channel punjabi
Canada International News North America

ਫ਼ੌਜੀਆਂ ਦੀ ਯਾਦ ਵਿਚ ਕੈਨੇਡਾ ਮਨਾਵੇਗਾ ਰੀਮੈਂਬਰੈਂਸ ਡੇਅ ਭਾਵ ਯਾਦਗਾਰੀ ਦਿਹਾੜਾ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਨੇਡਾ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲੇ ਫ਼ੌਜੀਆਂ ਦੀ ਯਾਦ ਵਿਚ ਰੀਮੈਂਬਰੈਂਸ ਡੇਅ ਭਾਵ ਯਾਦਗਾਰੀ ਦਿਹਾੜਾ ਮਨਾਉਣ ਜਾ ਰਿਹਾ ਹੈ। ਇਸ ਵਾਰ ਬੁੱਧਵਾਰ ਨੂੰ ਇਹ ਦਿਹਾੜਾ ਮਨਾਇਆ ਜਾਵੇਗਾ ਪਰ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਇਸ ਵਾਰ ਜਸ਼ਨ ਉਸ ਪੱਧਰ ਤੱਕ ਸ਼ਾਇਦ ਨਾ ਹੋਵੇ।

ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਜਾਰੀ ਹਨ। ਕੈਨੇਡਾ ਲਈ ਲੜਦੇ ਕਈ ਫ਼ੌਜੀ ਆਪਣੇ ਸਰੀਰ ਦੇ ਅੰਗ ਗੁਆ ਬੈਠਦੇ ਹਨ ਤੇ ਉਨ੍ਹਾਂ ਦੇ ਇਸ ਜਜ਼ਬੇ ਨੂੰ ਸਲਾਮੀ ਦੇਣ ਲਈ ਕੈਨੇਡਾ ਇਹ ਦਿਹਾੜਾ ਸ਼ਾਨ ਨਾਲ ਮਨਾਉਂਦਾ ਹੈ। ਬਹੁਤੇ ਫ਼ੌਜੀ ਹੱਥ-ਪੈਰ ਨਾ ਹੋਣ ਦੇ ਬਾਵਜੂਦ ਵੀ ਖੇਡਾਂ ਵਿਚ ਹਿੱਸਾ ਲੈ ਕੇ ਦੂਜਿਆਂ ਦਾ ਹੌਂਸਲਾ ਵਧਾਉਂਦੇ ਹਨ। ਫਿਲਹਾਲ ਕੋਰੋਨਾ ਕਾਰਨ ਕਈ ਯੋਧੇ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ।

ਕੋਰੋਨਾ ਕਾਰਨ ਬਹੁਤੇ ਡਾਕਟਰਾਂ ਦਾ ਧਿਆਨ ਕੋਰੋਨਾ ਪੀੜਤਾਂ ਵੱਲ ਹੋ ਗਿਆ ਹੈ ਤੇ ਇਨ੍ਹਾਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈਆਂ ਨੇ ਤਾਂ ਇਸ ਪ੍ਰੇਸ਼ਾਨੀ ਲਈ ਸੰਘੀ ਸਰਕਾਰ ਤੱਕ ਪਹੁੰਚ ਕੀਤੀ ਹੈ। ਬਹੁਤ ਸਾਰੇ ਬਜ਼ੁਰਗ ਜੋ ਲੰਬੇ ਸਮੇਂ ਤੋਂ ਕੇਅਰ ਹੋਮਜ਼ ਵਿਚ ਸਨ, ਉਹ ਵੀ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਕੇਅਰ ਹੋਮਜ਼ ਵਿਚ ਰਹਿ ਰਹੇ ਫ਼ੌਜੀ ਕੋਰੋਨਾ ਕਾਰਨ ਉਹ ਆਪਣੇ ਦੋਸਤਾਂ-ਮਿੱਤਰਾਂ ਤੇ ਹੋਰ ਚੰਗੇ ਸਾਥੀਆਂ ਨੂੰ ਵੀ ਨਹੀਂ ਮਿਲ ਸਕਦੇ। ਕਈ ਵਾਰ ਉਹ ਆਪਣੀ ਪ੍ਰੇਸ਼ਾਨੀ ਦੇ ਹੱਲ ਲਈ ਆਨਲਾਈਨ ਕੌਂਸਲਿੰਗ ਦਾ ਸਹਾਰਾ ਲੈਂਦੇ ਹਨ। ਵੈਟੇਰਨਰਜ਼ ਅਫੇਅਰ ਮੁਤਾਬਕ ਲਾਂਗ ਟਾਈਮ ਕੇਅਰ ਹੋਮ ਵਿਚ ਰਹਿਣ ਵਾਲੇ ਕਈ ਵੈਟਰਨਰ ਕੋਰੋਨਾ ਦੇ ਸ਼ਿਕਾਰ ਹੋਏ ਤੇ ਕਈਆਂ ਦੀ ਮੌਤ ਹੋ ਚੁੱਕੀ ਹੈ।

Related News

ਓਂਟਾਰੀਓ ਸੂਬੇ ਵਿੱਚ 40 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦਾ ਕੰਮ ਹੋਇਆ ਸ਼ੁਰੂ

Vivek Sharma

ਓਟਾਵਾ ਪੁਲਿਸ ਵਲੋਂ ਜਿਨਸੀ ਸ਼ੋਸ਼ਣ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਭਾਲ ਜਾਰੀ

Rajneet Kaur

ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਪ੍ਰਕਿਰਿਆ ਵਿੱਚ ਤਬਦੀਲੀਆਂ ਲਈ ਮਤਾ ਪੇਸ਼, ਚੋਣ ਪ੍ਰਕਿਰਿਆ ‘ਚ ਸੁਧਾਰਾਂ ਦੀ ਮੰਗ

Vivek Sharma

Leave a Comment