channel punjabi
Canada International News North America

ਪੁਲਿਸ ਵਲੋਂ 76 ਸਾਲਾ ਔਰਤ ਵਿਰੁੱਧ ਹਿੰਸਕ ਹਮਲੇ ‘ਚ ਸ਼ੱਕੀ ਵਿਅਕਤੀ ਦੀ ਭਾਲ ਜਾਰੀ

ਟੋਰਾਂਟੋ ਪੁਲਿਸ ਦਸੰਬਰ ਵਿਚ ਬਜ਼ੁਰਗ ਨਾਗਰਿਕ ਖਿਲਾਫ ਹਿੰਸਕ ਹਮਲੇ ਵਿਚ ਲੋੜੀਂਦੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ 76 ਸਾਲਾ ਔਰਤ 22 ਦਸੰਬਰ ਨੂੰ ਸਵੇਰੇ 10: 16 ਵਜੇ ਬੇਵਰਲੀ ਸਟ੍ਰੀਟ ਤੇ ਦੱਖਣ ਵੱਲ ਜਾ ਰਹੀ ਸੀ ਜਦੋਂ ਉੱਤਰ ਪੱਛਮ ਵੱਲ ਜਾ ਰਹੀ ਇੱਕ ਬਾਇਸਾਈਕਲ ਤੇ ਸਵਾਰ ਵਿਅਕਤੀ ਉਸਨੂੰ ਟੱਕਰ ਮਾਰਨ ਤੋਂ ਖੁੰਝ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਨਿਗਰਾਨੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਉਹ ਵਿਅਕਤੀ ਦੁਬਾਰਾ ਔਰਤ ਦੇ ਪਿੱਛੇ ਆ ਗਿਆ ਅਤੇ ਉਸ ਨੂੰ ਟੱਕਰ ਮਾਰ ਕੇ ਸਟਰੀਟ ‘ਤੇ ਸੁੱਟ ਦਿਤਾ। ਫਿਰ ਸ਼ੱਕੀ ਵਿਅਕਤੀ ਨੇ ਪੀੜਤ ਦੇ ਸਿਰ ‘ਚ ਲੱਤ ਮਾਰੀ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਦੇ ਨਤੀਜੇ ਵਜੋਂ ਔਰਤ ਨੂੰ ਕਾਫ਼ੀ ਸੱਟਾਂ ਲੱਗੀਆਂ।

ਪੁਲਿਸ ਨੇ ਸ਼ੱਕੀ ਦੀ ਪਹਿਚਾਣ ਜਾਰੀ ਕੀਤੀ ਹੈ ਕਿ ਇਕ ਬਲੈਕ ਵਿਅਕਤੀ ਜਿਸ ਦੀ ਉਮਰ 25-30 ਸਾਲਾ ਵਿਚਕਾਰ ਹੈ।ਜਿਸਦੇ ਕਾਲੇ ਵਾਲ ਹਨ।ਉਸਦਾ ਕੱਦ 5 ਫੁੱਟ 10 ਇੰਚ ਹੈ।
ਉਸ ਨੂੰ ਆਖਰੀ ਵਾਰ ਇੱਕ ਕਾਲਾ ਸਰਜੀਕਲ ਮਾਸਕ, ਟਾਈਟ ਬਲੈਕ ਪੈਂਟ, ਕਾਲੀ ਵਿੰਡਬ੍ਰੇਕਰ ਜੈਕਟ ਪਹਿਨੇ ਦੇਖਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਦੇ ਪਿੱਠ ‘ਤੇ ਬਲੈਕ ਬੈਗ ਪਾਇਆ ਹੋਇਆ ਸੀ ਅਤੇ ਜਿਸ ਬਾਇਸਾਈਕਲ ਤੇ ਉਹ ਸਵਾਰ ਸੀ, ਉਹ ਕਾਲੇ ਅਤੇ ਚਿੱਟੇ ਰੰਗ ਦਾ ਸੀ।

ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Related News

ਅਮਰੀਕਾ ਦੀ ਅਦਾਲਤ ਨੇ 12 ਫਰਵਰੀ ਨੂੰ ਮੁੰਬਈ ਹਮਲੇ ਦੇ ਦੋਸ਼ੀ ਤਾਹਾਵੂਰ ਰਾਣਾ ਦੀ ਹਵਾਲਗੀ ਲਈ ਸੁਣਵਾਈ ਦੀ ਤਰੀਕ ਕੀਤੀ ਨਿਰਧਾਰਿਤ

Rajneet Kaur

ਅਮਰੀਕਾ ਦੇ ਡੈਨਵਰ ‘ਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਉਡਾਣਾਂ ਰੱਦ, ਪੁਲਿਸ ਨੇ ਯਾਤਰਾ ਨਾ ਕਰਨ ਦੀ ਕੀਤੀ ਹਦਾਇਤ

Vivek Sharma

Joe Biden ਨੇ ਪਹਿਲੇ 100 ਦਿਨਾਂ ‘ਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦਾ ਟੀਚਾ ਮਿੱਥਿਆ

Vivek Sharma

Leave a Comment