channel punjabi
Canada International News North America

ਬੀਤੇ 24 ਘੰਟਿਆਂ ਦੌਰਾਨ ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ 1855 ਨਵੇਂ ਮਾਮਲੇ ਆਏ ਸਾਹਮਣੇ

ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਹਨ। ਹਾਲਤ ਇਹ ਹੈ ਕਿ ਪੀਲ ਰੀਜਨ ਤੇ ਟੋਰਾਂਟੋ ਵਿਚ ਤਾਲਾਬੰਦੀ ਤੱਕ ਲਾਉਣੀ ਪੈ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ 1855 ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ ਵਿਚ ਰਿਕਾਰਡ ਹੋਏ ਕੋਰੋਨਾ ਦੇ ਮਾਮਲਿਆਂ ਦੀ ਇਹ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਆਉਣੀ ਸ਼ੁਰੂ ਹੋਈ ਸੀ, ਜਿਸ ਕਾਰਨ ਮਾਹਰਾਂ ਨੂੰ ਲੱਗ ਰਿਹਾ ਸੀ ਕਿ ਕੋਰੋਨਾ ਪਾਬੰਦੀਆਂ ਸਫਲ ਹੋ ਰਹੀਆਂ ਹਨ ਤੇ ਕੋਰੋਨਾ ਪੀੜਤਾਂ ਦੀ ਗਿਣਤੀ ਘਟਣ ਲੱਗ ਗਈ ਹੈ ਪਰ ਅੱਜ ਦੀ ਰਿਪੋਰਟ ਚਿੰਤਾਜਨਕ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਦੇ 1,588 ਮਾਮਲੇ ਦਰਜ ਹੋਏ ਸਨ। ਅਧਿਕਾਰੀਆਂ ਮੁਤਾਬਕ ਬੀਤੇ 24 ਘੰਟੇ ਦੌਰਾਨ 58,037 ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਸੂਬੇ ਵਿਚ ਸ਼ੁੱਕਰਵਾਰ ਨੂੰ 20 ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 13 ਲੋਕ ਲਾਂਗ ਟਰਮ ਕੇਅਰ ਸੈਂਟਰ ਵਿਚ ਰਹਿਣ ਵਾਲੇ ਲੋਕ ਸਨ।ਪੀਲ ਰੀਜਨ ਵਿਚ ਕੋਰੋਨਾ ਦੇ ਨਵੇਂ 517, ਟੋਰਾਂਟੋ ਵਿਚ 494 ਅਤੇ ਯਾਰਕ ਰੀਜਨ ਵਿਚ 189 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ।

Related News

ਖ਼ਬਰ ਖ਼ਾਸ : ਹਾਲੇ ਵੀ ਨਹੀਂ ਟਲਿਆ ਕੋਰੋਨਾ ਦਾ ਖ਼ਤਰਾ, ਇੱਕ ਸਾਲ ਬਾਅਦ ਵੀ ਖੌਫ਼ ਬਰਕਰਾਰ

Vivek Sharma

ਕੈਲਗਰੀ ਸਕੂਲ ਦੇ ਇਕ ਵਿਦਿਆਰਥੀ ਦੀ ਰਿਪੋਰਟ ਆਈ ਕੋਰੋਨਾ ਪੋਜ਼ਟਿਵ

Rajneet Kaur

ਬਰੈਂਪਟਨ ਸਿਟੀ ਕੌਂਸਲ ਨੇ ਪਾਰਕਿੰਗ ਨਿਯਮਾਂ ਸੰਬੰਧੀ ਕੀਤਾ ਵੱਡਾ ਬਦਲਾਅ

Vivek Sharma

Leave a Comment