channel punjabi
Canada International News North America

ਭਾਰਤੀ ਡਾਕਟਰ ਨੇ ਕਰ ਦਿੱਤਾ ਕਮਾਲ, ਇੱਕ ਹੋਰ ਮਰੀਜ਼ ਦਾ ਕੀਤਾ ਸਫ਼ਲ ਟਰਾਂਸਪਲਾਂਟ

ਭਾਰਤੀ ਡਾਕਟਰ ਨੇ ਕੀਤਾ ਕਮਾਲ

ਮਰੀਜ਼ ਦੇ ਫੇਫੜਿਆਂ ਦਾ ਕੀਤਾ ਸਫ਼ਲ ਟਰਾਂਸਪਲਾਂਟ

ਮਹੀਨੇ ਦੇ ਫ਼ਰਕ ਨਾਲ ਕੀਤੀ ਦੂਜੀ ਵੱਡੀ ਸਰਜਰੀ

ਨਿਊਯਾਰਕ : ਭਾਰਤਵੰਸ਼ੀ ਸਰਜਨ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਨੇ ਇਕ ਹੋਰ ਕਮਾਲ ਕਰ ਦਿੱਤਾ। ਇਕ ਮਹੀਨੇ ‘ਚ ਕੋਰੋਨਾ ਦੇ ਦੂਜੇ ਅਜਿਹੇ ਮਰੀਜ਼ ਦਾ ਸਫਲ ਟਰਾਂਸਪਲਾਂਟ ਕੀਤਾ ਗਿਆ, ਜਿਸ ਦੇ ਦੋਵੇਂ ਫੇਫੜੇ ਖ਼ਰਾਬ ਹੋ ਗਏ ਸਨ। ਸ਼ਿਕਾਗੋ ਦੇ ਨਾਰਥ ਵੈਸਟਰਨ ਮੈਮੋਰੀਅਲ ਹਸਪਤਾਲ ਅਨੁਸਾਰ, ਇਹ ਸਰਜਰੀ ਪਿਛਲੇ ਹਫ਼ਤੇ ਦੇ ਅੰਤ ‘ਚ ਕੀਤੀ ਗਈ। 60 ਸਾਲਾ ਇਸ ਮਰੀਜ਼ ਦੇ ਦੋਵੇਂ ਫੇਫੜੇ ਖ਼ਰਾਬ ਹੋ ਜਾਣ ਕਾਰਨ 100 ਦਿਨਾਂ ਤਕ ਈਸੀਐੱਮਓ ਨਾਂ ਦੇ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਸੀ। ਇਹ ਮਸ਼ੀਨ ਦਿਲ ਤੇ ਫੇਫੜਿਆਂ ਦਾ ਕੰਮ ਕਰਦੀ ਹੈ।

ਮੈਡੀਸਨ ਲੰਗ ਟਰਾਂਸਪਲਾਂਟ ਪ੍ਰਰੋਗਰਾਮ ਦੇ ਸਰਜੀਕਲ ਡਾਇਰਕੈਟਰ ਡਾ. ਅੰਕਿਤ ਭਾਰਤ ਨੇ ਕਿਹਾ ਕਿ ਟਰਾਂਸਪਲਾਂਟ ਦੀ ਇਸ ਪ੍ਰਕਿਰਿਆ ਨੇ ਸਾਡੀ ਟੀਮ ਪਿਛਲੇ ਹਫ਼ਤੇ ਦੇ ਅੰਤ ‘ਚ ਕਾਫੀ ਰੁੱਝਿਆ ਰੱਖਿਆ। ਕੋਰੋਨਾ ਨੂੰ ਮਾਤ ਦੇ ਚੁੱਕੇ ਇਸ ਮਰੀਜ਼ ਲਈ ਨਵੇਂ ਫੇਫੜੇ ਪ੍ਰਰਾਪਤ ਕਰਨ ‘ਚ ਸਾਡੀ ਟੀਮ ਨੇ ਕਈ ਮਰੀਜ਼ਾਂ ਦੇ ਟਰਾਂਸਪਲਾਂਟ ਕੀਤੇ ਸਨ। ਅਜਿਹੇ ਗੁੰਝਲਦਾਰ ਆਪਰੇਸ਼ਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ।

