channel punjabi
International KISAN ANDOLAN News

ਪੰਜਾਬਣ ਕੁੜੀ ਦੇ ਜਜ਼ਬੇ ਨੂੰ ਸਲਾਮ ! ਨਿਵੇਕਲੇ ਅੰਦਾਜ਼ ਵਿੱਚ ਕੀਤਾ ਕਿਸਾਨਾਂ ਦਾ ਸਮਰਥਨ

15000 ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਨਾਅਰੇ ਲਗਾ ਕੇ ਕਿਸਾਨੀ ਸੰਘਰਸ਼ ਨੂੰ ਦਿੱਤਾ ਸਮਰਥਨ
ਮੈਲਬੌਰਨ : ਕਿਸਾਨ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੇ ਲਈ ਦੁਨੀਆ ਭਰ ਵਿੱਚ ਵੱਸਦੇ ਕਿਸਾਨ ਹਿਤੈਸ਼ੀ ਵੱਖਰੇ ਢੰਗਾਂ ਨਾਲ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੀ ਆਵਾਜ ਬੁਲੰਦ ਕਰ ਰਹੇ ਹਨ। ਮੈਲਬੌਰਨ ਵਿਖੇ ਇੱਕ ਦਲੇਰ ਪੰਜਾਬਣ ਕੁੜੀ ਬਲਜੀਤ ਕੌਰ ਨੇ ਬਿਲਕੁਲ ਨਿਵੇਕਲੇ ਢੰਗ ਨਾਲ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ । ਬਲਜੀਤ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਆਪਣਾ ਸਮਰਥਨ ਦੇਣ ਲਈ ਧਰਤੀ ਤੋਂ 15000 ਫੁੱਟ ਦੀ ਉਚਾਈ ‘ਤੇ ਜਾ ਪਹੁੰਚੀ । ਬਲਜੀਤ ਨੇ ਪੰਦਰਾ ਹਜ਼ਾਰ ਫੁੱਟ ਤੋਂ ਕਿਸਾਨਾਂ ਦੇ ਹੱਕ ਵਿੱਚ ਹਵਾਈ ਛਾਲ ਮਾਰੀ (ਸਕਾਈ ਡਾਇਵ) ਅਤੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਹੋਏ ਜ਼ਮੀਨ ਤੇ ਵਾਪਸੀ ਕੀਤੀ। ਇਸ ਦੌਰਾਨ ਬਲਜੀਤ ਨੇ ਜਿਹੜੇ ਕਪੜੇ ਪਾਏ ਹੋਏ ਸਨ ਉਹਨਾਂ ਉਪਰ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਲੋਗਨ ਲ਼ਿਖੇ ਹੋਏ ਸਨ ।

ਹਾਲਾਂਕਿ ਬਲਜੀਤ ਨੇ ਛਾਲ ਮਾਰਨ ਤੋ ਪਹਿਲਾਂ ਕਿਸਾਨੀ ਝੰਡਾ ਅਸਮਾਨ ਵਿੱਚ ਲੈ ਕੇ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਸੁਰੱਖਿਆ ਕਾਰਨਾਂ ਕਰ ਕੇ ਇਹ ਸੰਭਵ ਨਾ ਹੋ ਸਕਿਆ ਤਾਂ ਉਸਨੇ ਆਪਣੇ ਕੱਪੜਿਆਂ ਅਤੇ ਮਾਸਕ ਉਪਰ ਹੀ ਕਿਸਾਨੀ ਅੰਦੋਲਨ ਨੂੰ ਸਮਰਥਨ ਕਰਦੇ ਸਲੋਗਨ ਲਿਖਵਾ ਲਏ।

