channel punjabi
Canada International News North America

ਬਰੈਂਪਟਨ ਦੇ ਸੰਸਦ ਮੈਂਬਰ ਰਮੇਸ਼ ਸੰਘਾ ਨੇ ‘ਬੇਬੁਨਿਆਦ ਅਤੇ ਖਤਰਨਾਕ’ ਦਾਅਵਿਆਂ ਨੂੰ ਫੈਲਾਉਣ ਦੇ ਦੋਸ਼ ਹੇਠ ਲਿਬਰਲ ਕਾਕਸ ਨੂੰ ਛੱਡਿਆ

ਬਰੈਂਪਟਨ ਸੈਂਟਰ ਤੋਂ ਐਮਪੀ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿ਼ਕਰਯੋਗ ਹੈ ਕਿ ਰਮੇਸ਼ ਸੰਘਾ, ਜੋ ਕਿ ਪੇਸ਼ੇ ਤੋਂ ਵਕੀਲ ਹਨ, ਸੱਭ ਤੋਂ ਪਹਿਲਾਂ 2015 ਵਿੱਚ ਲਿਬਰਲ ਐਮਪੀ ਚੁਣੇ ਗਏ। ਅਤੀਤ ਵਿੱਚ ਵੀ ਉਨ੍ਹਾਂ ਵੱਲੋਂ ਲਿਬਰਲ ਪਾਰਟੀ ਉੱਤੇ ਸਿੱਖ ਵੱਖਵਾਦੀਆਂ ਦੀ ਪੁਸ਼ਤ ਪਨਾਹੀ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ।

