channel punjabi
International News

ਪ੍ਰਿੰਸ ਫਿਲਿਪ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਆਗੂਆਂ ਨੇ ਜਤਾਇਆ ਅਫ਼ਸੋਸ

ਲੰਦਨ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਤੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਸ਼ੁੱਕਰਵਾਰ ਨੂੰ ਬਕਿੰਘਮ ਪੈਲੇਸ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ 99 ਸਾਲਾਂ ਦੇ ਸਨ। ਸੱਤ ਦਹਾਕਿਆਂ ਤੱਕ ਉਨ੍ਹਾਂ ਆਪਣੀ ਪਤਨੀ ਦਾ ਹਰ ਚੰਗੇ ਮਾੜੇ ਦੌਰ ਵਿੱਚ ਸਾਥ ਨਿਭਾਇਆ।

ਪ੍ਰਿੰਸ ਫਿਲਿਪ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਪ੍ਰਿੰਸ ਫਿਲਿਪ ਦੀ ਮੌਤ ‘ਤੇ ਅਫਸੋਸ ਜਤਾਇਆ ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਪ੍ਰਿੰਸ ਫਿਲਿਪ ਦੀ ਮੌਤ ਨੂੰ ਵੱਡਾ ਘਾਟਾ ਦੱਸਿਆ ਹੈ। 10 ਡਾਊਨਿੰਗ ਸਟਰੀਟ ਦੇ ਬਾਹਰ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਆਖਿਆ ਕਿ ਸਾਰੀ ਉਮਰ ਪ੍ਰਿੰਸ ਫਿਲਿਪ ਨੇ ਮਹਾਰਾਣੀ ਦਾ ਸਾਥ ਦਿੱਤਾ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਬ੍ਰਿਟੇਨ ਤੇ ਰਾਜ ਘਰਾਣੇ ਨਾਲ ਦੁੱਖ ਸਾਂਝਾ ਕੀਤਾ।

ਕੈਨੇਡਾ ਦੇ ਓਂਂਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਪ੍ਰਿੰਸ ਫਿਲਿਪ ਦੀ ਮੌਤ ‘ਤੇ ਸ਼ੋਕ ਸੰਦੇਸ਼ ਜਾਰੀ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਨਾਲ ਹੋਰਨਾਂ ਲਈ ਵੀ ਆਦਰਸ਼ ਸਨ।

ਪ੍ਰਿੰਸ ਫਿਲਿਪ ਦਾ ਜਨਮ ਗ੍ਰੀਕ ਦੇ ਸ਼ਾਹੀ ਘਰਾਨੇ ਵਿੱਚ ਹੋਇਆ ਤੇ ਉਨ੍ਹਾਂ ਅਜਿਹੇ ਦੌਰ ਵਿੱਚ ਬ੍ਰਿਟੇਨ ਦੇ ਕੌਨਸੌਰਟ ਦੀ ਭੂਮਿਕਾ ਨਿਭਾਈ ਜਦੋਂ 21ਵੀਂ ਸਦੀ ਵਿੱਚ ਹਜ਼ਾਰ ਸਾਲ ਪੁਰਾਣਾ ਸਾਮਰਾਜ ਖੁਦ ਨੂੰ ਰੀਇਨਵੈਂਟ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਉਨ੍ਹਾਂ ਨੂੰ ਕਦੇ ਕਦੇ ਸਖ਼ਤ ਟਿੱਪਣੀਆਂ ਕਰਨ ਤੇ ਬ੍ਰਿਟੇਨ ਦੇ ਹਿਤਾਂ ਨੂੰ ਦੇੇਸ਼ ਤੇ ਵਿਦੇਸ਼ ਵਿੱਚ ਹੱਲਾਸੇ਼ਰੀ ਦੇਣ ਲਈ ਜਾਣਿਆ ਜਾਂਦਾ ਸੀ।

ਉਨ੍ਹਾਂ ਕਈ ਚੈਰਿਟੀਜ਼ ਦੀ ਅਗਵਾਈ ਕੀਤੀ, ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਜਿਨ੍ਹਾਂ ਨੇ ਚੁਣੌਤੀ ਭਰੇ ਆਊਟਡੋਰ ਐਡਵੈਂਚਰਜ਼ ਵਿੱਚ ਬ੍ਰਿਟਿਸ਼ ਸਕੂਲੀ ਬੱਚਿਆਂ ਨੂੰ ਹਿੱਸਾ ਲੈਣ ਦੀ ਆਦਤ ਪਾਈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਚਾਰ ਬੱਚਿਆਂ ਨੂੰ ਪਾਲਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਇੱਕ ਸਾਲ ਪਹਿਲਾਂ ਫਿਲਿਪ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ 16 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਹਾਰਾਣੀ ਐਲਿਜ਼ਾਬੈੱਥ ਨੇ ਆਪਣੇ ਪਤੀ ਦੀ ਮੌਤ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਿੰਸ ਫਿਲਿਪ ਨੇ ਵਿੰਡਸਰ ਮਹਿਲ ਵਿੱਚ ਸਵੇਰ ਸਮੇਂ ਦਮ ਤੋੜਿਆ ।

ਦੁਨੀਆ ਭਰ ਤੋਂ ਸਿਆਸੀ ਆਗੂਆਂ, ਕਾਰੋਬਾਰੀਆਂ, ਸ਼ਾਹੀ ਖਾਨਦਾਨ ਦੇ ਲੋਕਾਂ ਵੱਲੋਂ ਪ੍ਰਿੰਸ ਫਿਲਿਪ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ ।ਸਾਰੀਆਂ ਪਾਰਟੀਆ ਦੇ ਆਗੂਆਂ ਵੱਲੋਂ ਵੀ ਦੁੱਖ ਪ੍ਰਗਟਾਇਆ ਗਿਆ।

Related News

ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਘੱਟੋ ਘੱਟ ਇਕ ਹੋਰ ਮਹੀਨੇ ਲਈ ਗੈਰ-ਜ਼ਰੂਰੀ ਯਾਤਰਾ ਲਈ ਰਹੇਗੀ ਬੰਦ: Bill Blair

Rajneet Kaur

ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਲਾਈਵ ਗਲੋਬਲ ਵੈਬੀਨਾਰ ਅੱਜ, ਦੁਨੀਆ ਭਰ ਦੇ ਕਿਸਾਨ ਕਰਨਗੇ ਚਰਚਾ

Vivek Sharma

ਮਿਸੀਸਾਗਾ ‘ਚ ਬੱਸ ਨਾਲ ਹਾਦਸੇ ਤੋਂ ਬਾਅਦ 28 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ

Rajneet Kaur

Leave a Comment