channel punjabi
International News North America

ਨਾਰਵੇ ਤੋਂ ਸਿੱਖ ਭਾਈਚਾਰੇ ਲਈ ਆਈ ਖੁਸ਼ੀ ਦੀ ਖਬਰ!ਲੰਬੀ ਜੱਦੋ-ਜਹਿਦ ਮਗਰੋਂ ਦਸਤਾਰ ਸਬੰਧੀ ਕਾਨੂੰਨ ਬਦਲਿਆ

ਨਾਰਵੇ: ਅੰਮਿ੍ਤਪਾਲ ਸਿੰਘ ਮਿਊਂਸਪਲ ਕਮਿਸ਼ਨਰ ਦਰਮਨ (ਨਾਰਵੇ) ਨੇ ਕਈ ਸਾਲਾਂ ਦੀ ਜੱਦੋਜਹਿਦ ਪਿੱਛੋਂ ਪੱਗੜੀ ਬੰਨ੍ਹਣ ਦੇ ਵਿਸ਼ੇਸ਼ ਸਟਾਈਲ ਸਬੰਧੀ ਸਰਕਾਰ ਤੋਂ ਆਪਣੀ ਮੰਗ ਮੰਨਵਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਪਹਿਲਾਂ ਨਾਰਵੇ ਵਿੱਚ ਪਾਸਪੋਰਟ ਤੇ ਜੋ ਤਸਵੀਰ ਲਾਈ ਜਾਂਦੀ ਸੀ ਉਸ ਤੇ ਦਸਤਾਰ ਨੂੰ ਕੰਨਾਂ ਤੋਂ ਉਪਰ ਚੁੱਕਣਾ ਪੈਂਦਾ ਸੀ । ਪਰ ਸਰਕਾਰ ਨੇ ਹੁਣ ਇਹ ਬੰਦਿਸ਼ ਹਟਾ ਦਿੱਤੀ ਹੈ ।

ਇੱਥੇ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਇਹ ਨਾਰਵੇ ਵਿੱਚ ਮਿਉਂਸਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ ।ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਇਸ ਦੀ ਕਾਨੂੰਨੀ ਲੜਾਈ ਚੱਲੀ ਆ ਰਹੀ ਸੀ । ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੁਣ ਇਹ ਫੈਸਲਾ ਕੀਤਾ ਗਿਆ ਹੈ । ਨਵੇਂ ਕਾਨੂੰਨ ਅਨੁਸਾਰ ਸਿੱਖ ਭਾਈਚਾਰਾ ਆਪਣੀ ਦਸਤਾਰ ਦੀ ਸ਼ਾਨ ਨੂੰ ਕਾਇਮ ਰੱਖ ਕੇ ਪਾਸਪੋਰਟ ‘ਤੇ ਫੋਟੋ ਲਵਾ ਸਕੇਗਾ।

ਬੀਬੀ ਪਰਮਜੀਤ ਕੌਰ ਨੇ ਦਸਿਆ ਕਿ ਨਾਰਵੇ ‘ਚ ਨਵੇਂ ਕਾਨੂੰਨ ਬਾਰੇ ‘ਚ ਨਾਰਵੇਂ ਦੀ ਲਾਅ ਮਨਿਸਟਰ ਮੋਨਿਕਾ ਮੇਲਾਂਦ, ਸੱਭਿਆਚਾਰ ਮੰਤਰੀ ਅਤੇ ਫੈਮਿਲੀ ਮੰਤਰੀ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਓਸਲੋ ਵਿਖੇ ਉਕਤ ਫ਼ੈਸਲੇ ਦਾ ਐਲਾਨ ਕੀਤਾ। ਮਿਊਂਸਪਲ ਕਮਿਸ਼ਨਰ ਅੰਮਿ੍ਤਪਾਲ ਸਿੰਘ ਅਤੇ ਸਿੱਖ ਪਤਵੰਤਿਆਂ ਨੇ ਇਸ ਲਈ ਨਾਰਵੇ ਸਰਕਾਰ ਦਾ ਧੰਨਵਾਦ ਕੀਤਾ।

Related News

‘ਬੰਦੀ ਛੋੜ ਦਿਵਸ’ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬਾਜ਼ੀ

Vivek Sharma

ਓਨਟਾਰੀਓ ਦੇ ਪੈਰਿਸ ਨੇੜੇ ਇਕ ਗਰਲ ਗਾਈਡ ਕੈਂਪ ਵਿਚ ਦਰੱਖਤ ਦੇ ਇਕ ਹਿੱਸੇ ