channel punjabi
Canada News North America

ਪ੍ਰਿੰਸ ਐਡਵਰਡ ਟਾਪੂ PEI ‘ਚ 72 ਘੰਟਿਆਂ ਲਈ ਤਾਲਾਬੰਦੀ ਦਾ ਐਲਾਨ, ਓਂਂਟਾਰੀਓ ‘ਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 3 ਲੱਖ ਤੋਂ ਹੋਇਆ ਪਾਰ

ਸ਼ਾਰਲਟਨ/ਟੋਰਾਂਟੋ: ਕੈਨੇਡਾ ਦੇ ਕੁਝ ਸੂਬਿਆਂ ‘ਚ ਕੋਰੋਨਾ ਦੇ ਮਾਮਲੇ ਅਚਾਨਕ ਵਧਣ ਕਾਰਨ ਸਖ਼ਤ ਅਹਿਤਿਆਤੀ ਕਦਮ ਚੁੱਕੇ ਜਾ ਰਹੇ ਹਨ। ਪ੍ਰਿੰਸ ਐਡਵਰਡ ਟਾਪੂ ਵਿਖੇ ਬੀਤੇ ਪੰਜ ਦਿਨਾਂ ਦੌਰਾਨ ਕੋਰੋਨਾ ਦੇ 17 ਮਾਮਲੇ ਪਾਏ ਗਏ। ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਇਥੇ ਅਗਲੇ ਤਿੰਨ ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਤਾਲਾਬੰਦੀ ਸਬੰਧੀ ਫੈਸਲੇ ਦਾ ਐਤਵਾਰ ਦੁਪਹਿਰ ਸਮੇਂ ਐਲਾਨ ਕੀਤਾ ਗਿਆ।


ਸਿਹਤ ਅਧਿਕਾਰੀਆਂ ਨੇ ਸਮਰਸਾਈਡ ਅਤੇ ਸ਼ਾਰਲਟਨ ਵਿਖੇ ਕੋਵਿਡ-19 ਦੇ ਦੋ ਕਲਸਟਰਾਂ ਦੀ ਪਛਾਣ ਕਰ ਲਏ ਜਾਣ ਤੋਂ ਬਾਅਦ ਕਿਹਾ ਕਿ ਇਹਨਾਂ ਥਾਵਾਂ ਤੋਂ ਵਾਇਰਸ ਅੱਗੇ ਕਮਿਊਨਿਟੀ ਵਿਚ ਫੈਲਣ ਦਾ ਖ਼ਦਸ਼ਾ ਹੈ ਇਸ ਲਈ ਅਹਿਤਿਆਤੀ ਕਦਮ ਚੁੱਕਦੇ ਹੋਏ ਤਾਲਾਬੰਦੀ ਦਾ ਫ਼ੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਲਾਗਾਂ ਨੂੰ ਸਿਰਫ ਯਾਤਰਾ ਨਾਲ ਨਹੀਂ ਜੋੜਿਆ ਜਾ ਸਕਦਾ।

ਉਧਰ ਓਂਂਟਾਰੀਓ ਵਿੱਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 3 ਲੱਖ ਤੋਂ ਪਾਰ ਪਹੁੰਚ ਗਿਆ। ਓਂਟਾਰੀਓ ਵਿਚ ਐਤਵਾਰ ਨੂੰ 1,062 ਨਵੇਂ ਕੇਸ ਦਰਜ ਕੀਤੇ ਗਏ। 20 ਹੋਰ ਮੌਤਾਂ ਦੀ ਰਿਪੋਰਟ ਤੋਂ ਬਾਅਦ ਐਤਵਾਰ ਨੂੰ ਕੁੱਲ ਕੇਸਾਂ ਦੀ ਗਿਣਤੀ 3,00,000 ਦੇ ਅੰਕੜੇ ਨੂੰ ਪਾਰ ਕਰ ਗਈ। ਐਤਵਾਰ ਤੱਕ ਇਹ ਅੰਕੜਾ 3 ਲੱਖ 816 ਤਕ ਜਾ ਪਹੁੰਚਿਆ। ਓਂਂਟਾਰੀਓ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 6980 ਤੱਕ ਪਹੁੰਚ ਗਈ।


ਅਲਬਰਟਾ ਵਿੱਚ ਐਤਵਾਰ ਨੂੰ COVID-19 ਦੇ 301 ਨਵੇਂ ਮਾਮਲੇ ਸਾਹਮਣੇ ਆਏ। ਇੱਥੇ ਤਿੰਨ ਲੋਕਾਂ ਦੀ ਜਾਨ ਚਲੀ ਗਈ।

ਸਸਕੈਚਵਨ ਨੇ 141 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਮੈਨੀਟੋਬਾ ਵਿਚ 50 ਨਵੇਂ ਕੇਸ ਦਰਜ ਕੀਤੇ ਗਏ ਅਤੇ ਦੋ ਹੋਰ ਮੌਤਾਂ ਦੀ ਖਬਰ ਹੈ। ਮੈਨੀਟੋਬਾ ਵਿੱਚ ਕੋਰੋਨਾ ਦੇ ਮਾਮਲੇ ਵਿਚ ਆਈ ਲਗਾਤਾਰ ਗਿਰਾਵਟ ਦੇ ਨਾਲ ਸੂਬਾਈ ਸਰਕਾਰ COVID-19 ਪਾਬੰਦੀਆਂ ‘ਚ ਨਰਮੀ ਲਿਆਉਣ ‘ਤੇ ਵਿਚਾਰ ਕਰ ਰਹੀ ਹੈ ।

Related News

ਕਰੀਮਾ ਬਲੋਚ ਦੀ ਮੌਤ ਪਿੱਛੇ ISI ਦਾ ਹੱਥ ! ਕੈਨੇਡਾ ਸਰਕਾਰ ‘ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦਾ ਦਬਾਅ

Vivek Sharma

ਅਮਰੀਕਾ ਦੀ ਕੈਰੋਲੀਨਾ ਦੇ ਡਿਊਕ ਯੂਨੀਵਰਸਿਟੀ ਦੇ ਵਿਗਆਨੀਆਂ ਨੇ 14 ਤਰ੍ਹਾਂ ਦੇ ਮਾਸਕ ਦੀ ਕੀਤੀ ਜਾਂਚ, ਦਸਿਆ ਕਿਹੜਾ ਸਭ ਤੋਂ ਵੱਧ ਸੁਰੱਖਿਅਤ

Rajneet Kaur

ਕੈਨੇਡਾ ‘ਚ ਫੂਡ ਸਰਵੀਸਿਜ਼ ਅਤੇ ਪੀਣ ਵਾਲੀਆਂ ਥਾਵਾਂ ਦੀ ਵਿਕਰੀ ‘ਚ ਲਗਾਤਾਰ ਤੀਜੇ ਮਹੀਨੇ ਵਾਧਾ: ਸਟੈਟਿਸਟਿਕਸ ਕੈਨੇਡਾ

Rajneet Kaur

Leave a Comment