channel punjabi
Canada International News North America

ਪੈਸੀਫਿਕ ਸਪੀਰੀਟ ਪਾਰਕ ‘ਚ ਬੁੱਧਵਾਰ ਦੁਪਹਿਰ ਜੌਗਿੰਗ ਦੌਰਾਨ ਇੱਕ ਔਰਤ ‘ਤੇ ਹਮਲਾ

ਪੈਸੀਫਿਕ ਸਪੀਰੀਟ ਪਾਰਕ ਵਿੱਚ ਬੁੱਧਵਾਰ ਦੁਪਹਿਰ ਜੌਗਿੰਗ ਦੌਰਾਨ ਇੱਕ ਔਰਤ ਉੱਤੇ ਹਮਲਾ ਕਰਨ ਅਤੇ ਉਸਦਾ ਮੋਬਾਈਲ ਫੋਨ ਚੋਰੀ ਕਰਨ ਤੋਂ ਬਾਅਦ ਪੁਲਿਸ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ।

ਯੂਨੀਵਰਸਿਟੀ ਆਰਸੀਐਮਪੀ ਦੇ ਅਨੁਸਾਰ, ਦੁਪਹਿਰ ਲਗਭਗ ਯੂਬੀਸੀ ਵਿਦਿਆਰਥੀ ਨੂੰ “ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਮਾਰਿਆ ਅਤੇ ਫ਼ਰਾਰ ਹੋ ਗਿਆ।” ਔਰਤ ਨੂੰ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਦਸਿਆ ਕਿ ਸ਼ੱਕੀ ਵਿਅਕਤੀ 30ਸਾਲਾਂ ਦੇ ਵਿਚਕਾਰ ਹੈ।ਉਸਦੀਆਂ ਭੂਰੀਆਂ ਅੱਖਾਂ ਹਨ। ਉਸਦਾ ਕੱਦ 6 ਫੁੱਟ ਹੈ। ਹਮਲੇ ਦੇ ਸਮੇਂ ਉਸਨੇ ਇੱਕ ਡਾਰਕ ਟੋਕ, ਕਾਲੀ ਪੈਂਟ, ਸਨਗਲਾਸ ਅਤੇ ਇੱਕ ਹਰੇ ਰੰਗ ਦੀ ਜੈਕਟ ਪਾਈ ਹੋਈ ਸੀ।

RCMP ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਇਸ ਸਮੇਂ ਪਾਰਕ ਵਿਚ ਸੀ ਜਾਂ ਜਿਸ ਕੋਲ ਜਾਣਕਾਰੀ ਹੈ ਉਹ 604-224-1322 ‘ਤੇ ਕਾਲ ਕਰ ਸਕਦਾ ਹੈ।

Const. Christina Martin ਨੇ ਕਿਹਾ ਕਿ ਜੇ ਤੁਸੀਂ ਜੌਗਿੰਗ ਕਰ ਰਹੇ ਹੋ ਜਾਂ ਈਅਰਬਡਸ ਨਾਲ ਚੱਲ ਰਹੇ ਹੋ, ਤਾਂ ਸੰਗੀਤ ਦੀ ਆਵਾਜ਼ ਘੱਟ ਰੱਖੋ, ਜੇ ਸੰਭਵ ਹੋਵੇ ਤਾਂ ਜੋੜਿਆਂ ਵਿਚ ਜਾਂ ਆਬਾਦੀ ਵਾਲੇ ਖੇਤਰਾਂ ਵਿਚ ਕਸਰਤ ਕਰੋ।

Related News

BIG NEWS : ਓਂਟਾਰੀਓ ਸਰਕਾਰ ਵਲੋਂ ਨਵੀਂਆਂ ਪਾਬੰਦੀਆਂ ਦਾ ਐਲਾਨ : ਸਰਹੱਦਾਂ ਸੀਲ,ਮੈਨੀਟੋਬਾ ਅਤੇ ਕਿਊਬਿਕ ਦੀਆਂ ਸਰਹੱਦਾਂ ‘ਤੇ ਸਥਾਪਤ ਹੋਣਗੇ ‘ਚੈੱਕ ਪੁਆਇੰਟ’, ਪੁਲਿਸ ਨੂੰ ‘ਜ਼ਿਆਦਾ ਪਾਵਰ’

Vivek Sharma

JOE BIDEN ਦਾ ਵੱਡਾ ਬਿਆਨ,ਕੌਮੀ ਸੁਰੱਖਿਆ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਟਰੰਪ ਪ੍ਰਸ਼ਾਸਨ

Vivek Sharma

ਕੈਨੇਡਾ ‘ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਪੀੜਿਤਾਂ ਦੀ ਗਿਣਤੀ ਪਹੁੰਚੀ 2,64,045 ‘ਤੇ

Rajneet Kaur

Leave a Comment