channel punjabi
Canada International News North America

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਲਈ ਸਰੀ ‘ਚ ਭਖ਼ਿਆ ਚੋਣ ਅਖਾੜਾ, ਪੰਜਾਬੀ ਉਮੀਦਵਾਰ ਮੈਦਾਨ ‘ਚ ਡਟੇ

ਸਰੀ/ਓਟਾਵਾ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 24 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਸਮਾਪਤ ਹੋ ਚੁੱਕੀ ਹੈ। ਇਸੇ ਨਾਲ ਹੀ ਚੋਣ ਅਖਾੜੇ ਦੀ ਤਸਵੀਰ ਵੀ ਸਾਫ ਹੋ ਗਈ ਹੈ। ਹਰੇਕ ਚੋਣ ਜ਼ਿਲੇ ਲਈ ਉਮੀਦਵਾਰਾਂ ਦੀ ਅੰਤਮ ਸੂਚੀ ਇਲੈਕਸ਼ਨ ਬੀ.ਸੀ. ਦੀ ਵੈਬਸਾਈਟ ‘ਤੇ ਅਪਲੋਡ ਕਰ ਦਿੱਤੀ ਗਈ ਹੈ। ਇਸ ਦੇ ਮੁਤਾਬਕ ਕੁੱਲ 332 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ, ਜਿਨਾਂ ‘ਚੋਂ 308 ਉਮੀਦਵਾਰ ਰਜਿਸਟਰਡ ਸਿਆਸੀ ਪਾਰਟੀ ਵੱਲੋਂ ਚੋਣ ਲੜ ਰਹੇ ਹਨ, ਜਦਕਿ 24 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਸੂਬਾਈ ਚੋਣਾਂ ਦੀ ਅੰਤਮ ਸੂਚੀ ਮੁਤਾਬਕ ਸਰੀ ਦੀਆਂ 9 ਵਿਧਾਨ ਸਭਾ ਸੀਟਾਂ ‘ਚੋਂ ਕੁੱਲ 32 ਉਮੀਦਵਾਰ ਚੋਣ ਅਖਾੜੇ ‘ਚ ਉਤਰੇ ਹਨ, ਜਿਨਾਂ ‘ਚ ਕਈ ਪੰਜਾਬੀ ਉਮੀਦਵਾਰ ਵੀ ਸ਼ਾਮਲ ਹਨ। ਸਰੀ-ਵੈਲੇ ਤੋਂ ਬੀ.ਸੀ. ਵਿਜ਼ਨ ਵੱਲੋਂ ਜਗ ਭੰਡਾਰੀ, ਕਮਿਊਨਿਸਟ ਪਾਰਟੀ ਆਫ਼ ਬੀ.ਸੀ. ਵੱਲੋਂ ਰਯਾਨ ਐਬਟ, ਬੀ.ਸੀ. ਲਿਬਰਲ ਪਾਰਟੀ ਵੱਲੋਂ ਸ਼ੌਕਤ ਖਾਨ ਅਤੇ ਬੀ.ਸੀ. ਐਨਡੀਪੀ ਵੱਲੋਂ ਬਰੂਸ ਰਾਲਸਟਨ ਸ਼ਾਮਲ ਹਨ।

ਉਧਰ ਸਰੀ-ਨਿਊਟਨ ਤੋਂ ਐਨਡੀਪੀ ਵੱਲੋਂ ਹੈਰੀ ਬੈਂਸ, ਲਿਬਰਲ ਪਾਰਟੀ ਵੱਲੋਂ ਪਾਲ ਬੋਪਾਰਾਏ ਅਤੇ ਗਰੀਨ ਪਾਰਟੀ ਵੱਲੋਂ ਅਸਾਦ ਸਈਅਦ ਚੋਣ ਮੈਦਾਨ ਵਿੱਚ ਨਿੱਤਰੇ ਹਨ।
ਸਰੀ-ਗਿਲਡਫੋਰਡ ਤੋਂ ਲਿਬਰਲ ਦੇ ਦੇਵ ਹੰਸ, ਐਨਡੀਪੀ ਦੇ ਗੈਰੀ ਬੈਗ, ਆਜ਼ਾਦ ਉਮੀਦਵਾਰ ਸੈਮ ਕੋਫਾਲਟ ਅਤੇ ਗਰੀਨ ਪਾਰਟੀ ਵੱਲੋਂ ਜੋਡੀ ਮੁਰਫ਼ੀ ਸਣੇ ਚਾਰ ਉਮੀਦਵਾਰ ਚੋਣ ਲੜ ਰਹੇ ਹਨ।

