channel punjabi
Canada International News North America

ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਲਿਸਟ ‘ਚ ਲਗਾਤਾਰ ਵਾਧਾ

ਕੋਰੋਨਾ ਮਹਾਮਾਰੀ ਦੇ ਚਲਦਿਆਂ ਲੱਗੀਆਂ ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਖੁਲਾਸਾ ਹੋਣ ਤੋਂ ਬਾਅਦ ਇਹ ਸਿਆਸੀ ਆਗੂ ਆਪਣੀ ਸਾਖ ਬਚਾਉਣ ਲਈ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਹਨ । ਦੋ ਲਿਬਰਲ ਸੰਸਦ ਮੈਂਬਰਾਂ ਨੇ ਕੋਰੋਨਾ ਦੀਆਂ ਸਖਤ ਯਾਤਰਾ ਪਾਬੰਦੀਆਂ ਦੇ ਬਾਵਜੂਦ ਹਾਲ ਹੀ ਵਿੱਚ ਵਿਦੇਸ਼ ਯਾਤਰਾ ਕਰਨ ਨੂੰ ਸਵੀਕਾਰ ਕਰਨ ਤੋਂ ਬਾਅਦ ਆਪਣੀ ਸਰਕਾਰ ਅਤੇ ਹਾਊਸ ਆਫ ਕਾਮਨਜ਼ ਦੀਆਂ ਭੂਮਿਕਾਵਾਂ ਤੋਂ ਅਸਤੀਫਾ ਦੇ ਦਿੱਤਾ ਹੈ।

ਹੁਣ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਕਰਨ ‘ਤੇ ਅਲਬਰਟਾ ਦੀ ਸੂਬਾ ਸਰਕਾਰ ਨੇ 6 ਵਿਧਾਇਕਾਂ ਤੇ ਇਕ UCP ਸਟਾਫ ਦੇ ਉੱਚ ਅਧਿਕਾਰੀ ਕੋਲੋਂ ਵਿਸ਼ੇਸ਼ ਅਹੁਦਿਆਂ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ। 6 MLA ਵਿਚੋਂ ਕਈਆਂ ਨੂੰ ਅਸਤੀਫਾ ਦੇਣਾ ਪਿਆ ਅਤੇ ਕਈਆਂ ਨੂੰ ਸੰਸਦੀ ਕਮੇਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ।

ਸੂਬਾ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਸਿਆਸੀ ਆਗੂਆਂ ਨੇ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਕਰਕੇ ਕੋਰੋਨਾ ਪਾਬੰਦੀਆਂ ਤੋੜ ਕੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ਲੱਖਾਂ ਅਲਬਰਟਾ ਵਾਸੀ ਪਿਛਲੇ 10 ਮਹੀਨਿਆਂ ਤੋਂ ਸਖ਼ਤ ਪਾਬੰਦੀਆਂ ਵਿਚ ਰਹਿ ਰਹੇ ਹਨ। ਲੋਕਾਂ ਨੇ ਕ੍ਰਿਸਮਸ ਤੱਕ ਨਹੀਂ ਮਨਾਈ ਤੇ ਇਸ ਦੌਰਾਨ ਸਿਆਸੀ ਆਗੂ ਵਿਦੇਸ਼ ਯਾਤਰਾ ਕਰਕੇ ਛੁੱਟੀਆਂ ਮਨਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ MLA ਜੈਰੇਮੀ ਨਿਕਸਨ ਦਾ ਸਿਵਲ ਸੋਸਾਇਟੀ ਦੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਤੇ ਖਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਸੰਭਾਲ ਰਹੇ MLA ਜੈਸਨ ਸਟੀਫਨ ਦੇ ਅਸਤੀਫ਼ੇ ਸਵਿਕਾਰ ਕਰ ਲਏ ਹਨ। ਇਸ ਦੇ ਨਾਲ ਹੀ MLA ਤਾਨੀਆ , ਪੈਟ ਰੇਹਨ ਅਤੇ ਟੈਨੀ ਯਾਓ ਨੂੰ ਵਿਧਾਨ ਸਭਾ ਕਮੇਟੀ ਦੀਆਂ ਜ਼ਿੰਮੇਵਾਰੀਆਂ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਲਿਸਟ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ।

Related News

BOEING 737 MAX ਦੋ ਸਾਲਾਂ ਬਾਅਦ ਮੁੜ ਤੋਂ ਆਸਮਾਨ ‘ਚ ਭਰਨਗੇ ਉਡਾਣ, ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਤੋਂ ਮਿਲੀ ਮਨਜ਼ੂਰੀ

Vivek Sharma

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗਲਾਸਗੋ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ

Vivek Sharma

ਮੁੱਖ ਜੱਜ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਿਆ ਅਹਿਮ ਫੈਸਲਾ, ਕੋਰੋਨਾ ਸੰਕਟ ਵਿਚਾਲੇ ਅਦਾਲਤ ਦਾ ਵੱਡਾ ਐਲਾਨ

Vivek Sharma

Leave a Comment