channel punjabi
Canada International News North America

ਬੀ.ਸੀ. ਨੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ 19 ਦੇ 1,428 ਨਵੇਂ ਕੇਸਾਂ ਅਤੇ 8 ਮੌਤਾਂ ਦੀ ਕੀਤੀ ਪੁਸ਼ਟੀ

ਜਨ ਸਿਹਤ ਅਧਿਕਾਰੀ ਬੀ.ਸੀ. ਨੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ 19 ਦੇ 1,428 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਅੱਠ ਹੋਰ ਮੌਤਾਂ ਵੀ ਹੋਈਆਂ ਹਨ, ਜਿਸ ਨਾਲ ਨਵੇਂ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 1,335 ਹੋ ਗਈ ਹੈ। ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰਿਅਨ ਡਿਕਸ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕੋਵਿਡ 19 ਟੀਕੇ ਦੀਆਂ 218,726 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 55,057 ਦੂਜੀ ਖੁਰਾਕ ਹਨ।

ਹੈਨਰੀ ਅਤੇ ਡਿਕਸ ਨੇ ਵੈਨਕੂਵਰ ਜਨਰਲ ਹਸਪਤਾਲ ਅਤੇ ਕੈਲੋਨਾ ਜਨਰਲ ਹਸਪਤਾਲ ਵਿਖੇ ਸਿਹਤ ਸੰਭਾਲ ਸਹੂਲਤਾਂ ਦੇ ਦੋ ਨਵੇਂ ਆਉਟਬ੍ਰੇਕ ਦੀ ਖਬਰ ਦਿੱਤੀ ਹੈ। ਜਦੋਂ ਕਿ ਕਈ ਆਉਟਬ੍ਰੇਕ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਵਿਚ ਕਮਲੂਪਜ਼ ਦੇ ਰਾਇਲ ਇਨਲੈਂਡ ਹਸਪਤਾਲ ਅਤੇ ਐਬਟਸਫੋਰਡ ਰੀਜਨਲ ਹਸਪਤਾਲ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਐਬਟਸਫੋਰਡ, ਬੀ.ਸੀ. ਵਿੱਚ ਇੱਕ ਫੂਡ ਪ੍ਰੋਸੈਸਿੰਗ ਪਲਾਂਟ, ਗ੍ਰੈਂਡ ਰਿਵਰ ਫੂਡਜ਼ ਵਿੱਚ ਇੱਕ ਕਮਿਉਨਿਟੀ ਆਉਟਬ੍ਰੇਕ ਵੀ ਹੈ, ਜਿਸ ਨੂੰ ਫਰੇਜ਼ਰ ਹੈਲਥ ਅਥਾਰਟੀ ਨੇ 22 ਮੁਲਾਜ਼ਮਾਂ ਦੇ ਕੋਵਿਡ 19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਬੰਦ ਕਰ ਦਿੱਤਾ। ਫਰੇਜ਼ਰ ਵੈਲੀ ਦੇ ਸੱਤ ਸਕੂਲਾਂ ਵਿੱਚ ਕੋਵਿਡ 19 ਵੈਰੀਅੰਟ ਦੇ ਮਾਮਲੇ ਸਾਹਮਣੇ ਆਏ ਹਨ।

Related News

ਮਿਸੀਸਾਗਾ ਵਿਚ ਕਈ ਵਾਹਨਾਂ ਦੀ ਹੋਈ ਟੱਕਰ, 2 ਵਿਅਕਤੀਆਂ ਦੀ ਮੌਤ 3 ਜ਼ਖਮੀ

Rajneet Kaur

ਰੂਸ ਵੱਲੋਂ ਬਣਾਇਆ ਕੋਰੋਨਾ ਦਾ ਵੈਕਸੀਨ ਪੂਰੀ ਤਰ੍ਹਾਂ ਸਫ਼ਲ

Vivek Sharma

ਟਰੂਡੋ ਤੇ ਮੋਦੀ ਨੇ ਇੱਕ-ਦੂਜੇ ਨਾਲ ਫੋਨ ਤੇ ਕੀਤੀ ਗੱਲਬਾਤ ਤੇ ਜਾਣੇ ਕੋਵਿਡ-19 ਦੇ ਮੌਜੂਦਾ ਹਾਲਾਤ

team punjabi

Leave a Comment