ਸਰੀ-ਕਲੋਵਰਡੇਲ ਤੋਂ ਪੰਜ ਉਮੀਦਵਾਰ ਚੋਣ ਲੜ ਰਹੇ ਹਨ, ਜਿਨਾਂ ‘ਚ ਕੰਜ਼ਰਵੇਟਿਵ ਪਾਰਟੀ ਤੋਂ ਰਿਹਾਨਾ ਬਾਲੀ, ਲਿਬਰਲ ਪਾਰਟੀ ਦਾ ਮਾਰਵਿਨ ਹੰਟ, ਗਰੀਨ ਪਾਰਟੀ ਦਾ ਰੇਬੇਕ ਸਮਿਥ, ਐਨਡੀਪੀ ਦਾ ਸਟਾਰਚਕ ਅਤੇ ਆਜ਼ਾਦ ਉਮੀਦਵਾਰ ਮਰਸੈਲਾ ਵਿਲੀਅਮ ਸ਼ਾਮਲ ਹਨ।

ਸਰੀ-ਪੈਨੋਰਾਮਾ ਰਾਈਡਿੰਗ ‘ਚ ਲਿਬਰਲ ਪਾਰਟੀ ਵੱਲੋਂ ਪੰਜਾਬੀ ਉਮੀਦਵਾਰ ਗੁਲਜ਼ਾਰ ਚੀਮਾ, ਬੀ.ਸੀ. ਵਿਜ਼ਨ ਵੱਲੋਂ ਸੋਫ਼ੀ ਸ਼ਰੇਸਥਾ ਅਤੇ ਐਨਡੀਪੀ ਵੱਲੋਂ ਜਿੰਨੀ ਸਿਮਜ਼ ਚੋਣ ਮੈਦਾਨ ਵਿੱਚ ਹਨ।

ਸਰੀ-ਗਰੀਨ ਟਿੰਬਰਸ ‘ਚ ਦੋ ਪੰਜਾਬੀਆਂ ਵਿਚਕਾਰ ਹੀ ਚੋਣ ਮੁਕਾਬਲਾ ਦੇਖਣ ਨੂੰ ਮਿਲੇਗਾ, ਜਿਨਾਂ ‘ਚ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਅਤੇ ਐਨਡੀਪੀ ਦੀ ਰਚਨਾ ਸਿੰਘ ਸ਼ਾਮਲ ਹਨ।

ਸਰੀ-ਫਲੀਟਵੁੱਡ ‘ਚ ਵੀ ਪੰਜਾਬੀਆਂ ਵਿਚਕਾਰ ਹੀ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ, ਜਿੱਥੇ ਲਿਬਰਲ ਪਾਰਟੀ ਵੱਲੋਂ ਗੈਰੀ ਥਿੰਦ ਅਤੇ ਐਨਡੀਪੀ ਵੱਲੋਂ ਜਗਰੂਪ ਬਰਾੜ ਚੋਣ ਮੈਦਾਨ ਵਿੱਚ ਹਨ। ਇਹਨਾਂ ਤੋਂ ਇਲਾਵਾ ਗਰੀਨ ਪਾਰਟੀ ਦਾ ਉਮੀਦਵਾਰ ਡੀਨ ਮੈਕਗੀ ਵੀ ਆਪਣੀ ਕਿਸਮਤ ਅਜ਼ਮਾ ਰਿਹਾ ਹੈ।

