channel punjabi
International News

ਪ੍ਰਿੰਸ ਹੈਰੀ ਤੇ ਮੇਘਨ ਮਰਕਲ ਦੇ ਵਿਵਾਦਤ ਇੰਟਰਵਿਊ ਪਿੱਛੋਂ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਈ ਮਹਾਰਾਣੀ, ਟਿੱਪਣੀ ਕਰਨ ਤੋਂ ਕੀਤਾ ਇਨਕਾਰ

ਲੰਦਨ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ-ਦੂਜੀ ਪ੍ਰਿੰਸ ਹੈਰੀ ਤੇ ਮੇਘਨ ਮਰਕਲ ਦੇ ਇੰਟਰਵਿਊ ਪਿੱਛੋਂ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਈ ਹੈ ਪ੍ਰੰਤੂ ਉਨ੍ਹਾਂ ਉਸ ਇੰਟਰਵਿਊ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਤੇ ਮੇਘਨ ਨੇ ਓਪਰਾ ਵਿਨਫ੍ਰੇ ਨਾਲ ਇੰਟਰਵਿਊ ਵਿੱਚ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਵੱਲੋਂ ਨਸਲੀ ਟਿੱਪਣੀ ਕੀਤੇ ਜਾਣ ਦੀ ਗੱਲ ਸਾਂਝੀ ਕੀਤੀ ਸੀ। ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੇ ਉਨ੍ਹਾਂ ਦੇ ਪੈਦਾ ਹੋਣ ਵਾਲੇ ਬੱਚੇ ਸਬੰਧੀ ਨਸਲੀ ਤੰਜ਼ ਕੱਸਿਆ ਸੀ।

ਵੀਰਵਾਰ ਨੂੰ ਪ੍ਰਿੰਸ ਹੈਰੀ ਦੇ ਭਰਾ ਵਿਲੀਅਮ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਨਸਲਵਾਦੀ ਨਹੀਂ ਹੈ। ਅਗਲੇ ਦਿਨ 94 ਸਾਲਾਂ ਦੀ ਮਹਾਰਾਣੀ ਨੇ ਸ਼ਾਹੀ ਪਰਿਵਾਰ ਵੱਲੋਂ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਪ੍ਰਿੰਸ ਹੈਰੀ ਦੇ ਮੇਘਨ ਦਾ ਇੰਟਰਵਿਊ ਸੁਣ ਕੇ ਹੈਰਾਨੀ ਹੋਈ ਹੈ।

ਬ੍ਰਿਟੇਨ ਦੇ ਇੱਕ ਵੱਡੇ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਪ੍ਰਿੰਸ ਹੈਰੀ ਦੇ ਪਿਤਾ ਰਾਜਕੁਮਾਰ ਚਾਰਲਸ, ਹੈਰੀ ਤੇ ਮੇਘਨ ਦੇ ਹਰ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਸਨ ਪ੍ਰੰਤੂ ਸ਼ਾਹੀ ਪਰਿਵਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।

Related News

ਅੱਤਵਾਦੀ ਸੰਗਠਨ ਨਾਲ ਸਬੰਧ ਹੋਣ ਦੇ ਇਲਜ਼ਾਮਾਂ ਤਹਿਤ ਪੁਲਿਸ ਨੇ ਇਕ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ

Vivek Sharma

ਸਸਕੈਚਵਨ ਸੂਬੇ ਦੀ ਆਰਥਿਕਤਾ ਵਿੱਚ ਹੋਇਆ ਵੱਡਾ ਸੁਧਾਰ, ਕੋਰੋਨਾ ਸੰਕਟ ਦੇ ਬਾਵਜੂਦ ਆਰਥਿਕਤਾ ਹੋਈ ਮਜ਼ਬੂਤ

Vivek Sharma

ਓਂਟਾਰਿਓ :ਕੋਵਿਡ 19 ਕਾਰਨ ਕਈ ਸਕੂਲਾਂ ‘ਚ ਹੋਈ ਬਸ ਡਰਾਈਵਰਾਂ ਦੀ ਘਾਟ

Rajneet Kaur

Leave a Comment