱਲ ਦੇ ਵਿਰੋਧ ਵਿੱਚ ਵੱਡੀ ਗਿਣਤੀ ਡਾਕਟਰਾਂ ਨੇ ਕੀਤੀ ਸ਼ਿਕਾਇਤ

ਮੀਡੀਆ ਅਤੇ ਸਾਥੀ ਡਾਕਟਰਾਂ ਦੇ ਵਿਰੋਧ ‘ਤੇ ਡਾ. ਗਿੱਲ ਨੇ ਦਿੱਤੀ ਚਿਤਾਵਨੀ

ਮੇਰੇ ਕੋਲ ਲੀਗਲ ਐਕਸ਼ਨ ਲੈਣ ਦਾ ਵਿਕਲਪ ਮੌਜੂਦ : ਡਾ. ਕੁਲਵਿੰਦਰ ਗਿੱਲ

ਟੋਰਾਂਟੋ : ਓਂਟਾਰੀਓ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੂੰ ਟਵੀਟ ਰਾਹੀਂ ਆਪਣੀ ਰਾਇ ਰੱਖਣੀ ਮਹਿੰਗੀ ਪੈ ਗਈ । ਹੁਣ ਉਹਨਾਂ ਖ਼ਿਲਾਫ਼ ਉਨ੍ਹਾਂ ਦੇ ਸਾਥੀ ਡਾਕਟਰਾਂ ਅਤੇ ਹੋਰਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਉਧਰ ਵਿਰੋਧੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸ਼ਬਦੀ ਹਮਲਿਆਂ ਤੋਂ ਨਾਰਾਜ਼ ਡਾ. ਕੁਲਵਿੰਦਰ ਕੌਰ ਗਿੱਲ ਨੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।

ਦਰਅਸਲ ਡਾ. ਕੁਲਵਿੰਦਰ ਕੌਰ ਨੇ ‘ਕੋਰੋਨਾ ਵਾਇਰਸ ਅਤੇ ਇਸਦੇ ਇਲਾਜ’ ਨੂੰ ਲੈ ਕੇ ਕਾਫ਼ੀ ਟਵੀਟ ਕੀਤੇ ਸਨ, ਜਿਨ੍ਹਾਂ ‘ਚੋਂ ਇਕ ਵਿਚ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ‘ਹਾਈਡ੍ਰੋਕਸੀ ਕਲੋਰੋਕਿਨ’ ਦੀ ਵਰਤੋਂ ਕਰਨ ਦੀ ਵਕਾਲਤ ਕੀਤੀ ਸੀ। ਹਾਲਾਂਕਿ ਬਾਅਦ ਵਿਚ ਉਹਨਾਂ ਨੇ ਇਸ ਸਬੰਧੀ ਆਪਣਾ ਪੱਖ ਵੀ ਰੱਖਿਆ, ਪਰ ਉਨ੍ਹਾਂ ਦੀ ਖਿਲਾਫਤ ਲਗਾਤਾਰ ਜਾਰੀ ਹੈ।

“ਇਹਨਾਂ ਟਵੀਟਸ ਕਾਰਨ ਲਖਵਿੰਦਰ ਕੌਰ ਗਿੱਲ ਦਾ ਹੋ ਰਿਹਾ ਹੈ ਵਿਰੋਧ”

ਸ਼ਿਕਾਇਤਕਰਤਾਵਾਂ ਦਾ ਕਹਿਣਾ ਡਾ. ਗਿੱਲ ਨੇ ਗਲਤ ਜਾਣਕਾਰੀ ਫੈਲਾਈ ਹੈ। ਉਨ੍ਹਾਂ ਖਿਲਾਫ ਇਕ ਸ਼ਿਕਾਇਤ ਕਾਲਜ ਆਫ਼ ਫਿਜ਼ੀਸ਼ੀਅਨ ਐਂਡ ਸਰਜਨ ਓਂਟਾਰੀਓ (C.P.S.O.) ਨੂੰ ਕੀਤੀ ਗਈ ਹੈ, ਜੋ ਸੂਬੇ ‘ਚ ਡਾਕਟਰਾਂ ਲਈ ਰੈਗੂਲੇਟਰੀ ਮਿਆਰ ਤੈਅ ਕਰਦਾ ਹੈ

