channel punjabi
Canada News

ਪੁਲਿਸ ਨੇ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਧਰਿਆ

ਓਂਟਾਰੀਓ : ਕੈਨੇਡਾ ਦੇ ਮਿਸੀਸਾਗਾ ਵਿਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਦੇ ਮਾਮਲੇ ‘ਚ ਓਂਟਾਰੀਓ ਦੀ ਪੀਲ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਰੀ ਹੋਈਆਂ ਜ਼ਿਆਦਾਤਰ ਗੱਡੀਆਂ ਲੈਕਸਸ ਆਰਐਕਸ ਅਤੇ ਟੋਇਟਾ ਹਾਈਲੈਂਡਰ ਮਾਡਲ ਦੀਆਂ ਹਨ। ਕਾਰ ਚੋਰੀ ਦੇ ਇਲਜ਼ਾਮਾਂ ਅਧੀਨ ਇਹਨਾਂ ਨੌਜਵਾਨਾਂ ਨੂੰ ਕੁਝ ਦਿਨ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਚੋਰਾਂ ਕੋਲੋਂ ਗੱਡੀਆਂ ਦੀਆਂ ਚਾਬੀਆਂ ਦਾ ਗੁੱਛਾ ਵੀ ਬਰਾਮਦ ਹੋਇਆ, ਜਿਸ ਨਾਲ ਉਹ ਗੱਡੀਆਂ ਨੂੰ ਚਾਬੀ ਲਾ ਕੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਸਨ।

ਪੁਲਿਸ ਨੇ ਮਾਂਟਰੀਅਲ ਦੇ 18 ਸਾਲਾ ਅਰਜ਼ਾਨ ਖਾਨ , ਮਾਂਟਰੀਅਲ ਦੇ ਹੀ 20 ਸਾਲਾ ਡੈਰਿਕ ਕਰੂਜ਼ ਅਤੇ ਕਾਰਲੋਸ ਅਪੌਂਟੀ-ਮਾਜੀਆ, ਕਿਊਬਿਕ ਦੇ ਲੌਂਗਇਲ ਦਾ ਵਸਨੀਕ ਇਕ 17 ਸਾਲਾ ਨੌਜਵਾਨ ਸ਼ਾਮਲ ਹੈ। ਨਾਬਾਲਗ ਹੋਣ ਕਾਰਨ ਇਸ ਨੌਜਵਾਨ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਬਾਕੀ ਤਿੰਨ ਦੋਸ਼ੀਆਂ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਗਿਆ ਸੀ ਜਦ ਕਿ ਕਾਰਲੋਸ ਅਪੌਂਟੀ-ਮਾਜੀਆ ਨੂੰ 5 ਫਰਵਰੀ, 2021 ਨੂੰ ਇਸੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਉਸ ਨੂੰ ਛੱਡ ਦਿੱਤਾ ਗਿਆ ਹੈ।

ਮਿਸੀਸਾਗਾ ਵਿਚ ਇਸ ਵੇਲੇ ਮਹਿੰਗੀਆਂ ਗੱਡੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੀਲ ਪੁਲਸ ਨੇ ਬੀਤੇ ਦਿਨੀਂ ਮਹਿੰਗੀਆਂ ਗੱਡੀਆਂ ਦੇ ਮਾਲਕਾਂ, ਖਾਸ ਤੌਰ ‘ਤੇ ਲੈਕਸਸ ਆਰਐਕਸ ਅਤੇ ਟੋਇਟਾ ਹਾਈਲੈਂਡਰ ਮਾਡਲ ਦੀਆਂ ਗੱਡੀਆਂ ਰੱਖਣ ਵਾਲੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਚੌਕਸ ਰਹਿਣ ਦੀ ਅਪੀਲ ਕੀਤੀ ਸੀ। ਇਸ ਤੋਂ ਅਲਾਵਾ ਪੁਲਿਸ ਵੱਲੋਂ ਖੁਦ ਵੀ ਚੌਕਸੀ ਵਧਾਈ ਗਈ ਹੈ।

Related News

ਦਿੱਲੀ ਪੁਲਸ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ‘ਚ 200 ਲੋਕਾਂ ਨੂੰ ਲਿਆ ਹਿਰਾਸਤ ‘ਚ

Rajneet Kaur

ਕੈਨੇਡਾ ਅਤੇ ਬ੍ਰਿਟੇਨ ਵਿਚਾਲੇ ਨਵਾਂ ਵਪਾਰਕ ਸਮਝੌਤਾ ਇਸੇ ਹਫ਼ਤੇ, ਦੋਹਾਂ ਪੱਖਾਂ ਨੇ ਕੀਤੀਆਂ ਤਿਆਰੀਆਂ

Vivek Sharma

ਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !

Vivek Sharma

Leave a Comment