channel punjabi
Canada News

ਪੁਲਿਸ ਨੇ ਨਕਲੀ ਪਿਸਤੌਲ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਕੈਨਡਾ ਦੀ ਸਸਕਾਟੂਨ ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਗ੍ਰਿਫ਼ਤਾਰ ਵਿਅਕਤੀ ਵੱਲੋਂ ਪੁਲਿਸ ਨੇ ਨਕਲੀ ਬੰਦੂਕ ਕੀਤੀ ਬਰਾਮਦ

ਮੁਲਜ਼ਮ ਨੇ ਪੁਲਿਸ ਮੁਲਾਜ਼ਮਾਂ ਨੂੰ ਦਿਖਾਈ ਸੀ ਨਕਲੀ ਪਿਸਤੌਲ

ਸਸਕਾਟੂਨ : ਪੁਲਿਸ ਨੇ ਇੱਕ ਅਧਿਕਾਰੀ ਨੂੰ ਹਥਿਆਰ ਦਿਖਾਉਣ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ । ਪੁਲਿਸ ਨੇ ਐਤਵਾਰ ਦੁਪਹਿਰ ਨੂੰ ਇੱਕ 30 ਸਾਲਾ ਵਿਅਕਤੀ ਨੂੰ ਉਸ ਸਮੇਂ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਜਦੋਂ ਉਸਨੇ ਇਕ ਬੰਦੂਕ ਨੂੰ ਪੁਲਿਸ ਮੁਲਾਜ਼ਮਾਂ ਵੱਲ ਕੀਤਾ।

ਇਸ ਸਬੰਧ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਪੁਲਿਸ ਅਧਿਕਾਰੀ ਨੇ 8 ਵੀਂ ਸ੍ਟ੍ਰੀਟ ਈਸਟ ਅਤੇ ਸਰਕਲ ਡਰਾਈਵ ਈਸਟ ਵਿਖੇ ਫੁੱਟਪਾਥ ਤੇ ਸਾਈਕਲ ਸਵਾਰ ਇਕ ਵਿਅਕਤੀ ਨਾਲ ਗੱਲ ਕਰਨ ਲਈ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਆਦਮੀ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ ਅਤੇ ਅਧਿਕਾਰੀ ਉਸ ਦੇ ਮਗਰ ਚਲਾ ਗਿਆ, ਜਿੱਥੇ ਸ਼ੱਕੀ ਵਿਅਕਤੀ ਨੇ ਬੰਦੂਕ ਕੱਢੀ ਅਤੇ ਇਸ ਨੂੰ ਪੁਲਿਸ ਅਧਿਕਾਰੀ ਵੱਲ ਕਰ ਦਿੱਤਾ।

ਸਸਕਾਟੂਨ ਪੁਲਿਸ ਨੇ ਬਿਆਨ ਵਿਚ ਕਿਹਾ ਗਿਆ ਕਿ ਉਸਨੇ ਇਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ।‌ ਪੁਲਿਸ ਨੂੰ ਸਾਈਕਲ ਸਵਾਰ ਕੋਲ ਹਥਿਆਰ ਹੋਣ ਦਾ ਸ਼ੱਕ ਸੀ । ਕਲਾਰਕ ਕ੍ਫਿਰ ਅਧਿਕਾਰੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਪੁਲਿਸ ਨੇ ਹਥਿਆਰ ਬਰਾਮਦ ਕੀਤੇ ਤਾਂ ਮੈਂਬਰਾਂ ਨੂੰ ਪਤਾ ਲਗਿਆ ਕਿ ਇਹ ਇੱਕ ਸੀਓ 2 ਏਅਰ ਪਿਸਤੌਲ ਸੀ। ਸ਼ੱਕੀ ਵਿਅਕਤੀ ਉੱਤੇ ਹੋਰਨਾਂ ਚੀਜਾਂ ਦੇ ਨਾਲ ਇੱਕ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਅਤੇ ਨਿਆਂ ਵਿੱਚ ਰੁਕਾਵਟ ਪਾਉਣ ਦੇ ਦੋਸ਼ ਲਗਾਏ ਗਏ ਹਨ।

Related News

ਈਸਟਰ ਦੇ ਲੰਬੇ ਹਫਤੇ ਦੇ ਬਾਅਦ ਕੈਨੇਡਾ ਵਿੱਚ ਕੋਵਿਡ 19 ਦੇ 120,000 ਤੋਂ ਵੱਧ ਮਾਮਲੇ ਆਏ ਸਾਹਮਣੇ

Rajneet Kaur

BIG NEWS : ਕੋਲੰਬੀਆ ਆਈਸਲੈਂਡ ਖੇਤਰ ‘ਚ ਵੱਡਾ ਹਾਦਸਾ

Vivek Sharma

BIG NEWS : COVID-19 ਪਾਬੰਦੀਆਂ ਵਿਚਕਾਰ ਵੈਨਕੂਵਰ ਦੇ ‘ਕਿੱਟਸ ਬੀਚ’ ‘ਤੇ ਜੰਮ ਕੇ ਹੋਈ ਪਾਰਟੀ, ਪਾਬੰਦੀਆਂ ਦੀਆਂ ਉੱਡੀਆਂ ਧੱਜੀਆਂ

Vivek Sharma

Leave a Comment