channel punjabi
Canada News North America

ਫ਼ਿਲਮੀ ਸਟਾਇਲ ‘ਚ ਗਹਿਣਿਆਂ ਦੀ ਲੁੱਟ ਦਾ ਮਾਮਲਾ, ਪੁਲਿਸ ਨੇ ਇੱਕ ਸ਼ਾਤਰ ਨੂੰ ਕੀਤਾ ਕਾਬੂ ਦੂਜਾ ਫ਼ਰਾਰ

ਮਿਸੀਸਾਗਾ : ਪੀਲ ਰੀਜਨ ਪੁਲਿਸ ਨੇ ਫ਼ਿਲਮੀ ਅੰਦਾਜ਼ ਵਿੱਚ ਗਹਿਣਿਆਂ ਦੀ ਲੁੱਟ ਦੇ ਮਾਮਲੇ ਵਿੱਚ ਇੱਕ ਗਿਰੋਹ ਦੇ ਮੈਂਬਰ ਨੂੰ ਕਾਬੂ ਕਰ ਲਿਆ ਹੈ, ਜਿਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਦਾ ਇੱਕ ਹੋਰ ਸਾਥੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਮਾਮਲਾ ਕਰੀਬ ਡੇਢ ਮਹੀਨੇ ਪੁਰਾਨਾ ਦੱਸਿਆ ਜਾ ਰਿਹਾ ਹੈ। ਓਂਟਾਰੀਓ ਦੇ ਸ਼ਹਿਰ ਮਿਸੀਸਾਗਾ ਵਿਚ 9 ਨਵੰਬਰ ਨੂੰ ਦੋ ਵਿਅਕਤੀਆਂ ਨੇ ਜਿਊਲਰੀ ਦੀ ਦੁਕਾਨ ਲੁੱਟੀ ਸੀ । ਲੁਟੇਰਿਆਂ ਨੇ ਦੁਕਾਨ ‘ਤੇ ਕੰਮ ਕਰਨ ਵਾਲੇ ਇਕ ਕਾਮੇ ਨੂੰ ਦੋ ਗੋਲੀਆਂ ਵੀ ਮਾਰੀਆਂ ਹਾਲਾਂਕਿ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।

ਪੀਲ ਰੀਜਨਲ ਪੁਲਿਸ ਮੁਤਾਬਕ ਇਹ ਹਾਦਸਾ 9 ਨਵੰਬਰ ਨੂੰ ਦੁਪਹਿਰ 2 ਵਜੇ ਹਵਾਈ ਅੱਡੇ ਨੇੜਲੀ ਸੜਕ ‘ਤੇ ਬਣੀ ਦੁਕਾਨ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੇ ਦੋ ਅੰਗਰੇਜ਼ਾਂ ਦੇ ਰੂਪ ਵਾਲੇ ਮਾਸਕ ਪਾਏ ਹੋਏ ਸਨ ਅਤੇ ਦੇਖਣ ਵਿਚ ਲੱਗਦਾ ਸੀ ਕਿ ਕੋਈ ਗੰਜਾ ਤੇ ਲੰਬੀ ਦਾੜ੍ਹੀ ਵਾਲਾ ਵਿਅਕਤੀ ਹੋਵੇ। ਇਨ੍ਹਾਂ ਦੋਹਾਂ ਨੇ ਬੰਦੂਕ ਦੀ ਨੋਕ ‘ਤੇ ਤਕਰੀਬਨ 1.5 ਮਿਲੀਅਨ ਡਾਲਰ ਦੇ ਗਹਿਣੇ ਲੁੱਟੇ ਅਤੇ ਫਰਾਰ ਹੋ ਗਏ। ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਦੁਕਾਨ ਵਿਚ ਲੱਗਾ ਇਕ ਕਾਮਾ ਪਾਰਕਿੰਗ ਤੱਕ ਗਿਆ ਤੇ ਗਹਿਣਿਆਂ ਵਾਲਾ ਇਕ ਬੈਗ ਖੋਹਣ ਲੱਗਾ ਪਰ ਉਨ੍ਹਾਂ ਨੇ ਉਸ ਦੇ ਦੋ ਗੋਲੀਆਂ ਮਾਰੀਆਂ ਤੇ ਗੱਡੀ ਵਿਚ ਫਰਾਰ ਹੋ ਗਏ।

ਇਸ ਮਾਮਲੇ ਵਿਚ ਪੁਲਿਸ ਨੇ ਓਲਾਕੁਨਲੇ ਬੈਨਜੋਕੇ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ । ਉਸ ‘ਤੇ ਕਤਲ ਕਰਨ ਦੀ ਕੋਸ਼ਿਸ਼, ਸੋਨਾ ਲੁੱਟਣ, ਬੰਦੂਕ ਰੱਖਣ, ਲੋਕਾਂ ਨੂੰ ਧਮਕਾਉਣ ਸਣੇ ਕਈ ਦੋਸ਼ ਲੱਗੇ ਹਨ। ਪੁਲਿਸ ਨੇ ਦੱਸਿਆ ਕਿ ਇਕ ਦੋਸ਼ੀ ਅਜੇ ਉਨ੍ਹਾਂ ਦੇ ਹੱਥ ਨਹੀਂ ਆਇਆ ਪਰ ਇਕ ਨੂੰ ਉਨ੍ਹਾਂ ਨੇ ਫੜ ਲਿਆ ਹੈ। ਉਧਰ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਦੱਸਿਆ ਜਾਵੇ।

Related News

ਓਂਂਟਾਰੀਓ ‘ਚ 24 ਘੰਟਿਆਂ ਦੌਰਾਨ 800 ਤੋਂ ਵੱਧ ਲੋਕ ਪਾਏ ਗਏ ਕੋਰੋਨਾ ਪਾਜ਼ਿਟਿਵ,10 ਲੋਕਾਂ ਦੀ ਗਈ ਜਾਨ

Vivek Sharma

ਕੈਨੈਡਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ‘ਚ ਆਈ 90% ਤੱਕ ਗਿਰਾਵਟ, ਹਾਲਾਤ ਸੁਧਰਨ ਦੇ ਆਸਾਰ ਵੀ ਘੱਟ

Vivek Sharma

ਅੰਤਰਰਾਸ਼ਟਰੀ ਯਾਤਰੀਆਂ ਲਈ ਅਲਬਰਟਾ ਸਰਕਾਰ ਨੇ ਲਿਆ ਵੱਡਾ ਫੈਸਲਾ, ਸ਼ਰਤਾਂ ਪੂਰੀਆਂ ਕਰਨ ‘ਤੇ ਇਕਾਂਤਵਾਸ ਦੀ ਹੱਦ ‘ਚ ਕੀਤੀ ਤਬਦੀਲੀ

Vivek Sharma

Leave a Comment