ਬਲਜੀਤ ਨੇ ਸਾਡੀ ਟੀਮ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਹ ਜ਼ਿਲਾ ਲੁਧਿਆਣਾ ਦੇ ਪਿੰਡ ਰੁੜਕਾਂ ਕਲਾਂ ਦੀ ਜੰਮਪਲ ਹੈ। 2017 ਵਿੱਚ ਉਹ ਵਿਦਿਆਰਥੀ ਵੀਜ਼ੇ ਤੇ ਮੈਲਬੌਰਨ (ਆਸਟਰੇਲੀਆ) ਆਈ ਸੀ । ਉਹ ਇੱਥੇ ਸਮਾਜਿਕ ਵਿਸ਼ਿਆਂ ਉਪਰ ਮਾਸਟਰ ਡਿਗਰੀ ਕਰ ਰਹੀ ਹੈ। ਬਲਜੀਤ ਨੇ ਭਾਵੁਕ ਹੁੰਦੇ ਹੋਏ ਦੱਸਿਆ ਕਿ ਖਬਰਾਂ ਤੇ ਸੋਸ਼ਲ ਮੀਡੀਆਂ ਰਾਂਹੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਵੇਖ ਕੇ ਦੁੱਖ ਹੁੰਦਾ ਹੈ । ਭਾਵੇਂ ਉਹ ਕਿਸਾਨ ਅੰਦੋਲਨ ‘ਚ ਜਾ ਨਹੀਂ ਸਕੀ ਸੀ ਪਰ ਉਸਨੇ ਵੱਖਰੇ ਢੰਗ ਨਾਲ ਕਿਸਾਨਾਂ ਦੇ ਹੱਕ ਆਪਣੀ ਆਵਾਜ਼ ਬੁਲੰਦ ਕਰਨ ਦਾ ਨਿਸ਼ਚਾ ਕੀਤਾ। ਆਪਣੇ ਜੇਬ ਖਰਚ ਵਿੱਚੋਂ ਪੈਸੇ ਬਚਾ ਕੇ ਇਸ ਕੰਮ ਨੂੰ ਪੂਰਾ ਕੀਤਾ। ਸਾਹਸ ਭਰੇ ਕੰਮਾਂ ਦਾ ਸ਼ੌਕ ਰੱਖਣ ਵਾਲੀ ਬਲਜੀਤ ਦਾ ਮੰਨਣਾ ਹੈ ਕਿ ਇਸ ਕੰਮ ਲਈ ਵੀ ਉਸ ਨੂੰ ਆਪਣੇ ਮਾਤਾ-ਪਿਤਾ ਦੀ ਹੱਲਾਸ਼ੇਰੀ ਮਿਲੀ, ਪਰ ਦਿੱਲੀ ਵਿਖੇ ਕੜਾਕੇ ਦੀ ਠੰਡ ਵਿੱਚ ਬੈਠੈ ਕਿਸਾਨਾਂ ਦੇ ਜਜ਼ਬੇ ਨੇ ਉਸ ਨੂੰ ਹੋਰ ਵੀ ਜ਼ਿਆਦਾ ਪ੍ਰੇਰਿਤ ਕੀਤਾ । ਬਲਜੀਤ ਨੇ ਇਹ ਕਹਿ ਕੇ ਆਪਣੀ ਗੱਲ ਖ਼ਤਮ ਕੀਤੀ ਕਿ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ ਅਤੇ ਹਰ ਕਿਸੇ ਨੂੰ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ । ਕਿਸਾਨਾਂ ਦੇ ਹੱਕ ਵਿੱਚ

ਸਲਾਮ ਹੈ! ਪੰਜਾਬ ਦੀ ਧੀ ਬਲਜੀਤ ਕੌਰ ਦੇ ਜਜ਼ਬੇ ਅਤੇ ਹੌਂਸਲੇ ਨੂੰ !
(ਧੰਨਵਾਦ : ਖੁਸ਼ਪ੍ਰੀਤ ਸਿੰਘ ਸੁਨਾਮ)

Related News

ਟੋਯੋਟਾ ਕੈਨੇਡਾ ਦੇ ਦੋ ਪਲਾਂਟਾਂ ਕੈਂਬਰਿਜ ਅਤੇ ਵੁੱਡਸਟਾਕ ਵਿਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਸਸਕੈਟੂਨ ਵਾਲਮਾਰਟ ‘ਚ COVID-19 ਦੇ ਸੰਭਾਵਤ ਐਕਸਪੋਜਰ ਬਾਰੇ ਜਾਰੀ ਕੀਤੀ ਚਿਤਾਵਨੀ : SHA

Rajneet Kaur

ਓਨਟਾਰੀਓ:ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਤੇ ਧੋਖਾਧੜੀ ਦਾ ਮਾਮਲਾ ਦਰਜ

Rajneet Kaur

Leave a Comment