channel punjabi
Canada International News North America

ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਪੋਤ ਨੂੰਹ ਸਰਦਾਰਨੀ ਬਲਬੀਰ ਕੌਰ ਦਾ 19 ਦਸੰਬਰ ਨੂੰ ਹੋਇਆ ਦਿਹਾਂਤ

ਬੀਤੇ ਦਿਨੀਂ ਬਰੈਂਪਟਨ ਚ’ ਸਰਦਾਰਨੀ ਬਲਬੀਰ ਕੌਰ ਦਾ 19 ਦਸੰਬਰ ਨੂੰ ਦਿਹਾਂਤ ਹੋ ਗਿਆ । ਬੀਬੀ ਬਲਬੀਰ ਕੌਰ ਟੋਰਾਂਟੋ ਨਿਵਾਸੀ ਤੇਜਪਾਲ ਸਿੰਘ ਸੰਧੂ ਦੇ ਮਾਤਾ ਅਤੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਪੋਤ ਨੂੰਹ ਸਨ ਅਤੇ ਲੰਮੇ ਸਮੇਂ ਤੋਂ ਬਰੈਂਪਟਨ ਵਿਖੇ ਰਹਿ ਰਹੇ ਸਨ । ਦਸ ਦਈਏ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਲਹਿਰ ਦੇ ਮੁਖੀ ਅਤੇ ਮਹਾਨ ਦੇਸ਼ ਭਗਤ ਸਨ ।

ਬਾਬਾ ਗੁਰਦਿੱਤ ਸਿੰਘ (25 ਅਗਸਤ 1860 – 24 ਜੁਲਾਈ 1954) 1914 ਦੀ ਕਾਮਾਗਾਟਾਮਾਰੂ ਕਾਂਡ ਦੇ ਕੇਂਦਰੀ ਸ਼ਖਸੀਅਤ ਸਨ। ਬਾਬਾ ਗੁਰਦਿੱਤ ਸਿੰਘ ਦਾ ਪਿੰਡ ਸਰਿਹਾਲੀ, ਜ਼ਿਲ੍ਹਾ ਤਰਨਤਾਰਨ ਵਿਖੇ ਇਕ ਸਾਧਾਰਨ ਕਿਸਾਨ ਹੁਕਮ ਸਿੰਘ ਦੇ ਘਰ ਹੋਇਆ ਸੀ ਤੇ ਕਾਮਾਗਾਟਾਮਾਰੂ ਜਹਾਜ਼ ਨੂੰ ਖਰੀਦਣ ਅਤੇ ਕੈਨੇਡਾ ਲੈ ਕੇ ਆਉਣ ਦੇ ਵਿਰਤਾਂਤ ਨਾਲ ਉਨਾਂ ਦਾ ਨਾਮ ਜੁੜਿਆ ਹੋਇਆ ਹੈ। ਬਾਬਾ ਗੁਰਦਿੱਤ ਸਿੰਘ 29 ਸਤੰਬਰ 1914 ਦੇ ਬਜਬਜ ਘਾਟ ਕਲਕੱਤਾ ਦੇ ਖ਼ੂਨੀ ਸਾਕੇ ਨਾਲ ਸਬੰਧਿਤ ਕੇਂਦਰੀ ਹਸਤੀ ਵੀ ਸਨ।

Related News

ਅਮਰੀਕਾ ਕੋਲ ਮਈ ਦੇ ਅੰਤ ਤੱਕ ਹੋਣਗੀਆਂ ਕੋਰੋਨਾ ਵੈਕਸੀਨ ਦੀਆਂ 60 ਕਰੋੜ ਖੁਰਾਕਾਂ, ਵੈਕਸੀਨੇਸ਼ਨ ਪ੍ਰਕਿਰਿਆ ‘ਚ ਆਈ ਤੇਜ਼ੀ

Vivek Sharma

ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਕਿਸਾਨੀ ਮਸਲੇ ਦਾ ਹੱਲ ਕੱਢਣ ਲਈ ਬਣਾਈ ਗਈ ਕਮੇਟੀ ਨੂੰ ਛੱਡਿਆ

Rajneet Kaur

ਕਿਸਾਨਾਂ ਦੇ ਹੱਕ ‘ਚ ਕੀਤੀ ਟਰੂਡੋ ਦੀ ਟਿੱਪਣੀ ‘ਤੇ ਭਾਰਤ ਸਰਕਾਰ ਨੂੰ ਇਤਰਾਜ਼, ਟਰੂਡੋ ਦੇ ਬਿਆਨ ਨੂੰ ਦੱਸਿਆ ਗੈਰ-ਜ਼ਰੂਰੀ

Vivek Sharma

Leave a Comment