channel punjabi
News WEBSITE NEWS

ਪੰਜਾਬ ਦੀਆਂ 8 ਨਗਰ ਨਿਗਮ,109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਹੋਇਆ ਸ਼ੁਰੂ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਚੰਡੀਗੜ੍ਹ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ, 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਅਤੇ ਜ਼ਿਮਨੀ ਚੋਣਾਂ ਲਈ ਪੋਲਿੰਗ ਅੱਜ ਸਵੇਰੇ 08.00 ਵਜੇ ਤੋਂ ਸ਼ੁਰੂ ਹੋ ਗਈ ਹੈ। ਵੋਟਾਂ ਸ਼ਾਮ ਦੇ 04.00 ਵਜੇ ਤਕ ਪਾਈਆਂ ਜਾ ਸਕਣਗੀਆਂ। ਇਹ ਵੋਟਾਂ ਅਕਤੂਬਰ 2020 ‘ਚ ਹੋਣੀਆਂ ਸਨ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਹਨਾਂ ਵਿੱਚ ਕਰੀਬ ਪੰਜ ਮਹੀਨਿਆਂ ਦੀ ਦੇਰੀ ਹੋਈ ਹੈ।

ਵੋਟਾਂ ਲਈ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਸੰਵੇਦਨਸ਼ੀਲ ਖੇਤਰਾਂ ਵਿੱਚ ਇੰਟਰਨੈੱਟ ਸੇਵਾਵਾਂ ਦੀ ਸਪੀਡ ਜਾਂ ਤਾਂ ਘਟਾਈ ਗਈ ਹੈ ਜਾਂ ਬੰਦ ਕੀਤੀ ਗਈ ਹੈ। ਚੋਣਾਂ ਲਈ ਕੁਲ 2302 ਵਾਰਡਾਂ ਵਾਸਤੇ 9222 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪੂਰੇ ਸੂਬੇ ਵਿੱਚ ਕੁੱਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਜਿਨਾਂ ਵਿਚੋਂ 1708 ਸੈਂਸਟਿਵ ਬੂਥ ਅਤੇ 161 ਹਾਈਪਰ-ਸੈਂਸਟਿਵ ਬੂਥ ਹਨ। ਵੋਟਾਂ ਪੈਣ ਦਾ ਕਾਰਜ ਵੋਟਿੰਗ ਮਸ਼ੀਨਾਂ ਰਾਹੀਂ ਹੋ ਰਿਹਾ ਹੈ ਜਿਸ ਲਈ 7000 ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਵੋਟਾਂ ਦੇ ਕਾਰਜ ਨੂੰ ਨਿਰਵਿਘਨ ਨੇਪਰੇ ਚਾੜਨ ਲਈ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਤਕਰੀਬਨ 20510 ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ। ਇਹਨਾ ਵਿਚੋਂ 19000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਿਹੜੇ ਵੋਟਰ ਸ਼ਾਮ 04.00 ਵਜੇ ਤੱਕ ਆਪਣੇ ਆਪਣੇ ਪੋਲਿੰਗ ਬੂਥਾਂ ਵਿਚ ਦਾਖਲ ਹੋ ਜਾਣਗੇ ਉਨਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸੇ ਤਰਾਂ ਮਿਤੀ 14 ਫਰਵਰੀ, 2021 ਅਤੇ 17 ਫਰਵਰੀ, 2021 ਨੂੰ ਡਰਾਈ ਡੇਜ਼ (DRY DAY) ਘੋਸ਼ਿਤ ਕੀਤੇ ਗਏ ਹਨ, ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆ। ਵੋਟਾਂ ਦੀ ਗਿਣਤੀ ਦਾ ਕੰਮ 17 ਫਰਵਰੀ, 2021 ਨੂੰ ਸਵੇਰੇ 09.00 ਵਜੇ ਤੋਂ ਸ਼ੁਰੂ ਹੋਵੇਗਾ।

Related News

ਸ਼ੈਪਾਰਡ ਐਵੇਨਿਉ ਨੇੜੇ ਯੋਂਜ ਸਟ੍ਰੀਟ ਅਤੇ ਐਵੰਡਲ ਐਵੇਨਿਉ ਵਿਖੇ ਵਿਅਕਤੀ ‘ਤੇ ਕਈ ਵਾਰ ਚਾਕੂ ਨਾਲ ਹਮਲਾ,ਸ਼ੱਕੀ ਔਰਤ ਦੀ ਭਾਲ

Rajneet Kaur

ਕੋਵਿਡ 19 ਆਊਟਬ੍ਰੇਕ ਕਾਰਨ ਐਮੇਜ਼ੌਨ ਕੈਨੇਡਾ ਨੂੰ ਬਰੈਂਪਟਨ, ਓਨਟਾਰੀਓ ਵਿਚਲਾ ਹੈਰੀਟੇਜ ਰੋਡ ਪਲਾਂਟ ਬੰਦ ਕਰਨ ਦੇ ਹੁਕਮ

Rajneet Kaur

ਹਿਪ-ਹੋਪ ਦੇ ਲੀਜੈਂਡ ਡਾ. ਡ੍ਰੇ ਦਿਮਾਗੀ ਐਨਿਉਰਿਜ਼ਮ ਦੀ ਬਿਮਾਰੀ ਤੋਂ ਬਾਅਦ ICU’ਚ ਭਰਤੀ: ਰਿਪੋਰਟ

Rajneet Kaur

Leave a Comment