channel punjabi
Canada International News North America

ਫਾਇਨਾਂਸ਼ੀਅਲ ਡਿਸਟ੍ਰਿਕਟ ‘ਚ ਸਕਿਊਰਿਟੀ ਗਾਰਡ ਉੱਤੇ ਚਾਕੂ ਨਾਲ ਹਮਲਾ, ਹਾਲਤ ਨਾਜ਼ੁਕ

ਫਾਇਨਾਂਸ਼ੀਅਲ ਡਿਸਟ੍ਰਿਕਟ ਵਿੱਚ ਸਕਿਊਰਿਟੀ ਗਾਰਡ ਉੱਤੇ ਚਾਕੂ ਨਾਲ ਵਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੌਰਕ ਤੇ ਵੈਲਿੰਗਟਨ ਸਟਰੀਟਸ ਉੱਤੇ ਦੁਪਹਿਰੇ 3:30 ਵਜੇ ਬੁਲਾਇਆ ਗਿਆ। ਇਹ ਘਟਨਾ ਸਟਰੈਥਕੋਨਾ ਹੋਟਲ ਵਿੱਚ ਵਾਪਰੀ ਮੰਨੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਇਹ ਸਕਿਊਰਿਟੀ ਗਾਰਡ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਗਾਰਡ ਆਪਣੇ 20ਵਿਆਂ ਵਿੱਚ ਦੱਸਿਆ ਜਾ ਰਿਹਾ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਂਦੀ ਹੈ।

ਇਸ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਮਸ਼ਕੂਕ ਨੂੰ ਪੈਦਲ ਹੀ ਫਰਾਰ ਹੁੰਦਿਆਂ ਵੇਖਿਆ ਗਿਆ। ਆਖਰੀ ਵਾਰੀ ਉਸ ਨੂੰ ਵੈਲਿੰਗਟਨ ਉੱਤੇ ਪੱਛਮ ਵੱਲ ਜਾਂਦਿਆਂ ਵੇਖਿਆ ਗਿਆ। ਮਸ਼ਕੂਕ 50 ਸਾਲਾਂ ਦਾ ਏਸ਼ੀਅਨ ਪੁਰਸ਼, ਜਿਸ ਦਾ ਕੱਦ 5 ਫੁੱਟ 9 ਇੰਚ ਦੱਸਿਆ ਜਾ ਰਿਹਾ ਹੈ, ਜਿਸ ਨੇ ਬੀਜ ਰੰਗ ਦੀ ਪੈਂਟ, ਚਿੱਟੇ ਰੰਗ ਦੀ ਸ਼ਰਟ, ਕਾਲੀ ਜੈਕੇਟ ਪਾਈ ਹੋਈ ਸੀ ਤੇ ਉਸ ਕੋਲ ਕਾਲੇ ਰੰਗ ਦਾ ਬੈਗ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related News

ਅਮਰੀਕਾ ਦੀ ਫੌਜ ਵਿੱਚ ਸ਼ਾਮਲ ਹੋਈ ਪਹਿਲੀ ਸਿੱਖ ਬੀਬੀ

team punjabi

ਰਾਸਟਰਪਤੀ ਅਹੁਦਾ ਛੱਡਣ ਤੋਂ ਪਹਿਲਾਂ ਹੀ ਵਧੀਆਂ ਟਰੰਪ ਦੀਆਂ ਮੁਸ਼ਕਲਾਂ, ਟੈਕਸ ਘੁਟਾਲਾ ਮਾਮਲੇ ‘ਚ ਜਾਂਚ ਹੋਈ ਸ਼ੁਰੂ

Vivek Sharma

ਕਾਰਜਕਾਲ ਦੇ ਪਹਿਲੇ ਤਿੰਨ ਮਹੀਨਿਆਂ ‘ਚ 10 ਕਰੋੜ ਲੋਕਾਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਪਹੁੰਚਾਇਆ ਜਾਵੇਗਾ: JOE BIDEN

Rajneet Kaur

Leave a Comment