channel punjabi
International News North America

ਪਾਲਤੂ ਕੁੱਤੇ ਨਾਲ ਖੇਡਦਿਆਂ Joe Biden ਦੀ ਟੁੱਟੀ ਪੈਰ ਦੀ ਹੱਡੀ

ਸੰਯੁਕਤ ਰਾਜ ਦੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੀ ਆਪਣੇ ਕੁੱਤਿਆ ਨਾਲ ਖੇਡਦੇ ਹੋਏ ਟੁੱਟੀ ਪੈਰ ਦੀ ਹੱਡੀ। ਆਪਣੇ ਕੁੱਤੇ ਮੇਜਰ ਨਾਲ ਖੇਡਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਅਧਿਕਾਰੀਆਂ ਮੁਤਾਬਕ ਬਾਇਡਨ ਦੇ ਸੱਜੇ ਪੈਰ ਦੀ ਹੱਡੀ ਵਿੱਚ ਕ੍ਰੈਕ ਆ ਗਿਆ ਹੈ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡਨ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਬਾਇਡਨ ਦੇ ਨਿੱਜੀ ਡਾਕਟਰ ਡਾ. ਕੇਵਿਨ ਓਕਾਰਨਰ ਨੇ ਐਤਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਆਰੰਭਿਕ ਐਕਸਰੇ ਵਿਚ ਸਪੱਸ਼ਟ ਤੌਰ ‘ਤੇ ਕੋਈ ਫ੍ਰੈਕਚਰ ਦਿਖਾਈ ਨਹੀਂ ਦਿੱਤਾ ਜਦਕਿ ਸੀਟੀ ਸਕੈਨ ਤੋਂ ਬਾਇਡਨ ਦੇ ਸੱਜੇ ਪੈਰ ਵਿਚ ਮਾਮੂਲੀ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ। ਇਸ ਕਾਰਨ ਉਨ੍ਹਾਂ ਨੂੰ ਕੁਝ ਹਫ਼ਤਿਆਂ ਤਕ ਸਹਾਰੇ ਨਾਲ ਚੱਲਣਾ ਪੈ ਸਕਦਾ ਹੈ।

ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ’ਚ ਮੈਡੀਸਨ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਕੇਵਿਨ ਵੱਲੋਂ ਦਸੰਬਰ 2019 ’ਚ ਆਖ਼ਰੀ ਸਿਹਤ ਰਿਕਾਰਡ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਬਾਇਡੇਨ ਰਾਸ਼ਟਰਪਤੀ ਬਣਨ ਲਈ ਪੂਰੀ ਤਰ੍ਹਾਂ ਤੰਦਰੁਸਤ ਤੇ ਫ਼ਿੱਟ ਹਨ। ਉਹ ਤਮਾਕੂ ਜਾਂ ਸ਼ਰਾਬ ਦਾ ਸੇਵਨ ਨਹੀਂ ਕਰਦੇ ਤੇ ਹਫ਼ਤੇ ’ਚ ਪੰਜ ਦਿਨ ਕਸਰਤ ਕਰਦੇ ਹਨ।

ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈ ਚੋਣ ਵਿਚ ਟਰੰਪ ਨੂੰ ਹਰਾ ਕੇ ਬਾਇਡਨ ਰਾਸ਼ਟਰਪਤੀ ਚੁਣੇ ਗਏ ਹਨ। ਉਹ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਹ ਅਮਰੀਕਾ ਦੇ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਹੋਣਗੇ।

Related News

ਵੈਨਕੁਵਰ ਹਸਪਤਾਲ ਦੇ ਬੱਚਾ ਵਾਰਡ ‘ਚ ਨਵਜੰਮਿਆ ਬੱਚਾ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ

Rajneet Kaur

ਪੰਜਾਬੀ ਵਿਅਕਤੀ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ !

Vivek Sharma

ਇੰਗਲਿਸ਼ ਬੇ ਬੀਚ ‘ਤੇ ਕੋਵਿਡ 19 ਨਿਯਮਾਂ ਦੀ ਉਲੰਘਣਾ, ਕਿਸੇ ਨੂੰ ਕੋਈ ਟਿਕਟ ਨਹੀਂ ਕੀਤੀ ਗਈ ਜਾਰੀ

Rajneet Kaur

Leave a Comment