ਬੀਤੇ ਦਿਨੀ ਵਾਈ ਮੀਡੀਆ ਨੁੰ ਦਿੱਤੀ ਇੱਕ ਇੰਟਰਵਿਊ ਦੌਰਾਨ ਰਮੇਸ਼ ਸੰਘਾ ਨੇ ਨਵਦੀਪ ਬੈਂਸ ਉੱਤੇ ਗੰਭੀਰ ਦੋਸ਼ ਲਾਏ ਸਨ। ਜਿੱਥੇ ਨਵਦੀਪ ਬੈਂਸ ਵੱਲੋਂ ਮੰਤਰੀ ਦੇ ਅਹੁਦੇ ਅਤੇ ਸਿਆਸਤ ਛੱਡਣ ਦਾ ਕਾਰਨ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਦੱਸਿਆ ਸੀ, ਉੱਥੇ ਸੰਘਾ ਨੇ ਬੈਂਸ ਦੇ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਨਾ ਤਾਂ ਇਹ ਗੱਲ ਉਨ੍ਹਾਂ ਨੂੰ ਹਜ਼ਮ ਹੋ ਰਹੀ ਹੈ ਤੇ ਨਾ ਹੀ ਭਾਈਚਾਰੇ ਨੂੰ। ਇਸ ਦੇ ਨਾਲ ਹੀ ਉਨ੍ਹਾਂ ਨਵਦੀਪ ਬੈਂਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕੋਈ ਇੰਤਿਹਾਪਸੰਦ ਹੋਵੇ ਅਤੇ ਖਾਲਿਸਤਾਨੀ ਹੋਵੇ ਕੀ ਉਹ ਮੰਤਰੀ ਬਣਨ ਦੇ ਕਾਬਲ ਹੈ? ਉਨ੍ਹਾਂ ਆਖਿਆ ਕਿ ਕੁੱਝ ਅਜਿਹੇ ਕਾਰਨ ਹੀ ਹਨ ਜਿਨ੍ਹਾਂ ਕਰਕੇ ਨਵਦੀਪ ਬੈਂਸ ਨੂੰ ਆਪਣਾ ਮੰਤਰੀ ਪਦ ਛੱਡਣਾ ਪਿਆ। ਇੱਥੇ ਵਰਨਣਯੋਗ ਹੈ ਕਿ ਨਵਦੀਪ ਬੈਂਸ ਦੇ ਕਿਤੇ ਵੀ ਇੰਤਿਹਾਪਸੰਦ ਵਿਚਾਰ ਸੁਣਨ ਪੜ੍ਹਨ ਨੂੰ ਨਹੀਂ ਮਿਲਦੇ ਅਤੇ ਉਨ੍ਹਾਂ ਦੀ ਵਿਚਾਰਧਾਰਾ ਹਮੇਸ਼ਾਂ ਹੀ ਬਹੁਤ ਲਿਬਰਲ ਰਹੀ ਹੈ। ਇਸੇ ਤਰ੍ਹਾਂ ਹੀ ਰਮੇਸ਼ ਸੰਘਾ ਨੇ ਇਸ ਇੰਟਰਵਿਊ ਵਿੱਚ ਕਿਹਾ ਸੀ ਕਿ ਹੁਣ ਉਹ ਕਿਸੇ ਬੰਦਸ਼ ਵਿੱਚ ਨਹੀਂ ਰਹੇ ਸਗੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਵਿਚਰਨਗੇ। ਉਨ੍ਹਾਂ ਆਖਿਆ “ਜਦੋਂ ਮੈਨੂੰ ਕਾਕਸ ਵਿੱਚੋਂ ਕੱਢੇ ਜਾਣ ਦੀ ਗੱਲ ਸੁਣੀ ਤਾਂ ਪਹਿਲਾਂ ਤਾ ਮੈਨੂੰ ਝਟਕਾ ਜਿਹਾ ਲੱਗਿਆ ਫਿਰ ਮਹਿਸੂਸ ਕੀਤਾ ਕਿ ਮੈਂ ਹੁਣ ਆਜ਼ਾਦ ਹੋ ਗਿਆ ਹਾਂ।” ਸਨ 2019 ਵਿੱਚ ਵੀ ਰਮੇਸ਼ ਸੰਘਾ ਵੱਲੋਂ ਆਪਣੀ ਪਾਰਟੀ ਉੱਤੇ ਦੋਸ਼ ਲਾਏ ਗਏ ਸਨ ਕਿ ਇਹ ਪਾਰਟੀ ਖਾਲਿਸਤਾਨੀਆਂ ਦੀ ਪਿੱਠ ਥਾਪੜਦੀ ਹੈ ਜੋ ਚੰਗੀ ਗੱਲ ਨਹੀਂ ਹੈ। ਸੋਮਵਾਰ ਨੂੰ ਸਰਕਾਰੀ ਵ੍ਹਿਪ ਮਾਰਕ ਹੌਲੈਂਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਇਸ ਸਬੰਧ ਵਿੱਚ ਜਾਣਕਾਰੀ ਮਿਲੀ ਸੀ ਕਿ ਸੰਘਾ ਨੇ ਆਪਣੇ ਕਾਕਸ ਦੇ ਕੁੱਝ ਕੁਲੀਗਜ਼ ਦੇ ਸਬੰਧ ਵਿੱਚ ਬੇਸਿਰ ਪੈਰ ਦੇ ਤੇ ਖਤਰਨਾਕ ਦੋਸ਼ ਲਾਏ ਹਨ। ਪਰ ਹੌਲੈਂਡ ਨੇ ਇਨ੍ਹਾਂ ਦੋਸ਼ਾਂ ਬਾਰੇ ਤਫਸੀਲ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ। ਪਰ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਊਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਸੰਘਾ ਨੂੰ ਪਾਰਟੀ ਕਾਕਸ ਤੋਂ ਬਾਹਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਬਹੁਤ ਵਾਰੀ ਇਹ ਸਪਸ਼ਟ ਕਰ ਚੁੱਕੇ ਹਾਂ ਕਿ ਪਾਰਲੀਮਾਨੀ ਮੈਂਬਰਾਂ ਜਾਂ ਹੋਰਨਾਂ ਕੈਨੇਡੀਅਨਾਂ ਖਿਲਾਫ ਇਸ ਤਰ੍ਹਾਂ ਦੀਆਂ ਕਾਂਸਪੀਰੇਸੀ ਥਿਊਰੀਜ਼ ਤੇ ਖਤਰਨਾਕ ਇਲਜ਼ਾਮਾਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਿਬਰਲ ਕਾਕਸ ਨਸਲਵਾਦ ਤੇ ਅਸਹਿਣਸ਼ੀਲਤਾ ਦੇ ਖਿਲਾਫ ਹਮੇਸ਼ਾਂ ਸਟੈਂਡ ਲੈਣਾ ਜਾਰੀ ਰੱਖੇਗਾ।

Related News

ਓਂਟਾਰੀਓ ਕੋਵਿਡ 19 ਟੀਕਾ ਰੋਲਆਉਟ ਅਪਡੇਟ ਕਰੇਗਾ ਪ੍ਰਦਾਨ,ਟੀਕਾਕਰਣ ਮੰਗਲਵਾਰ ਤੋਂ ਹੋਣਗੇ ਸ਼ੁਰੂ

Rajneet Kaur

Dr. Theresa ਟਾਮ ਅਨੁਸਾਰ ਕੈਨੇਡਾ ਵਿੱਚ ਕੋਰੋਨਾ ਮਹਾਂਮਾਰੀ ‘ਸਭ ਤੋਂ ਚੁਣੌਤੀਪੂਰਨ’ ਪੜਾਅ ‘ਤੇ, ਇਸ ਸਮੇਂ ਸਾਵਧਾਨੀ ਸਭ ਤੋਂ ਜ਼ਰੂਰੀ

Vivek Sharma

ਅਮਰੀਕੀ ਵਿੱਤ ਮੰਤਰੀ ਨੇ ਵਿੱਤ ਮੰਤਰੀ ਸੀਤਾਰਮਨ ਨਾਲ ਕੀਤੀ ਗੱਲਬਾਤ, ਭਾਰਤ ਦੀ ਕੀਤੀ ਸ਼ਲਾਘਾ

Vivek Sharma

Leave a Comment