channel punjabi
Canada International News North America

ਫੋਰਡ ਸਰਕਾਰ ਨੇ ਕੰਮ ਵਾਲੀ ਥਾਵਾਂ ‘ਤੇ ਕੋਵਿਡ -19 ਆਉਟਬ੍ਰੇਕ ਨੂੰ ਸਮਝਣ ਅਤੇ ਨਿਯੰਤਰਣ ਵਿਚ ਸਹਾਇਤਾ ਲਈ ਇਕ ਕੋਸ਼ਿਸ਼ ਵਜੋਂ ਸਿੱਖਿਆ ਅਤੇ ਐਨਫੌਰਸਮੈਂਟ ਮੁਹਿੰਮਾਂ ਦੀ ਕੀਤੀ ਸ਼ੁਰੂਆਤ

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਕੋਰੋਨਾ ਦੇ ਮੱਦੇਨਜ਼ਰ ਅਗਲੇ ਹਫ਼ਤੇ ਤੋਂ ਨਵੀਂਆਂ ਪਾਬੰਦੀਆਂ ਲਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਮਹੀਨੇ ਤੱਕ ਸੂਬੇ ਵਿਚ ਕੋਰੋਨਾ ਦੇ ਮਾਮਲੇ ਹੱਦ ਤੋਂ ਵੱਧ ਸਕਦੇ ਹਨ। ਇਸ ਲਈ ਉਹ ਸਖ਼ਤ ਕਦਮ ਚੁੱਕਣ ਦੀ ਤਿਆਰੀ ਵਿਚ ਹਨ। ਕੁਈਨਜ਼ ਪਾਰਕ ਵਿਚ ਬੁੱਧਵਾਰ ਨੂੰ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਕੁਝ ਖੇਤਰ ਕੋਰੋਨਾ ਦੀ ਲਪੇਟ ਵਿਚ ਬੁਰੀ ਤਰ੍ਹਾਂ ਆ ਚੁੱਕੇ ਹਨ। ਸਭ ਤੋਂ ਵੱਧ ਪ੍ਰਭਾਵਿਤ ਟੋਰਾਂਟੋ, ਪੀਲ ਰੀਜਨ ਤੇ ਯਾਰਕ ਰੀਜਨ ਹਨ, ਜਿੱਥੇ ਖ਼ਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।

ਵੀਰਵਾਰ ਨੂੰ, ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਓਨਟਾਰੀਓ ਦੇ ਜ਼ਿਆਦਾਤਰ ਕਾਰੋਬਾਰ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰੋਬਾਰਾਂ ਦੇ ਮਾਲਕਾਂ ਅਤੇ ਆਪਰੇਟਰਾਂ ਦੁਆਰਾ ਮਿਲੀ ਪ੍ਰਤੀਕ੍ਰਿਆ ਬਹੁਤ ਜ਼ਿਆਦਾ ਸਕਾਰਾਤਮਕ ਰਹੀ ਹੈ। ਫੋਰਡ ਨੇ ਉਨ੍ਹਾਂ ਨੂੰ ਵੀ ਚਿਤਾਵਨੀ ਦਿਤੀ ਹੈ ਜੋ ਜਾਣਬੁਝ ਕੇ ਨਿਯਮ ਤੋੜਦੇ ਹਨ।ਉਨ੍ਹਾਂ ਲਈ ਸਖਤ ਨਿਯਮ ਲਾਗੂ ਕਰਨਗੇ।ਕੁਝ ਕਾਰੋਬਾਰਾਂ ਨੂੰ ਕੰਮ ਵਾਲੀ ਥਾਂ ‘ਤੇ ਕੋਵਿਡ -19 ਆਉਟਬ੍ਰੇਕ ਨੂੰ ਸਮਝਣ ਅਤੇ ਨਿਯੰਤਰਣ ਵਿਚ ਸਹਾਇਤਾ ਲਈ ਇਕ ਕੋਸ਼ਿਸ਼ ਵਜੋਂ, ਫੋਰਡ ਸਰਕਾਰ ਨੇ ਪੂਰੇ ਸੂਬੇ ਵਿਚ ਸਿੱਖਿਆ ਅਤੇ ਐਨਫੌਰਸਮੈਂਟ ਮੁਹਿੰਮਾਂ ਸ਼ੁਰੂ ਕੀਤੀਆਂ ਹਨ।

ਦੱਸ ਦਈਏ ਕਿ ਓਂਟਾਰੀਓ ਵਿਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਇਸ ਵਾਰ ਪਹਿਲੀ ਵਾਰ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ, ਜੋ ਚਿੰਤਾਜਨਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਸਬੰਧੀ ਸਿਹਤ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਸੂਬੇ ਵਿਚ ਨਵੀਆਂ ਪਾਬੰਦੀਆਂ ਜਾਂ ਹਿਦਾਇਤਾਂ ਦੀ ਘੋਸ਼ਣਾ ਅਗਲੇ ਹਫਤੇ ਤੱਕ ਕੈਬਨਿਟ ਵਿਚ ਕੀਤੀ ਜਾ ਸਕਦੀ ਹੈ। ਫੋਰਡ ਨੇ ਕਿਹਾ ਕਿ ਕੋਵਿਡ 19 ਨਿਯਮ ਤੋੜਨ ਵਾਲਿਆਂ ‘ਤੇ ਸਖਤ ਨਿਯਮ ਲਾਗੂ ਕਰਨਗੇ। ਦਸ ਦਈਏ ਇਕ ਵਿਅਕਤੀ ‘ਤੇ 750 ਡਾਲਰ ਤੋਂ ਲੈ ਕੇ 100,000 ਤੱਕ ਡਾਲਰ ਦਾ ਜ਼ੁਮਰਾਨਾ ਲਗ ਸਕਦਾ ਹੈ ਅਤੇ ਕਾਰਪੋਰੇਸ਼ਨ ਲਈ 10 ਮਿਲੀਅਨ ਤੱਕ ਦਾ ਜੁਰਮਾਨਾ ਲੱਗਦਾ ਹੈ।

Related News

ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚ ਲੱਗੀ ਅੱਗ ‘ਤੇ ਪਾਇਆ ਗਿਆ ਕਾਬੂ

Vivek Sharma

ਟੋਰਾਂਟੋ ਵਿੱਚ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਦੀ ਸ਼ੁਰੂਆਤ, ਵੈਕਸੀਨੇਸ਼ਨ ਪ੍ਰਕਿਰਿਆ ਹੋਈ ਤੇਜ਼

Vivek Sharma

ਬਰੈਂਪਟਨ ਦੇ ਇੱਕ ਘਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਖਮੀ

Vivek Sharma

Leave a Comment