channel punjabi
Canada News North America

ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਕਤਲ, ਮ੍ਰਿਤਕ ਦੇ ਜੱਦੀ ਸ਼ਹਿਰ ਬੁਢਲਾਡਾ ਵਿਖੇ ਫੈ਼ਲੀ ਸੋਗ ਦੀ ਲਹਿਰ

ਟੋਰਾਂਟੋ/ਬੁਢਲਾਡਾ : ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਬੁਢਲਾਡੇਵਾਲੇ ਦਾ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੀਤ ਦੇ ਕਤਲ ਦੀ ਖ਼ਬਰ ਫੈਲਦੇ ਹੀ ਟੋਰਾਂਟੋ ਦੇ ਪੰਜਾਬੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਫ਼ੈਲ ਗਈ । ਦੱਸਿਆ ਜਾ ਰਿਹਾ ਹੈ ਕਿ ਪ੍ਰੀਤ ਦਾ ਕਤਲ ਬੀਤੇ ਦਿਨ ਸਵੇਰੇ 7 ਵਜੇ ਦੇ ਕਰੀਬ ਕੁੱਝ ਅਣਪਛਾਤਿਆਂ ਵੱਲੋਂ ਕਰ ਦਿੱਤਾ ਗਿਆ।

ਪ੍ਰੀਤ ਦਾ ਅਸਲੀ ਨਾਂ ਕਮਲਪ੍ਰੀਤ ਸਿੰਘ ਸੀ, ਉਹ ਬੁਢਲਾਡਾ ਦਾ ਨਿਵਾਸੀ ਸੀ, ਜੋ ਲੰਬੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਿਹਾ ਸੀ । ਕੱਲ ਸਵੇਰੇ 7 ਵਜੇ ਕੁਝ ਅਣਪਛਾਤੇ ਵਿਅਕਤੀਆਂ ਵਲੋ ਆਪਣੇ ਟਰੱਕਾਂ ਦੀ ਦੇਖਭਾਲ ਕਰ ਰਹੇ ਪ੍ਰੀਤ ‘ਤੇ ਗੋਲ਼ੀਆਂ ਵਰ੍ਹਾ ਕੇ ਉਸ ਦੀ ਜਾਨ ਲੈ ਲਈ। ਪਰਿਵਾਰ ਨੂੰ ਇਹ ਸੂਚਨਾ ਟੋਰਾਂਟੋ ਦੀ ਪੁਲਸ ਅਤੇ ਮ੍ਰਿਤਕ ਦੇ ਮਾਮਾ ਨੇ ਦਿੱਤੀ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਮ੍ਰਿਤਕ ਨੌਜਵਾਨ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਲਿਖਿਆ ਹੋਇਆ ਗੀਤ ਦਿਲ ਦੀਆਂ ਗੱਲਾਂ ਵੀ ਗਾ ਚੁੱਕਾ ਹੈ। ਇਸ ਤੋਂ ਇਲਾਵਾ ਕਮਲਪ੍ਰੀਤ ਨੇ ਆਪਣੇ ਵਲੋਂ ਲਿਖਿਆ ਗੀਤ ‘ਮਾਫੀਆ ਮੁੰਡੀਰ’ ਵੀ ਗਾਇਆ ਸੀ। ਕਮਲਪ੍ਰੀਤ ਦੇ ਇਨ੍ਹਾਂ ਦੋਵਾਂ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ।

ਉਧਰ ਜਿਵੇਂ ਹੀ ਬੁਢਲਾਡਾ ਸ਼ਹਿਰ ਵਿਚ ਕਮਲਪ੍ਰੀਤ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਟੋਰਾਂਟੋ ਪੁਲਿਸ ਵਲੋਂ ਜਾਂਚ ਉਪਰੰਤ ਲਾਸ਼ ਪਰਿਵਾਰ ਨੂੰ ਸੋਂਪਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ‘ਤੇ ਕੁਝ ਦਿਨ ਲੱਗ ਸਕਦੇ ਹਨ। ਟਰਾਂਟੋ ਵਿਖੇ ਪੰਜਾਬੀ ਭਾਈਚਾਰੇ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਡੂੰਘਾਈ ਨਾਲ ਅਤੇ ਤੇਜ਼ੀ ਨਾਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਯਕੀਨੀ ਬਣਾਈ ਜਾ ਸਕੇ।

Related News

80-84 ਸਾਲ ਦੇ ਬ੍ਰਿਟਿਸ਼ ਕੋਲੰਬੀਅਨ ਇਸ ਹਫਤੇ ਟੀਕੇ ਦੀ ਬੁਕਿੰਗ ਕਰਨ ਦੇ ਯੋਗ ਹੋਣਗੇ

Rajneet Kaur

ਕੈਨੇਡੀਅਨ ਮੈਡੀਕਾਗੋ ਕੰਪਨੀ ਨੇ ਕੋਵਿਡ-19 ਦੇ ਟੀਕੇ ਦਾ ਪਹਿਲਾ ਟਰਾਇਲ ਕੀਤਾ ਸ਼ੁਰੂ

Rajneet Kaur

ਜਗਮੀਤ ਸਿੰਘ ਦੀ ਅਗਵਾਈ ਵਾਲੀ ਕੈਨੇਡੀਅਨ ਨਿਉਡੈਮੋਕਰੇਟਿਕ ਪਾਰਟੀ (ਐਨਡੀਪੀ) ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਇੱਕ ਮਤਾ ਕੀਤਾ ਪਾਸ

Rajneet Kaur

Leave a Comment