ਗਿੱਲ ਦੇ ਟਵੀਟ ‘ਤੇ ਇਕ ਨੇ ਟਵੀਟ ਕੀਤਾ, ‘ਇਕ ਕੈਨੇਡੀਅਨ ਲੀਡਰ ਡਾਕਟਰ ਕੁਲਵਿੰਦਰ ਕੌਰ ਨੂੰ ਇਹ ਕਹਿੰਦੇ ਦੇਖਣਾ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਨੂੰ ਕੋਰੋਨਾ ਵਾਇਰਸ ਟੀਕੇ ਦੀ ਜਰੂਰਤ ਨਹੀਂ ਹੈ, ਸਾਨੂੰ ਸਿਰਫ ਟੀ-ਸੈੱਲ ਇਮਿਊਨਿਟੀ, ਹਾਈਡ੍ਰੋਕਸੀ ਕਲੋਰੋਕਿਨ ਅਤੇ ਸੱਚ ਦੀ ਜ਼ਰੂਰਤ ਹੈ।’

ਡਾ. ਗਿੱਲ ਖਿਲਾਫ ਦਾਇਰ ਸ਼ਿਕਾਇਤਾਂ ‘ਤੇ ਸੀ.ਪੀ.ਐੱਸ.ਓ. ਨੇ ਇਹ ਕਹਿ ਕੇ ਮਾਮਲਾ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ‘ਉਹ ਚੱਲ ਰਹੀ ਜਾਂਚ ‘ਤੇ ਟਿੱਪਣੀ ਨਹੀਂ ਕਰਦਾ ਹੈ।’

ਦੱਸ ਦਈਏ ਕਿ ਡਾ. ਕੁਲਵਿੰਦਰ ਕੌਰ ਗਿੱਲ ਨੇ ਕੈਨੇਡਾ ਦੀ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਪਣੀ ਮੈਡੀਕਲ ਦੀ ਪੜ੍ਹਾਈ ਕੀਤੀ ਹੈ ਅਤੇ ਉਹਨੂੰ ਕੋਲ ਪ੍ਰੈਕਟਿਸ ਦਾ ਲੰਮਾ ਤਜ਼ਰਬਾ ਹੈ।

ਫਿਲਹਾਲ ਇਹ ਮਾਮਲਾ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ ਅਤੇ ਡਾਕਟਰ ਕੁਲਵਿੰਦਰ ਕੌਰ ਗਿੱਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇੱਥੇ ਦਸਣਾ ਬਣਦਾ ਕਿ ‘ਹਾਈਡ੍ਰੋਕਸੀ ਕਲੋਰੋਕਿਨ’ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ ਅਤੇ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਦੇ ਸੰਭਾਵਿਤ ਇਲਾਜ ਲਈ ਪ੍ਰਮੋਟ ਕੀਤਾ ਹੈ। ਹਾਲਾਂਕਿ, ਹੈਲਥ ਕੈਨੇਡਾ ਨੇ ਕੋਵਿਡ-19 ਨੂੰ ਰੋਕਣ ਅਤੇ ਇਲਾਜ ਲਈ ਕਿਸੇ ਵੀ ਦਵਾਈ ਨੂੰ ਅਧਿਕਾਰਤ ਨਹੀਂ ਕੀਤਾ ਹੈ। ਇਸ ਦਾ ਕਹਿਣਾ ਹੈ ਕਿ ਹਾਈਡ੍ਰੋਕਸੀ ਕਲੋਰੋਕਿਨ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ।

ਇੱਥੇ ਇਹ ਵੀ ਦੱਸ ਦਈਏ ਕਿ ਤਾਲਾਬੰਦੀ ਦੇ ਸ਼ੁਰੂਆਤੀ ਦਿਨਾਂ ਵਿੱਚ (ਮਾਰਚ ਮਹੀਨੇ ਦੇ ਆਖਰੀ ਹਫ਼ਤੇ) ‘ਹਾਈਡ੍ਰੋਕਸੀ ਕਲੋਰੋਕਿਨ’ ਭਾਰਤ ਨੇ ਹੀ ਵੱਡੇ ਪੱਧਰ ‘ਤੇ ਅਮਰੀਕਾ ਨੂੰ ਭੇਜੀ ਸੀ ਕਿਉਂਕਿ ਭਾਰਤ ਇਸ ਦਵਾਈ ਦਾ ਦੁਨੀਆ ਵਿੱਚ ਵੱਡਾ ਉਤਪਾਦਕ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਵਾਈ ਦੀ ਸਪਲਾਈ ਲਈ ਭਾਰਤ ਦਾ ਖਾਸ ਤੌਰ ‘ਤੇ ਧੰਨਵਾਦ ਵੀ ਕੀਤਾ ਸੀ।

Related News

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਮੁਲਕ ਵਿਚ ਦਾਖਲ ਹੋਣ ‘ਤੇ ਲਗਾਈ ਪਾਬੰਦੀ

Rajneet Kaur

ਕੈਨੇਡਾ ਵਿਚ ਮੰਗਲਵਾਰ ਨੂੰ ਕੋਰੋਨਾ ਕੇ 2752 ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦਾ ਕੰਮ ਹੋਇਆ ਸ਼ੁਰੂ

Vivek Sharma

Leave a Comment