channel punjabi
Canada News North America

ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਓਂਂਟਾਰੀਓ ਸਰਕਾਰ ਮਿਊਂਸਪੈਲਟੀਜ਼ ਨੂੰ ਮੁਹੱਈਆ ਕਰਵਾਏਗੀ 500 ਮਿਲੀਅਨ ਡਾਲਰ ਵਾਧੂ ਫੰਡ

ਟੋਰਾਂਟੋ : ਓਂਟਾਰੀਓ ਸਰਕਾਰ ਨੇ ਕੋਰੋਨਾ ਮਹਾਂਮਾਰੀ ਕਾਰਨ ਪਏ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਮਿਊਂਸਪੈਲਟੀਜ਼ ਨੂੰ 500 ਮਿਲੀਅਨ ਡਾਲਰ ਵਾਧੂ ਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਫੰਡ ਉਸ 695 ਮਿਲੀਅਨ ਡਾਲਰ ਤੋਂ ਵੱਖਰਾ ਹੈ, ਜਿਹੜਾ ਕਿ 19 ਬਿਲੀਅਨ ਡਾਲਰ ਦੇ ਫ਼ੈਡਰਲ ਸੇਫ਼ ਰੀਸਟਾਰਟ ਪ੍ਰੋਗਰਾਮ ਦੇ ਦੂਜੇ ਗੇੜ ਦੇ ਹਿੱਸੇ ਵਜੋਂ ਫੋਰਡ ਸਰਕਾਰ ਵੱਲੋਂ ਮਿਉਂਸਪੈਲਟੀਜ਼ ਨੂੰ ਦਿੱਤਾ ਜਾ ਰਿਹਾ ਹੈ। ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ
ਓਂਟਾਰੀਓ ਦੇ ਕਵੀਨਜ਼ ਪਾਰਕ ਵਿਖੇ ਮਿਊਂਸਪਲ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ ਨੇ ਕਿਹਾ ਕਿ ਇਸ ਫੰਡਿੰਗ ਨਾਲ ਮਿਉਂਸਪੈਲਟੀਜ਼ ਨੂੰ ਕਾਫ਼ੀ ਲਾਭ ਹੋਵੇਗਾ। ਉਹ ਆਪਣੇ ਪੈਰਾਂ ਉੱਤੇ ਖੜ੍ਹੀਆਂ ਹੋ ਸਕਣਗੀਆਂ। ਉਹ ਆਪਣੇ 2021 ਦੇ ਬਜਟ ਵਿੱਚ ਕੋਵਿਡ-19 ਨਾਲ ਸਬੰਧਤ ਕਿਸੇ ਵੀ ਪ੍ਰਭਾਵ ਨਾਲ ਨਜਿੱਠਣ ਲਈ ਯੋਜਨਾ ਬਣਾ ਸਕਦੀਆਂ ਹਨ।

ਟੋਰਾਂਟੋ ਨੇ ਆਪਣੀ 2021 ਬਜਟ ਪ੍ਰਕਿਰਿਆ ਦੀ ਸ਼ੁਰੂਆਤ ਕੋਰੋਨਾ ਮਹਾਂਮਾਰੀ ਕਾਰਨ 2.2 ਬਿਲੀਅਨ ਡਾਲਰ ਦੇ ਸੰਭਾਵਿਤ ਘਾਟੇ ਤੋਂ ਕੀਤੀ ਸੀ, ਪਰ ਸੇਫ਼ ਰੀਸਟਾਰਟ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਮਿਲੀ ਫੰਡਿੰਗ ਰਾਹੀਂ ਉਹ ਇਸ ਨੂੰ ਕੁਝ ਹੱਦ ਤੱਕ ਪੂਰਨ ਵਿੱਚ ਸਫ਼ਲ ਰਿਹਾ। ਹਾਲਾਂਕਿ ਟੋਰਾਂਟੋ ਦੇ 2021 ਦੇ ਬਜਟ ਵਿੱਚ ਅਜੇ ਵੀ 649 ਮਿਲੀਅਨ ਡਾਲਰ ਦਾ ਘਾਟਾ ਹੈ ਤੇ ਸਫ਼ਾਟ ਨੂੰ ਉਮੀਦ ਹੈ ਕਿ ਇਸ ਨੂੰ ਫੰਡਿੰਗ ਦੀ ਨਵੀਂ ਕਿਸ਼ਤ ਰਾਹੀਂ ਭਰ ਲਿਆ ਜਾਵੇਗਾ।
ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤਾਜ਼ਾ ਫੰਡਿੰਗ ਵਿੱਚੋਂ ਟੋਰਾਂਟੋ ਨੂੰ ਲਗਭਗ 164 ਮਿਲੀਅਨ ਡਾਲਰ ਮਿਲਣਗੇ।

Related News

ਕੈਪਟਨ ਨੇ ਸੂਬੇ ਦੇ ਨੌਜਵਾਨਾਂ ਨੂੰ ਕੀਤੀ‌ ਅਪੀਲ, ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਦੇ ਕਿਸੇ ਵੀ ਬਹਿਕਾਵੇ ਵਿੱਚ ਨਾ ਆਉਣ : ਕੈਪਟਨ

Vivek Sharma

ਤਿੰਨ ਸਾਲ ਪਹਿਲਾਂ ਸਕਾਰਬੋਰੋ ਖੇਡ ਦੇ ਮੈਦਾਨ ‘ਚ ਗੋਲੀਬਾਰੀ ਦੀ ਘਟਨਾ ਨੂੰ ਦੋ ਭੈਣਾ ਨੇ ਲਿਖਤੀ ਅਤੇ ਡਰਾਇੰਗ ਦੇ ਜ਼ਰੀਏ ਕੀਤਾ ਬਿਆਨ

Rajneet Kaur

INDIA TOUR TO AUSTRALIA : ਟੀ-20 ਲੜੀ ਦਾ ਆਗਾਜ਼ ਭਾਰਤ ਨੇ ਜਿੱਤ ਨਾਲ ਕੀਤਾ

Vivek Sharma

Leave a Comment