channel punjabi
International News

ਪਾਕਿਸਤਾਨ ਨੂੰ 73 ਸਾਲਾਂ ਤੋਂ ਵੀ ਨਹੀਂ ਮਿਲੀ ਆਜ਼ਾਦੀ : ਮਾਰਵੀ

73 ਸਾਲਾਂ ਬਾਅਦ ਵੀ ਨਹੀਂ ਮਿਲੀ ਪਾਕਿਸਤਾਨ ਨੂੰ ਆਜ਼ਾਦੀ !

ਪਾਕਿਸਤਾਨੀ ਮਹਿਲਾ ਪੱਤਰਕਾਰ ਮਾਰਵੀ ਦਾ ਦਾਅਵਾ

ਮਾਰਵੀ ਨੇ ਦੇਸ਼ ਦੇ ਮੌਜੂਦਾ ਸਥਿਤੀ ਲਈ ਸਰਕਾਰਾਂ ਨੂੰ ਦੱਸਿਆ ਜ਼ਿੰਮੇਵਾਰ

ਘੱਟ ਗਿਣਤੀਆਂ ਨਾਲ ਪਾਕਿਸਤਾਨ ਵਿਚ ਹੁੰਦਾ ਹੈ ਮਾੜਾ ਵਿਹਾਰ !

ਇਸਲਾਮਾਬਾਦ :ਪਾਕਿਸਤਾਨ ਦੀ ਇਕ ਮਹਿਲਾ ਪੱਤਰਕਾਰ ਨੇ ਦੇਸ਼ ਦੀ ਆਜ਼ਾਦੀ ਤੇ ਸਵਾਲ ਖੜੇ ਕੀਤੇ ਹਨ। ਪੱਤਰਕਾਰ ਮਾਰਵੀ ਨੇ ਕਿਹਾ ਕਿ ਪਾਕਿਸਤਾਨ 73 ਸਾਲ ਬਾਅਦ ਵੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ ਕਿਉਂਕਿ ਖ਼ੈਬਰ ਪਖ਼ਤੂਨਖ਼ਵਾ, ਬਲੋਚਿਸਤਾਨ, ਸਿੰਧ, ਗਿਲਗਿਤ-ਬਾਲਤਿਸਤਾਨ ਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਆਜ਼ਾਦੀ ਮਿਲਣੀ ਬਾਕੀ ਹੈ। ਉਨ੍ਹਾਂ ਪਾਕਿਸਤਾਨ ਦੇ ਆਜ਼ਾਦੀ ਦਿਵਸ, ਜੋ 14 ਅਗਸਤ ਨੂੰ ਮਨਾਇਆ ਜਾਂਦਾ ਹੈ, ਕਿਹਾ ਕਿ ਪਾਕਿਸਤਾਨ ਆਜ਼ਾਦੀ ਦੇ 73 ਸਾਲ ਦਿਖਾਉਂਦਾ ਹੈ, ਪਰ ਪਾਕਿਸਤਾਨ ਹਾਲੇ ਵੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ, ‘ਖ਼ੈਬਰ ਪਖ਼ਤੂਨਖ਼ਵਾ, ਬਲੋਚਿਸਤਾਨ, ਸਿੰਧ, ਗਿਲਗਿਤ-ਬਾਲਤਿਸਤਾਨ, ਪਾਕਿ ਮਕਬੂਜ਼ਾ ਕਸ਼ਮੀਰ, ਮੀਡੀਆ, ਸੰਸਦ, ਐਕਟੀਵਿਸਟ, 1000 ਲਾਪਤਾ ਲੋਕ, …ਕੋਈ ਵੀ ਆਜ਼ਾਦ ਨਹੀਂ ਹੈ। ਜਨਮਦਿਨ ਮੁਬਾਰਕ ਹੋ ਪਾਕਿਸਤਾਨ!’

ਪਾਕਿਸਤਾਨ ਦੇਸ਼ ਵਿਚ ਰਹਿੰਦੇ ਘੱਟ ਗਿਣਤੀਆਂ ਜਿਵੇਂ ਸ਼ੀਆ, ਅਹਿਮਦੀਆਂ, ਹਿੰਦੂਆਂ, ਸਿੱਖਾਂ ਤੇ ਇਸਾਈਆਂ ਦੇ ਨਾਲ ਬਦਤਰ ਵਿਵਹਾਰ ਕਰਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 14 ਅਗਸਤ ਨੂੰ ਆਜ਼ਾਦੀ ਦਿਹਾੜੇ ‘ਤੇ ਦੇਸ਼ ਨੂੰ ਆਪਣੇ ਸੰਬੋਧਨ ਦੌਰਾਨ ਇਕ ਵਾਰ ਫਿਰ ਕਸ਼ਮੀਰ ਮੁੱਦੇ ਨੂੰ ਉਠਾਇਆ ਸੀ। ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਤੋਂ ਕੁਝ ਘੰਟੇ ਪਹਿਲਾਂ, ਅਹਿਮਦੀ ਘੱਟ ਗਿਣਤੀ ਭਾਈਚਾਰੇ ਦੇ ਇਕ ਬਜ਼ੁਰਗ ਨੂੰ ਪੇਸ਼ਾਵਰ ‘ਚ ਹਮਲਾਵਰਾਂ ਨੇ ਗੋਲ਼ੀ ਮਾਰ ਦਿੱਤੀ ਸੀ।