ਉੱਤਰ ਪ੍ਰਦੇਸ਼ ਦੇ ਮੇਰਠ ‘ਚ ਜਨਮੇ ਡਾ. ਅੰਕਿਤ ਨੇ ਇਹ ਵੀ ਦੱਸਿਆ ਕਿ ਇਸ ਮਰੀਜ਼ ਮਾਰਚ ਦੇ ਅੰਤ ‘ਚ ਕੋਰੋਨਾ ਇਨਫੈਕਸ਼ਨ ਹੋਇਆ ਸੀ ਤੇ ਲੰਬੇ ਸਮੇਂ ਤਕ ਕਿਤੇ ਹੋਰ ਇਲਾਜ ਕਰਵਾਉਣ ਤੋਂ ਬਾਅਦ ਲੰਗਜ਼ ਟਰਾਂਸਪਲਾਂਟ ਲਈ ਇਥੇ ਲਿਆਂਦਾ ਗਿਆ ਸੀ। ਆਪਰੇਸ਼ਨ ਤੋਂ ਪਹਿਲਾਂ ਕੋਰੋਨਾ ਟੈਸਟ ‘ਚ ਉਸ ਨੂੰ ਨੈਗੇਟਿਵ ਪਾਇਆ ਗਿਆ। ਆਮ ਤੌਰ ‘ਤੇ ਦੋਵੇਂ ਫੇਫੜਿਆਂ ਦੇ ਟਰਾਂਸਪਲਾਂਟ ‘ਚ ਛੇ ਤੋਂ ਸੱਤ ਘੰਟੇ ਲੱਗਦੇ ਹਨ ਪਰ ਇਸ ਵਾਰ 10 ਘੰਟੇ ਲੱਗ ਗਏ। ਇਸ ਦੀ ਵਜ੍ਹਾ ਇਹ ਰਹੀ ਕਿ ਕੋਰੋਨਾ ਕਾਰਨ ਉਸ ਦੇ ਫੇਫੜੇ ਗਲ ਗਏ ਸਨ ਤੇ ਛਾਤੀ ‘ਚ ਸੋਜ ਦੀ ਗੰਭੀਰ ਸਮੱਸਿਆ ਸੀ।

ਡਾਕਟਰਾਂ ਦੀ ਟੀਮ ਨੇ ਪਿਛਲੇ ਮਹੀਨੇ ਜੂਨ ‘ਚ ਕੋਰੋਨਾ ਇਨਫੈਕਟਿਡ ਇਕ ਕੁੜੀ ਦੇ ਫੇਫੜਿਆਂ ਦਾ ਸਫਲ ਟਰਾਂਸਪਲਾਂਟ ਕੀਤਾ ਸੀ। ਅਮਰੀਕਾ ‘ਚ ਕੋਰੋਨਾ ਇਨਫੈਕਟਿਡ ਕਿਸੇ ਮਰੀਜ਼ ਦੇ ਦੋਵੇਂ ਫੇਫੜਿਆਂ ਦੇ ਟਰਾਂਸਪਲਾਂਟ ਦਾ ਇਹ ਪਹਿਲਾ ਮਾਮਲਾ ਸੀ।

Related News

ਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਸਥਾਈ ਮੈਂਬਰ ਬਣਨ ਵਿੱਚ ਰਿਹਾ ਅਸਫ਼ਲ

team punjabi

ਰੇਜੀਨਾ ਪੁਲਿਸ ਨੇ ਸਸਕੈਚਵਨ ਦੇ ਜਨਤਕ ਸਿਹਤ ਦੇ ਆਰਡਰ ਦੀ ਉਲੰਘਣਾ ਕਰਨ ਲਈ ਦੋ ਔਰਤਾਂ ਨੂੰ ਜਾਰੀ ਕੀਤੀ ਟਿੱਕਟ

Rajneet Kaur

ਟੋਰਾਂਟੋ: ਇੱਕ TTC ਕਰਮਚਾਰੀ ਨੂੰ ਟਾਉਨ ਸੈਂਟਰ ਸਟੇਸ਼ਨ ਤੇ ਇਕ ਨੌਜਵਾਨ ਨੇ ਮਾਰਿਆ ਚਾਕੂ

Rajneet Kaur

Leave a Comment