channel punjabi
Canada News North America

ਭਾਰਤੀ ਮੂਲ ਦੀ ਕਿਰਨ ਸ਼ਾਹ ਨੇ ਕੈਨੇਡਾ ਦੀ ਧਰਤੀ ਤੇ ਰਚਿਆ ਇਤਿਹਾਸ, ਕੋਰਟ ਦੀ ਜੱਜ ਨਿਯੁਕਤ

ਭਾਰਤੀਆਂ ਲਈ ਮਾਣ ਵਾਲੀ ਗੱਲ: ਕਿਰਨ ਸ਼ਾਹ ਨੇ ਰਚਿਆ ਇਤਿਹਾਸ

ਭਾਰਤੀ ਮੂਲ ਦੀ ਕਿਰਨ ਸ਼ਾਹ ਨੂੰ ਕੋਰਟ ਦੀ ਜੱਜ ਨਿਯੁਕਤ ਕੀਤਾ

ਕਿਰਨ ਸ਼ਾਹ ਦੇ ਪਰਿਵਾਰ ਦਾ ਸਬੰਧ ਉਤਰਾਖੰਡ ਦੇ ਨੈਨੀਤਾਲ ਦੇ ਨਾਲ

ਟੋਰਾਂਟੋ : ਕੈਨੇਡਾ ਦੀ ਤਰੱਕੀ ਅਤੇ ਇਸ ਦੇ ਵਿਕਾਸ ਵਿੱਚ ਭਾਰਤੀਆਂ ਦਾ ਵੱਡਾ ਯੋਗਦਾਨ ਹੈ । ਭਾਰਤੀ ਮੂਲ ਦੇ ਲੋਕ ਦੇਸ਼ ਦੇ ਉੱਚ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ । ਇਸ ਕੜ੍ਹੀ ਵਿੱਚ ਨਵਾਂ ਨਾਂ ਜੁੜਿਆ ਹੈ ਉਹ ਹੈ ਕਿਰਨ ਸ਼ਾਹ ਦਾ ।
ਭਾਰਤੀ ਮੂਲ ਦੀ ਕਿਰਨ ਸ਼ਾਹ ਨੂੰ ਬੀਤੇ ਦਿਨ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੈ।

ਕੈਨੇਡਾ ਦੀ ਓਂਟਾਰੀਉ ਦੀ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿਚ ਇਕ ਭਾਰਤੀ ਮੂਲ ਦੀ ਕਿਰਨ ਸ਼ਾਹ ਨੂੰ ਜੱਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦਾ ਐਲਾਨ ਕੈਨੇਡਾ ਦੇ ਨਿਆਂ ਵਿਭਾਗ ਨੇ ਕੀਤਾ।

ਕਿਰਨ ਸ਼ਾਹ ਦਾ ਜਨਮ ਟੋਰਾਂਟੋ ਵਿਚ ਹੋਇਆ ਸੀ ਪਰ ਉਸ ਦੇ ਪਰਿਵਾਰ ਦਾ ਸਬੰਧ ਭਾਰਤ ਦੇ ਉੱਤਰਾਖੰਡ ਸੂਬੇ ਦੇ ਨੈਨੀਤਾਲ ਦੇ ਨਾਲ ਹੈ। ਕਿਰਨ ਸ਼ਾਹ ਨੇ ਕੈਨੇਡਾ ਵਿਖੇ ਬੀਐਸਸੀ ਦੀ ਪੜ੍ਹਾਈ ਟਰੈਂਟ ਯੂਨੀਵਰਸਟੀ ਅਤੇ ਐਲਐਲਬੀ ਵਿੰਡਸਰ ਯੂਨੀਵਰਸਟੀ ਤੋਂ ਕੀਤੀ।

ਉਸ ਨੂੰ ਸੰਨ 2003 ਵਿਚ ਬਾਰ ‘ਚ ਸੱਦਿਆ ਗਿਆ ਸੀ ਅਤੇ ਕਿਰਨ ਸ਼ਾਹ 2004 ਵਿਚ ਮਾਰਟਨਸ ਲਿਨਗਾਰਡ ਐਲਐਲਪੀ ਨਾਲ ਜੁੜੀ, ਜਿੱਥੇ ਉਹ ਅਪਣੀ ਨਿਯੁਕਤੀ ਤੱਕ ਇਕ ਪਾਰਟਨਰ ਵਜੋਂ ਰਹੀ।

