channel punjabi
Canada International News North America

ਪੀਲ ਦੇ ਉੱਘੇ ਡਾਕਟਰ ਲਾਅਰੈਂਸ ਲੋਹ ਨੇ ਕਿਹਾ ਉਹ ਹਰ ਹਫਤੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਵਰਗ ਨੂੰ ਘਟਾਈ ਜਾਣਗੇ ਤਾਂ ਜੋ ਇਸ ਟੀਕਾਕਰਣ ਦਾ ਫਾਇਦਾ ਜਲਦ ਤੋਂ ਜਲਦ ਸਾਰਿਆਂ ਨੂੰ ਹੋ ਸਕੇ

ਪੀਲ ਦੇ ਉੱਘੇ ਡਾਕਟਰ ਲਾਅਰੈਂਸ ਲੋਹ ਦਾ ਕਹਿਣਾ ਹੈ ਕਿ ਉਹ ਹਰ ਹਫਤੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਵਰਗ ਨੂੰ ਘਟਾਈ ਜਾਣਗੇ ਤਾਂ ਜੋ ਇਸ ਟੀਕਾਕਰਣ ਦਾ ਫਾਇਦਾ ਜਲਦ ਤੋਂ ਜਲਦ ਸਾਰਿਆਂ ਨੂੰ ਹੋ ਸਕੇ।

ਲੋਹ ਨੇ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਅਜਿਹਾ ਕਰਨ ਨਾਲ ਕੋਵਿਡ-19 ਦੇ ਵੇਰੀਐਂਟਸ ਆਫ ਕਨਸਰਨ ਨੂੰ ਅੱਗੇ ਫੈਲਣ ਤੋਂ ਰੋਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਯੋਜਨਾ ਨਾਲ ਮਹਾਮਾਰੀ ਤੋਂ ਜਲਦ ਬਾਹਰ ਨਿਕਲਣ ਵਿੱਚ ਆਸਾਨੀ ਰਹੇਗੀ। ਰੀਜਨ ਦੇ ਅਧਿਕਾਰੀਆਂ ਨੇ ਆਖਿਆ ਕਿ ਉਹ 50 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਣ ਸੋਮਵਾਰ ਤੋਂ ਸ਼ੁਰੂ ਕਰਨਗੇ ਤੇ ਹਰ ਹਫਤੇ ਪੰਜ ਸਾਲ ਦੇ ਹਿਸਾਬ ਨਾਲ ਇਸ ਉਮਰ ਵਰਗ ਨੂੰ ਘਟਾਇਆ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਵੈਕਸੀਨ ਦੀ ਸਪਲਾਈ ਉੱਤੇ ਹੀ ਇਹ ਨਿਰਭਰ ਕਰਦਾ ਹੈ ਕਿ ਇਸ ਸਮਾਂ ਸੀਮਾਂ ਵਿੱਚ ਵਾਧਾ ਕੀਤਾ ਜਾਵੇ।ਉਨ੍ਹਾਂ ਆਖਿਆ ਕਿ ਇੱਕ ਅੰਦਾਜ਼ੇ ਮੁਤਾਬਕ ਜੂਨ ਦੇ ਸ਼ੁਰੂ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਪੀਲ ਰੀਜਨ ਦੀ 65 ਫੀਸਦੀ ਆਬਾਦੀ ਨੂੰ ਦੇ ਦਿੱਤੀ ਜਾਵੇਗੀ।

ਪੀਲ ਵਿੱਚ ਬਹੁਤੇ ਲੋਕਾਂ ਦਾ ਟੀਕਾਕਰਣ ਕਰਨ ਲਈ ਮਾਸ ਵੈਕਸੀਨੇਸ਼ਨ ਕਲੀਨਿਕਸ ਤੇ ਮੋਬਾਈਲ ਯੂਨਿਟਸ ਦੀ ਵਰਤੋਂ ਕੀਤੀ ਜਾਵੇਗੀ। ਪੀਲ ਰੀਜਨ ਵਿੱਚ ਸਾਰੇ ਵੈਕਸੀਨ ਕਲੀਨਿਕਸ ਵੱਲੋਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 2 ਅਪਰੈਲ ਤੋਂ ਵੈਕਸੀਨ ਸਬੰਧੀ ਅਪੁਆਇੰਟਮੈਂਟਸ ਬੁੱਕ ਕਰਨੀਆਂ ਸੁ਼ਰੂ ਕਰ ਦਿੱਤੀਆਂ ਗਈਆਂ ਸਨ।

Related News

ਬਰੈਂਪਟਨ’ਚ ਇਕ ਵਾਹਨ ਖੰਭੇ ਨਾਲ ਟਕਰਾਇਆ, ਡਰਾਇਵਰ ਦੀ ਮੌਤ

Rajneet Kaur

ਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਮੌਤ: SIU

Rajneet Kaur

ਰੇਜੀਨਾ ਪੁਲਿਸ ਨੇ ਸਸਕੈਚਵਨ ਦੇ ਜਨਤਕ ਸਿਹਤ ਦੇ ਆਰਡਰ ਦੀ ਉਲੰਘਣਾ ਕਰਨ ਲਈ ਦੋ ਔਰਤਾਂ ਨੂੰ ਜਾਰੀ ਕੀਤੀ ਟਿੱਕਟ

Rajneet Kaur

Leave a Comment