channel punjabi
International News

ਪਾਕਿਸਤਾਨ ਵਿੱਚ ਕਥਿਤ ਅਗਵਾ ਕੀਤੀ ਨਾਬਾਲਿਗ ਲੜਕੀ ਨੂੰ ਪੁਲਿਸ ਨੇ ਕੀਤਾ ਬਰਾਮਦ !

ਲਾਹੌਰ: ਲਾਹੌਰ ‘ਚ ਲਾਪਤਾ ਹੋਈ ਸਿੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਮਿਲ ਗਈ ਹੈ। ਬੁੱਲਬੁਲ ਦੀ ਕੋਰਟ ‘ਚ ਪੇਸ਼ ਹੋਈ, ਜਿੱਥੇ ਉਸ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਗਈ ਸੀ। ਲੜਕੀ ਦੇ ਇਸ ਬਿਆਨ ਤੋਂ ਬਾਅਦ ਕੋਰਟ ਵਲੋਂ ਲੜਕੀ ਨੂੰ ਦਾਰੁਲ ਅਮਨ ਭੇਜ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਆਈਆਂ ਖਬਰਾਂ ਵਿਚ ਕਿਹਾ ਗਿਆ ਸੀ ਕਿ ਦੋ ਮੁਸਲਮਾਨ ਨੌਜਵਾਨਾਂ ਵੱਲੋਂ ਲੜਕੀ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿੱਚ ਸਿੱਖ ਭਾਈਚਾਰੇ ਨੇ ਪਾਕਿਸਤਾਨ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਅਗਵਾਹ ਹੋਈ ਕੁੜੀ ਨੂੰ ਜਲਦ ਤੋਂ ਜਲਦ ਰਿਹਾਅ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ।

ਉਧਰ ਬੁਲਬੁਲ ਦੇ ਮਾਤਾ-ਪਿਤਾ ਵਲੋਂ ਕੋਰਟ ਨੂੰ ਬੇਨਤੀ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਨਾਲ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ ਗਈ। ਉਸ ਵਲੋਂ ਮਾਤਾ-ਪਿਤਾ ਨਾਲ ਘਰ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ, ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਦਿੱਤਾ।

ਪਾਕਿਸਤਾਨ ਦੇ ਸਿੱਖ ਭਾਈਚਾਰੇ ਵਲੋਂ ਉਸ ਨੂੰ ਲੱਭਣ ਲਈ ਅਟੋਕ ਪੁਲਿਸ ਦਾ ਧੰਨਵਾਦ ਕੀਤਾ ਗਿਆ। ਬੁੱਲਬੁਲ ਪਿਛਲੇ 15 ਦਿਨਾਂ ਤੋਂ ਲਾਪਤਾ ਸੀ । ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ।

Related News

ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਖੁਲਾਸਾ,ਕਮਲ ਖਹਿਰਾ ਨੇ ਇਸ ਸਬੰਧ ਵਿੱਚ ਟਵਿੱਟਰ ‘ਤੇ ਦਿੱਤੀ ਜਾਣਕਾਰੀ

Rajneet Kaur

ਕੇਅਰ ਹੋਮਜ਼ ‘ਚ ਅਪਣੇ ਅਜ਼ੀਜ਼ਾਂ ਨੂੰ ਮਿਲਣਾ ਜਲਦੀ ਹੀ ਹੋਵੇਗਾ ਸੰਭਵ: ਡਾ ਬੋਨੀ ਹੈਨਰੀ

Rajneet Kaur

ਮਾਸਕ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵੈਸਟਮਿੰਸਟਰ ਕੈਫੇ ਨੂੰ ਬਣਾਇਆ ਨਿਸ਼ਾਨਾ

Rajneet Kaur

Leave a Comment