ਉਸ ਨੇ ਬੀਮਾ ਰੱਖਿਆ ਖੇਤਰ ਵਿਚ ਸਿਵਲ ਮੁਕੱਦਮਿਆਂ ਦੀ ਪ੍ਰੈਕਟਿਸ ਵੀ ਕੀਤੀ, ਹਾਲਾਂਕਿ ਉਸ ਦੀ ਪ੍ਰੈਕਟਿਸ ਦਾ ਮੁੱਖ ਖੇਤਰ ਪਰਿਵਾਰਕ ਕਾਨੂੰਨ ਸੀ। 2007 ਵਿਚ ਕਿਰਨ ਸ਼ਾਹ ਦੀ ਨਿਯੁਕਤੀ ਸੈਂਟ ਕੈਥਰੀਨਜ਼ ਲਿਆਇਸਨ ਅਤੇ ਰਿਸੋਰਸ ਕਮੇਟੀ ਫ਼ਾਰ ਫੈਮਲੀ ਕੋਰਟ ‘ਚ ਇਕ ਮੈਂਬਰ ਵਜੋਂ ਹੋਈ। 2014 ਵਿਚ ਉਸ ਨੂੰ ਸੈਂਟ ਕੈਥਰੀਨਜ਼ ਵਿਚ ਡਿਸਪਿਊਟ ਰੈਜ਼ੋਲਿਊਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ।

ਕਿਰਨ ਸ਼ਾਹ ਅਪਣੇ ਕਾਨੂੰਨੀ ਭਾਈਚਾਰੇ ਅਤੇ 2004 ਤੋਂ ਮੌਜੂਦਾ ਸਮੇਂ ਤਕ ‘ਲਿਨਕੌਨ ਕਾਊਂਟੀ ਲਾਅ ਐਸੋਸੀਏਸ਼ਨ’ (ਐਲਸੀਐਲਏ) ਦੇ ਬੋਰਡ ਡਾਇਰੈਕਟਰਾਂ ਵਿਚ ਇਕ ਸਰਗਰਮ ਭਾਈਵਾਲ ਵਜੋਂ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ 2016 ਤੋਂ ਹੁਣ ਤਕ ਲਿਨਕੌਨ ਕਾਊਂਟੀ ਲਾਅ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ ।

ਜਸਟਿਸ ਕਿਰਨ ਸ਼ਾਹ ਦੀ ਸੁਪਰੀਮ ਕੋਰਟ ਵਿੱਚ ਨਿਯੁਕਤੀ ਤੋਂ ਬਾਅਦ ਸਮੂਹ ਭਾਰਤੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ। ਜਸਟਿਸ ਸ਼ਾਹ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

Related News

ਓਂਟਾਰੀਓ ਪ੍ਰੋਵਿੰਸ ਦੇ ਲਾਂਗ ਟਰਮ ਕੇਅਰ ਹੋਮਜ਼ ਲਈ ਏਅਰ ਕੰਡੀਸ਼ਨ ਲਾਜ਼ਮੀ ਕੀਤਾ ਜਾਵੇਗਾ: ਡੱਗ ਫੋਰਡ

Rajneet Kaur

NDP ਨੇ ‘ਸੇਵ ਮੇਨ ਸਟ੍ਰੀਟ’ ਯੋਜਨਾ ਨੂੰ ਦੂਜੀ ਲਹਿਰ ਦੇ ਵਿਗੜਨ ਤੋਂ ਪਹਿਲਾਂ ਲਾਗੂ ਕਰਨ ਦੀ ਕੀਤੀ ਮੰਗ

Rajneet Kaur

ਓਨਟਾਰੀਓ ਨੇ ਟੋਅ ਟਰੱਕ ਇੰ ਉਦਯੋਗ ਵਿੱਚ ਹਿੰਸਾ ਦੇ ਜਵਾਬ ਵਿੱਚ ਨਵੇਂ ਨਿਯਮ ਕੀਤੇ ਪੇਸ਼

Rajneet Kaur

Leave a Comment