channel punjabi
International KISAN ANDOLAN News

ਪੱਛਮੀ ਬੰਗਾਲ ਪੁੱਜੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ, ਕਿਸਾਨ ਆਗੂਆਂ ਨੇ ਭਾਜਪਾ ਖ਼ਿਲਾਫ਼ ਕੀਤਾ ਪ੍ਰਚਾਰ – ਜਿੱਥੇ ਜਾਣਗੇ ਮੋਦੀ ਅਸੀਂ ਓਥੇ ਹੀ ਕਰਾਂਗੇ ਪ੍ਰਚਾਰ : ਕਿਸਾਨ ਆਗੂ

ਨੰਦੀਗ੍ਰਾਮ-ਪੱਛਮੀ ਬੰਗਾਲ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸਯੁੰਕਤ ਕਿਸਾਨ ਮੋਰਚਾ ਦੇ ਕਿਸਾਨ ਲੀਡਰ ਪੱਛਮੀ ਬੰਗਾਲ ‘ਚ ਪਹੁੰਚੇ ਹੋਏ ਹਨ। ਚੋਣਾਂ ਵਾਲੇ ਸੂਬਿਆਂ ਵਿੱਚ ਬੀਜੇਪੀ ਨੂੰ ਢਾਹ ਲਾਉਣ ਵਾਸਤੇ ਕਿਸਾਨ ਆਗੂ ਹੁਣ ਸਿਆਸੀ ਬਿਆਨਬਾਜ਼ੀ ਵੀ ਕਰ ਰਹੇ ਹਨ ਜਿਹੜੀ ਕਿ ਹੁਣ ਤੱਕ ਉਨ੍ਹਾਂ ਨੇ ਨਹੀਂ ਕੀਤੀ ਸੀ।
ਪੱਛਮੀ ਬੰਗਾਲ ਵਿੱਚ ਹੋਈਆਂ ਤਿੰਨ ਕਿਸਾਨ ਮਹਾਂ ਪੰਚਾਇਤਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਆਗੂਆਂ ਦੇ ਨਿਸ਼ਾਨੇ ‘ਤੇ ਰਹੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਮੋਦੀ ਜਿੱਥੇ ਜਿੱਥੇ ਪ੍ਰਚਾਰ ਲਈ ਜਾਣਗੇ, ਉਹ ਵੀ ਉੱਥੇ ਹੀ ਜਾ ਕੇ ਪ੍ਰਚਾਰ ਕਰਨਗੇ।

ਸ਼ਨਿੱਚਰਵਾਰ ਨੂੰ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਨੰਦੀਗ੍ਰਾਮ ‘ਚ ਬੀਜੇਪੀ ‘ਤੇ ਬੋਲਦਿਆਂ ਕਿਹਾ ਹੈ ਕਿ ‘ਇਹ ਸਰਕਾਰ ਸਿਰਫ ਵੋਟ ਦੀ ਨੀਤੀ ਜਾਣਦੀ ਹੈ। ਇਸ ਨੂੰ ਵੋਟ ਦੀ ਚੋਟ ਦੇਣੀ ਚਾਹੀਦੀ ਹੈ। ਤੁਹਾਡੇ ਹੱਥ ‘ਚ ਬਹੁਤ ਵੱਡਾ ਹਥਿਆਰ ਹੈ। ਜਿਸ ਨੂੰ ਮਨ ਕਰਦਾ ਹੈ ਉਸ ਨੂੰ ਵੋਟ ਦੇ ਦਿਓ, ਚਾਹੇ ਜੇਤੂ ਉਮੀਦਵਾਰ ਨੂੰ ਵੀ ਵੋਟ ਦੇ ਦਿਓ, ਪਰ ਮੋਦੀ ਨੂੰ ਵੋਟ ਨਾ ਦੇਣਾ। ਮੋਦੀ ਦੇਸ਼ ਲ਼ਈ ਅੱਜ ਸਭ ਤੋਂ ਵੱਡਾ ਖਤਰਾ ਹੈ, ਸਾਨੂੰ ਪਾਕਿਸਤਾਨ ਤੋਂ ਵੀ ਖਤਰਾ ਨਹੀਂ।’

ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਆਗੂ, ਸਿਆਸੀ ਨੇਤਾਵਾਂ ਅਤੇ ਸਿਆਸਤ ਤੋਂ ਕੋਹਾਂ ਦੂਰ ਰਹੇ ਹਨ, ਪਰ ਅੱਜ ਬਲਬੀਰ ਸਿੰਘ ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਅੰਦੋਲਨ ‘ਚ ਸਿਆਸੀ ਰੰਗ ਘੁਲ ਗਿਆ ਹੈ। ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਦਾ ਇਕ ਵੱਡਾ ਚਹਿਰਾ ਹਨ। ਅੱਜ ਬਲਬੀਰ ਸਿੰਘ ਰਾਜੇਵਾਲ ਨੰਦੀਗ੍ਰਾਮ ਵਿਖੇ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ।


ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਵੀ ਇਸ ਕਿਸਾਨ ਮਹਾਪੰਚਾਇਤ ‘ਚ ਲੋਕਾਂ ਨੂੰ ਕਿਹਾ ਹੈ ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਅਗਲਾ ਟੀਚਾ ਸੰਸਦ ਵਿੱਚ ਫਸਲ ਵੇਚਣ ਦਾ ਹੋਵੇਗਾ। ਸੰਸਦ ਵਿੱਚ ਮੰਡੀ ਖੋਲੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੰਡੀ ਤੋਂ ਬਾਹਰ ਕਿਸੇ ਵੀ ਥਾਂ ਤੇ ਸਬਜ਼ੀ ਵੇਚ ਲਵੋ, ਅਸੀਂ ਅਜਿਹਾ ਹੀ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤਕ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਬੰਗਾਲ ਦੇ ਕਿਸਾਨਾਂ ਨੂੰ ਜਦੋਂ ਤੱਕ ਫ਼ਸਲਾਂ ਦੀ ਸਹੀ ਕੀਮਤ ਨਹੀਂ ਮਿਲਦੀ, ਕਿਸਾਨ ਦਿੱਲੀ ਬਾਰਡਰ ਤੋਂ ਨਹੀਂ ਹਟਣਗੇ।

ਦੱਸ ਦਈਏ ਕਿ ਨੰਦੀਗ੍ਰਾਮ ਸੀਟ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਮੈਦਾਨ ‘ਚ ਹੈ ਅਤੇ ਉਨ੍ਹਾਂ ਦੇ ਵਿਰੁਧ ‘ਚ ਟੀਐਮਸੀ ਛੱਡ ਕੇ ਬੀਜੇਪੀ ‘ਚ ਗਏ ਸੁਵੇਂਦੁ ਮੁਖਰਜੀ ਚੋਣ ਲੜ ਰਹੇ ਹਨ। ਇਸ ਲਈ ਬਲਬੀਰ ਸਿੰਘ ਰਾਜੇਵਾਲ ਵਲੋਂ ਦਿੱਤੇ ਇਸ ਬਿਆਨ ਨੇ ਕਾਫੀ ਹਲਚਲ ਮਚਾ ਦਿੱਤੀ ਹੈ।

ਯੋਗੇਂਦਰ ਯਾਦਵ ਨੇ ਕਿਸਾਨਾਂ ਦੀ ਖੁੱਲ੍ਹੀ ਚਿੱਠੀ ਨੂੰ ਵੀ ਮੰਚ ਤੋਂ ਪੜਿਆ। ਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੱਛਮੀ ਬੰਗਾਲ ਦੇ 294 ਵਿਧਾਨ ਸਭਾ ਹਲਕਿਆਂ ‘ਚ ਵੰਡੀਆਂ ਜਾਣਗੀਆਂ। ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਸਾਰੇ ਅਦਾਰਿਆਂ ਨੂੰ ਪ੍ਰਾਈਵੇਟ ਕਰ ਰਹੀ ਹੈ ਅਤੇ ਸਾਰੇ ਵਿਭਾਗਾਂ ਨੂੰ ਕਾਰਪੋਰੇਟ ਦੇ ਹਵਾਲੇ ਕਰ ਰਹੀ ਹੈ। ਪੱਛਮੀ ਬੰਗਾਲ ‘ਚ 27 ਮਾਰਚ 2021 ਤੋਂ ਚੋਣਾਂ ਹੋਣਗੀਆਂ ਜੋ ਕਿ 2 ਮਈ 2021 ਤੱਕ 8 ਪੜਾਅ ‘ਚ ਮੁਕੰਮਲ ਹੋਣਗੀਆਂ।

Related News

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

Vivek Sharma

ਬੀ.ਸੀ. ਸਿਹਤ ਅਧਿਕਾਰੀ ਲੰਬੇ ਸਮੇਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਕੋਵਿਡ 19 ਮਾਸ ਟੈਸਟਿੰਗ ਦੇ ਖੋਲ੍ਹੇ ਰਾਹ

Rajneet Kaur

ਮੇਲਾਨੀਆ ਟਰੰਪ ਨੇ ਪਤੀ ਡੋਨਾਲਡ ਟਰੰਪ ਦੇ ਹੱਕ ਵਿੱਚ ਕੀਤਾ ਪ੍ਰਚਾਰ, ਟਰੰਪ ਦੇ ਹੱਥਾਂ ਵਿੱਚ ਅਮਰੀਕਾ ਸੁਰੱਖਿਅਤ : ਮੇਲਾਨੀਆ

Vivek Sharma

Leave a Comment