ਸਾਲਾਂ ਤੋਂ ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰੇ ਜਿਵੇਂ ਬਲੋਚ, ਪਸ਼ਤੂਨ, ਮਹਾਜ਼ਿਰ, ਕਸ਼ਮੀਰੀ, ਬਾਲਟਿਸ, ਈਸਾਈ ਤੇ ਹਿੰਦੂ, ਪਾਕਿਸਤਾਨ ਸਰਕਾਰ ਤੇ ਫ਼ੌਜ ਦੋਵਾਂ ਦੇ ਹੱਥੋਂ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ। ਸ਼ੁੱਕਰਵਾਰ ਨੂੰ ਵਾਇਸ ਫਾਰ ਸਿੰਧੀ ਮਿਸਿੰਗ ਪਰਸਨਜ਼ ਤੇ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਿੰਧ ‘ਚ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨਾਲ ਇਕਜੁੱਟਦਾ ਜ਼ਾਹਿਰ ਕਰਨ ਲਈ ਇਕ ਵਿਰੋਧੀ ਰੈਲੀ ਕੀਤੀ ਤੇ ਇਸ ਦੌਰਾਨ ਨਾਅਰੇ ਲਾਏ, ‘ਇਹ ਜਿਹੜੀ ਦਹਿਸ਼ਤਗਰਦੀ ਹੈ, ਇਸ ਦੇ ਪਿੱਛੇ ਵਰਦੀ ਹੈ।’ ਯਾਨੀ ਉਹ ਸਾਫ਼ ਕਹਿ ਰਹੇ ਹਨ ਕਿ ਇਨ੍ਹਾਂ ਅੱਤਵਾਦੀ ਸਰਗਰਮੀਆਂ ਦੇ ਪਿੱਛੇ ਵਰਦੀ ਸਾਮਲ ਹੈ ਤੇ ਇਸ ਨਾਲ ਉਨ੍ਹਾਂ ਦਾ ਨਿਸ਼ਾਨ ਪਾਕਿਸਤਾਨੀ ਫ਼ੌਜ ਦੇ ਉੱਪਰ ਹੈ।
ਪਾਕਿਸਤਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬਲ ਪ੍ਰਯੋਗ ਕੀਤਾ, ਜਿਸ ਵਿਚ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਤੇ ਮਨੁੱਖੀ ਅਧਿਕਾਰ ਵਰਕਰ, ਕਰਾਚੀ ਪ੍ਰੈੱਸ ਕਲੱਬ ਦੇ ਬਾਹਰ ਸਨ।

Related News

ਕੈਨੇਡਾ ਵਿੱਚ ਇੱਕ ਦਿਨ ਅੰਦਰ 1241 ਨਵੇਂ ਮਾਮਲੇ ਆਏ ਸਾਹਮਣੇ । ਵਧਦੇ ਮਾਮਲੇ ਦੂਜੀ ਲਹਿਰ ਦਾ ਸੰਕੇਤ !

Vivek Sharma

ਓਨਟਾਰੀਓ : ਦੱਖਣ-ਪੱਛਮੀ ਹਸਪਤਾਲ Covid 19 ਕਾਰਨ ਹੋਈਆਂ ਮੌਤਾਂ ਦੇ ਵਾਧੇ ਦੌਰਾਨ ਲਾਸ਼ਾਂ ਨੂੰ ਇਕ ਟ੍ਰੇਲਰ ਯੂਨਿਟ ਵਿਚ ਰੱਖਣ ਲਈ ਮਜਬੂਰ

Rajneet Kaur

ਟੋਰਾਂਟੋ ਪੁਲਿਸ ਫੋਰਸ ਦੇ ਗੁੰਮਸ਼ੁਦਾ ਵਿਅਕਤੀਆਂ ਦੀ ਜਾਂਚ ਦੇ ਪ੍ਰਬੰਧਨ ਦੀ ਸੁਤੰਤਰ ਸਮੀਖਿਆ ਅੱਜ ਕੀਤੀ ਜਾਣੀ ਹੈ ਜਾਰੀ

Rajneet Kaur

Leave a Comment