channel punjabi
International News USA

ਭਾਰਤੀਆਂ ਲਈ ਖੁਸ਼ਖਬਰੀ : ਅਮਰੀਕਾ ‘ਚ H-1B ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਤੋਂ ਹੋਵੇਗੀ ਸ਼ੁਰੂ

ਵਾਸ਼ਿੰਗਟਨ : ਅਮਰੀਕਾ ਦੀ ਨਵੀਂ Joe Biden ਦੀ ਸਰਕਾਰ ਧੜਾਧੜ ਉਹ ਕੰਮ ਨਿਬੇੜ ਰਹੀ ਹੈ ਜਿਹੜੀ ਟਰੰਪ ਸਰਕਾਰ ਸਮੇਂ ਜਾਂ ਤਾਂ ਲਟਕਾਏ ਜਾਂਦੇ ਰਹੇ ਜਾਂ ਉਹਨਾਂ ਕੰਮਾਂ ਲਈ ਗ਼ਲਤ ਫ਼ੈਸਲੇ ਲਏ ਗਏ। ਟਰੰਪ ਪ੍ਰਸ਼ਾਸਨ ਸਮੇਂ ਖ਼ਾਸੀ ਚਰਚਾ ਵਿੱਚ ਰਹੇ ਐਚ-1ਬੀ ਵੀਜ਼ਾ ਲਈ ਰਜਿਟਰੇਸ਼ਨ ਪ੍ਰਕਿਰਿਆ ਹੁਣ 9 ਮਾਰਚ ਤੋਂ ਸ਼ੁਰੂ ਹੋਵੇਗੀ। ਲਾਟਰੀ ਰਾਹੀਂ ਲਾਭ ਪਾਤਰੀਆਂ ਦੀ ਚੋਣ ਕੀਤੀ ਜਾਵੇਗੀ ਅਤੇ 31 ਮਾਰਚ ਨੂੰ ਨਾਮ ਐਲਾਨ ਦਿੱਤੇ ਜਾਣਗੇ। ਕਰੀਬ ਇੱਕ ਮਹੀਨੇ ਬਾਅਦ ਹੋਣ ਵਾਲੀ ਇਹ ਰਜਿਸਟਰੇਸ਼ਨ ਪ੍ਰਕਿਰਿਆ ਸਾਲ 2022 ਲਈ ਹੋਵੇਗੀ। ਦੱਸ ਦੇਈਏ ਕਿ H-1B ਵੀਜ਼ਾ ਰਾਹੀਂ ਭਾਰਤ ਦੇ ਵੱਡੀ ਗਿਣਤੀ ਹੁਨਰਮੰਦ ਕਾਮੇ ਅਮਰੀਕਾ ਆਉਂਦੇ ਹਨ ਅਤੇ ਇੱਥੇ ਨੌਕਰੀ ਕਰਦੇ ਹਨ। ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਆਈਟੀ ਪੇਸ਼ੇਵਰਾਂ ਦੀ ਹੁੰਦੀ ਹੈ।

ਯੂਐਸ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਜ਼ (USCIS) ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ Biden ਪ੍ਰਸ਼ਾਸਨ ਦੇ ਉਸ ਐਲਾਨ ਮਗਰੋਂ ਜਾਰੀ ਹੋਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਗਲੇ ਸਾਲ ਲਈ H-1B ਵੀਜ਼ਾ ਦੇਣ ਲਈ ਰਵਾਇਤੀ ਲਾਟਰੀ ਸਿਸਟਮ ਦੀ ਵਰਤੋਂ ਹੋਵੇਗੀ।

ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਨੂੰ ਦੁਪਹਿਰ ਬਾਅਦ ਸ਼ੁਰੂ ਹੋਵੇਗੀ ਅਤੇ 25 ਮਾਰਚ ਨੂੰ ਦੁਪਹਿਰ ਬਾਅਦ ਤੱਕ ਜਾਰੀ ਰਹੇਗੀ। ਇਸ ਵੀਜ਼ਾ ਰਾਹੀਂ ਵਿਦੇਸ਼ੀ ਨਾਗਰਿਕ ਅਮਰੀਕਾ ਆ ਕੇ ਇੱਥੋਂ ਦੀਆਂ ਕੰਪਨੀਆਂ ਵਿੱਚ ਕੰਮ ਕਰ ਸਕਦੇ ਹਨ। ਇਹ ਵੀਜ਼ਾ ਹੁਨਰਮੰਦ ਕਾਮਿਆਂ ਨੂੰ ਦਿੱਤਾ ਜਾਂਦਾ ਹੈ, ਜੋ ਅਮਰੀਕਾ ਵਿੱਚ ਉੱਚ ਹੁਨਰ ਵਾਲੇ ਕਾਰਜ ਕਰਦੇ ਹਨ। ਵੀਜ਼ਾ ਪ੍ਰਾਪਤ ਕਰਨ ਵਾਲੇ 1 ਅਕਤੂਬਰ ਤੋਂ ਅਮਰੀਕਾ ਵਿੱਚ ਕੰਮ ਕਰ ਸਕਣਗੇ। ਅਮਰੀਕਾ ’ਚ ਨਵਾਂ ਵਿੱਤੀ ਸਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੁੁੰਦਾ ਹੈ।

ਯੂਐਸ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਪ੍ਰਤੀ ਸਾਲ 65 ਹਜ਼ਾਰ H-1B ਵੀਜ਼ਾ ਜਾਰੀ ਕਰਦਾ ਹੈ। ਇਸ ਤੋਂ ਇਲਾਵਾ 20 ਹਜ਼ਾਰ ਐਚ-ਬੀ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਲਈ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ਾ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਦੇ ਹਨ, ਜੋ ਉੱਚ ਯੋਗਤਾ ਰੱਖਦੇ ਹਨ ਅਤੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਗਿਆਨ, ਤਕਨੀਕ, ਗਣਿਤ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਜਾਂ ਖੋਜ ਕਾਰਜ ਕਰਨਾ ਚਾਹੁੰਦੇ ਹਨ। ਭਾਰਤੀ ਹੁਨਰਮੰਦ ਪ੍ਰੋਫੈਸ਼ਨਲਜ਼ ਲਈ Biden ਸਰਕਾਰ ਦਾ ਇਹ ਐਲਾਨ ਕਿਸੇ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ।

Related News

ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਸਡਰ’ ਵਜੋਂ ਦਿੱਤੀ ਮਾਨਤਾ

Vivek Sharma

ਅਮਰੀਕਾ ਦਾ ਫਲੋਰਿਡਾ ਰਾਜ ਬਣਿਆ ਕੋਰੋਨਾ ਵਾਇਰਸ ਦਾ ਗੜ੍ਹ

Rajneet Kaur

ਉੱਘੇ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਗਏ ਅਮਰੀਕਾ

Vivek Sharma

Leave a Comment