ਸਰੀ-ਸਾਊਥ ‘ਚ ਲਿਬਰਲ ਪਾਰਟੀ ਵੱਲੋਂ ਸਟੇਫ਼ਨੀ ਕੈਡੀਓਕਸ, ਐਨਡੀਪੀ ਵੱਲੋਂ ਪੌਲਿਨ ਗਰੇਵਜ਼ ਅਤੇ ਗਰੀਨ ਪਾਰਟੀ ਵੱਲੋਂ ਟਿਮ ਇਬੋਟਸਨ ਚੋਣ ਲੜ ਰਹੇ ਹਨ।
ਸਰੀ-ਵਾਈਟ ਰੌਕ ਤੋਂ ਪੰਜ ਉਮੀਦਵਾਰ ਚੋਣ ਅਖਾੜੇ ‘ਚ ਉੱਤਰੇ ਹਨ, ਜਿਨਾਂ ‘ਚ ਲਿਬਰਲ ਪਾਰਟੀ ਵੱਲੋਂ ਟਰੇਵਰ ਹਲਫੋਰਡ, ਗਰੀਨ ਪਾਰਟੀ ਵੱਲੋਂ ਬੇਵਰਲੀ ਹੌਬੀ, ਲਿਬਰਟੇਰੀਅਨ ਵੱਲੋਂ ਜੈਸਨ ਬੈਕਸ, ਆਜ਼ਾਦ ਉਮੀਦਵਾਰ ਮੇਗਨ ਨਾਈਟ ਅਤੇ ਐਨਡੀਪੀ ਵੱਲੋਂ ਬ੍ਰਿਆਨ ਸਮਿਥ ਸ਼ਾਮਲ ਹਨ।

ਬ੍ਰਿਟਿਸ਼ ਕੋਲੰਬੀਆ ਦੀਆਂ ਇਨ੍ਹਾਂ ਚੋਣਾਂ ਵਿਚ ਪੰਜਾਬੀ ਉਮੀਦਵਾਰ ਵੀ ਮੈਦਾਨ ਵਿੱਚ ਹਨ । ਕਈ ਹਲਕਿਆਂ ਵਿੱਚ ਪੰਜਾਬੀਆਂ ਦਾ ਮੁਕਾਬਲਾ ਪੰਜਾਬੀ ਉਮੀਦਵਾਰ ਦੇ ਨਾਲ ਹੀ ਹੈ, ਭਾਵ ਦੋਹਾਂ ਪ੍ਰਮੁੱਖ ਪਾਰਟੀਆਂ ਵੱਲੋਂ ਪੰਜਾਬੀ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। 24 ਅਕਤੂਬਰ ਨੂੰ ਹੋਣ ਜਾ ਰਹੀਆਂ ਇਹਨਾਂ ਚੋਣਾਂ ਲਈ ਚੋਣ ਅਖਾੜਾ ਹੁਣ ਪੂਰੀ ਤਰ੍ਹਾਂ ਭਖ਼ ਚੁੱਕਿਆ ਹੈ। ਵੇਖਣਾ ਹੋਵੇਗਾ ਇਸ ਚੋਣ ਅਖਾੜੇ ਵਿੱਚ ਕੌਣ ਕਿਸ ਨੂੰ ਮਾਤ ਦਿੰਦਾ ਹੈ ।

Related News

ਟੋਰਾਂਟੋ, ਜੀਟੀਏ ਲਈ ਵਿੰਟਰ ਟ੍ਰੈਵਲ ਐਡਵਾਈਜ਼ਰੀ ਜਾਰੀ

Rajneet Kaur

BIG BREAKING : ਟਰੰਪ ਸਮਰਥਕਾਂ ਦਾ ਜ਼ਬਰਦਸਤ ਹੰਗਾਮਾ, ਗੋਲੀਬਾਰੀ, ਹਿੰਸਾ, ਅੱਥਰੂ ਗੈਸ ਦੇ ਗੋਲੇ ਛੱਡੇ ਗਏ

Vivek Sharma

ਮੰਗਲ ਗ੍ਰਹਿ ‘ਤੇ ਪਹਿਲੀ ਵਾਰ 6.5 ਮੀਟਰ ਚੱਲਿਆ ਨਾਸਾ ਦਾ ਰੋਵਰ, ਨਾਸਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Vivek Sharma

Leave a Comment