channel punjabi
Canada International News North America

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਆਪਣੀਆਂ ਪਹਿਲੀਆਂ ਡੋਜ਼ਾਂ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ

ਓਨਟਾਰੀਓ ਵਿੱਚ ਹੁਣ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 40 ਸਾਲ ਤੇ ਇਸ ਤੋਂ ਵੱਧ ਕਰ ਦਿੱਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਆਪਣੀਆਂ ਪਹਿਲੀਆਂ ਡੋਜ਼ਾਂ ਲਈ ਆਪਣਾ ਨਾਂ ਰਜਿਸਟਰ ਕਰਵਾ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਦੇ ਆਗੂ ਵੀ ਵੈਕਸੀਨੇਸ਼ਨ ਕਰਵਾਉਣ ਲਈ ਕਾਹਲੇ ਹਨ। ਜਦੋਂ ਟਰੂਡੋ ਨੂੰ ਇਹ ਪੁੱਛਿਆ ਗਿਆ ਕਿ ਹੁਣ ਜਦੋਂ ਉਮਰ ਘਟਾਏ ਜਾਣ ਕਾਰਨ ਉਹ ਵੀ ਯੋਗ ਹੋ ਗਏ ਹਨ ਤਾਂ ਅਜਿਹੇ ਵਿੱਚ ਕੀ ਉਹ ਵੈਕਸੀਨੇਸ਼ਨ ਕਰਵਾਉਣਗੇ ਤਾਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਦਾ ਸਟਾਫ ਉਨ੍ਹਾਂ ਲਈ ਅਪੁਆਇੰਟਮੈਂਟ ਫਿਕਸ ਕਰ ਰਿਹਾ ਹੈ।

ਮੰਗਲਵਾਰ ਨੂੰ ਫਾਰਮੇਸੀਜ਼ ਨਾਲ ਵਰਚੂਅਲ ਮੀਟਿੰਗ ਦੌਰਾਨ ਫਰੀਲੈਂਡ ਨੂੰ ਵੀ ਇਹੋ ਸਵਾਲ ਪੁੱਛਿਆ ਗਿਆ ਤੇ ਉਨ੍ਹਾਂ ਆਖਿਆ ਕਿ ਉਹ ਵੀ ਜਲਦ ਟੀਕਾਕਰਣ ਕਰਵਾਉਣਗੇ।ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਬੱਚੇ ਆਨਲਾਈਨ ਅਪੁਆਇੰਟਮੈਂਟ ਲਈ ਜ਼ੋਰ ਲਾ ਰਹੇ ਹਨ ਪਰ ਅਜੇ ਅਸੀਂ ਵੇਟਲਿਸਟ ਉੱਤੇ ਹਾਂ। ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਖਿਆ ਕਿ ਉਨ੍ਹਾਂ ਨੂੰ ਅਪੁਆਇੰਟਮੈਂਟ ਮਿਲ ਚੁੱਕੀ ਹੈ ਤੇ ਇਸ ਹਫਤੇ ਦੇ ਅੰਤ ਵਿੱਚ ਉਹ ਟੀਕਾਕਰਣ ਕਰਵਾਉਣਗੇ। ਐਨਡੀਪੀ ਆਗੂ ਜਗਮੀਤ ਸਿੰਘ ਨੂੰ ਓਟਵਾ ਵਿੱਚ ਬੁੱਧਵਾਰ ਨੂੰ ਵੈਕਸੀਨੇਸ਼ਨ ਲਈ ਅਪੁਆਇੰਟਮੈਂਟ ਮਿਲੀ ਹੈ। ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਵੀ ਵੈਕਸੀਨੇਸ਼ਨ ਲਵਾਉਣ ਲਈ ਅਪੁਆਇੰਟਮੈਂਟ ਲੈਣ ਵਾਲਿਆਂ ਦੀ ਕਤਾਰ ਵਿੱਚ ਹੈ।

Related News

ਕੈਨੇਡਾ ਦੇ ਵਿੱਤ ਮੰਤਰੀ ਨੇ ਮੰਗੀ ਮੁਆਫ਼ੀ, ਵਿਰੋਧੀਆਂ ਨੇ ਮੰਗਿਆ ਅਸਤੀਫਾ

Vivek Sharma

ਅਮਰੀਕੀ ਗਾਇਕਾ ਨੇ ਰਾਸ਼ਟਰਪਤੀ Biden ਨੂੰ ਪੁੱਛਿਆ ਸਵਾਲ, ਕਿਉਂ ਨਹੀਂ ਕਰ ਰਹੇ ਭਾਰਤ ਦੀ ਮਦਦ ?

Vivek Sharma

ਕੋਵਿਡ ਮਰੀਜ਼ਾਂ ਲਈ ਅਸਰਦਾਰ ਦਵਾਈ ਮਿਲਣ ਦਾ ਦਾਅਵਾ

team punjabi

Leave a Comment