channel punjabi
Canada News North America

ਬਰੈਂਪਟਨ ਦੇ ਇੱਕ ਘਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਖਮੀ

ਬਰੈਂਪਟਨ ਵਿੱਚ ਮੰਗਲਵਾਰ ਸ਼ਾਮ ਇੱਕ ਘਰ ਨੂੰ ਲੱਗੀ ਅੱਗ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਦਸਤੇ ਨੂੰ ਸ਼ਾਮੀਂ 7:50 ਵਜੇ ਦੇ ਕਰੀਬ, ਹਾਈਵੇ 410 ਦੇ ਪੂਰਬ ਵੱਲ, ਨੈਸਿਮਥ ਸਟ੍ਰੀਟ ਅਤੇ ਬੋਵਰਡ ਡਰਾਈਵ ਈਸਟ ਨੇੜੇ ਨੇਵਾਦਾ ਕੋਰਟ ਦੇ ਇੱਕ ਘਰ ਬੁਲਾਇਆ ਗਿਆ ਸੀ।

ਪੀਲ ਪੈਰਾਮੈਡਿਕਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੁੱਲ ਤਿੰਨ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਮਰੀਜ਼ਾਂ ਵਿਚੋਂ ਇਕ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

ਪੀਲ ਰੀਜਨਲ ਪੁਲਿਸ ਨੇ ਕਿਹਾ ਅੱਗ ਲੱਗਣ ਦੇ ਜਵਾਬ ਵਿੱਚ ਤੁਰੰਤ ਖੇਤਰ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਅੱਗ ਲੱਗਣ ਦੇ ਕਾਰਨਾਂ ਬਾਰੇ ਜ਼ਿਆਦਾ ਬਿਓਰਾ ਨਹੀਂ ਮਿਲਿਆ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਘਰ ਦੇ ਬੇਸਮੈਂਟ ਤੋਂ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਇਹ ਅੱਗੇ ਵਧਣੀ ਸ਼ੁਰੂ ਹੋ ਗਈ। ਬੇਸਮੈਂਟ ਵਿੱਚੋਂ ਦੋ ਜਣਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢਿਆ ਗਿਆ ਹੈ। ਇਹਨਾਂ ਵਿੱਚ ਇੱਕ ਮਹਿਲਾ ਅਤੇ ਇੱਕ ਬੱਚਾ ਸ਼ਾਮਲ ਹਨ। ਇਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।

Related News

ਕੈਨੇਡਾ: ਕਿਸਾਨ ਜਥੇਬੰਦੀ ‘ਨੈਸ਼ਨਲ ਫਾਰਮਰ ਯੂਨੀਅਨ’ ਦੇ ਪ੍ਰਧਾਨ ਕੇਟੀ ਵਾਰਡ ਤੇ ਉਪ ਪ੍ਰਧਾਨ ਸਟੀਵਰਟ ਵੇਲਜ਼ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦਾ ਕੀਤਾ ਸਮਰਥਨ

Rajneet Kaur

ਕੈਲਗਰੀ ਸਰਕਾਰ ਨੇ ਚੁੱਕੇ ਸਖ਼ਤ ਕਦਮ, 1 ਅਗਸਤ ਤੋਂ ਸ਼ੁਰੂ ਹੋਵੇਗਾ ਨਵਾ ਨਿਯਮ

Rajneet Kaur

ਟੋਰਾਂਟੋ ‘ਚ ਇਕ ਵਿਅਕਤੀ ਵਲੋਂ ਪੁਲਿਸ ‘ਤੇ ਹਮਲਾ, ਮੌਕੇ ਤੇ ਕੀਤਾ ਕਾਬੂ

Rajneet Kaur

Leave a Comment