channel punjabi
International News

ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ‘ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ !

ਆਕਲੈਂਡ : ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਨੇਕ ਸਿੰਘ ਨੇਕੀ ਦੀ ਉਥੋਂ ਦੇ ਰਹਿਣ ਵਾਲੇ ਲੋਕਾਂ ਵੱਲੋਂ ਖ਼ਾਸੀ ਕੁੱਟਮਾਰ ਕੀਤੀ ਗਈ ਹੈ। ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇਹ ਘਟਨਾ ਵਾਪਰੀ ਹੈ, ਜਿੱਥੇ ਕਿਸਾਨੀ ਅੰਦੋਲਨ, ਸਿੱਖਾਂ ਤੇ ਸਿੱਖੀ ਇਤਿਹਾਸ ਨੂੰ ਲੈ ਕੇ ਗਲਤ ਪ੍ਰਚਾਰ ਕਰਦੇ ਆ ਰਹੇ ਹਰਨੇਕ ਨੇਕੀ ਦੀ ਕੁੱਟਮਾਰ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਹਰਨੇਕ ਨੇਕੀ ਨਾਲ ਰਾਤ ਸਮੇਂ ਉਸਦੇ ਘਰ ਵਿੱਚ ਵੜ੍ਹ ਕੇ ਕੁੱਟਮਾਰ ਕੀਤੀ ਗਈ ਹੈ। ਹਰਨੇਕ ਨੇਕੀ ਨੂੰ ਅਕਸਰ ਹੀ ਸਿੱਖ ਧਰਮ ਦੇ ਖਿਲਾਫ਼ ਪ੍ਰਚਾਰ ਕਰਦਿਆਂ ਦੇਖਿਆ ਗਿਆ ਹੈ। ਜਿਸ ਕਾਰਨ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ। ਪਰ ਉਹ ਆਪਣੀ ਪਹੁੰਚ ਅਤੇ ਨਿਊਜ਼ੀਲੈਂਡ ਦੇ ਕਾਨੂੰਨਾਂ ਦੀ ਆੜ ਵਿੱਚ ਆਪਣਾ ਕੂੜ ਪ੍ਰਚਾਰ ਜਾਰੀ ਰੱਖ ਰਿਹਾ ਸੀ ।

ਦੱਸਿਆ ਜਾ ਰਿਹਾ ਹੈ ਕਿ ਹਰਨੇਕ ਨੇਕੀ ਨੂੰ ਆਕਲੈਂਡ ਦੇ ਮਿਡਲ ਮੋਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਕੁਟਾਪੇ ਦੌਰਾਨ ਹਰਨੇਕ ਦੀਆਂ ਕੁਝ ਹੱਡੀਆਂ ਜਵਾਬ ਦੇ ਗਈਆਂ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਉਸਦੀਆਂ ਕੁਝ ਸਰਜਰੀਆਂ ਕੀਤੀਆਂ ਗਈਆਂ ਹਨ। ਉਧਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਜਾਂਚ ਦੌਰਾਨ ਪੁਲਿਸ ਵੱਲੋਂ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਧਰ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵਾਇਰਲ ਹੋਏ ਹਨ ਜਿਨ੍ਹਾਂ ਵਿੱਚ ਪੂਰੀ ਘਟਨਾ ਦਾ ਵੇਰਵਾ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਆਕਲੈਂਡ ਤੋਂ ਪ੍ਰਸਾਰਿਤ ਕੀਤੇ ਗਏ ਦੱਸੇ ਜਾ ਰਹੇ ਹਨ।

ਹਰਨੇਕ ਨੇਕੀ ਯੂ-ਟਿਊਬ ਅਤੇ ਰੇਡਿਓ ਰਾਹੀਂ ਪਿਛਲੇ ਲੰਮੇ ਸਮੇਂ ਤੋ ਅਨੇਕਾਂ ਮੁੱਦਿਆਂ ‘ਤੇ ਲਗਾਤਾਰ ਵਿਵਾਦਤ ਪ੍ਰੋਗਰਾਮ ਚਲਾਉਂਦਾ ਆ ਰਿਹਾ ਹੈ ।

ਦੱਸ ਦੇਈਏ ਕਿ ਨੇਕੀ ਨੂੰ 2018 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਵੀ ਕੀਤਾ ਗਿਆ ਸੀ। ਇਹ ਹਮੇਸ਼ਾਂ ਹੀ ਸਿੱਖੀ ਧਰਮ ਨੂੰ ਲੈ ਕੇ ਗਲਤ ਪ੍ਰਚਾਰ ਕਰਦਾ ਰਿਹਾ ਹੈ। ਤਲਬ ਕਰਨ ਤੋਂ ਬਾਅਦ ਤਖਤ ਸਾਹਿਬਾਂ ਦੇ ਜੱਥੇਦਾਰਾਂ ਵੱਲੋਂ ਹਰਨੇਕ ਨੂੰ ਪੰਥ ਵਿੱਚੋਂ ਵੀ ਕੱਢ ਦਿੱਤਾ ਸੀ।

Related News

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਅਮਰੀਕਾ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਕਹਿਰ

Vivek Sharma

ਸਕਾਰਬੋਰੋ ‘ਚ ਦੋ ਸਾਲ ਪਹਿਲਾ ਖੇਡ ਦੇ ਮੈਦਾਨ ‘ਚ ਹੋਈ ਗੋਲੀਬਾਰੀ ਦੇ ਦੋਸ਼ ‘ਚ ਵਿਅਕਤੀ ਨੂੰ 13 ਸਾਲ ਦੀ ਹੋਈ ਸਜ਼ਾ

Rajneet Kaur

Leave a Comment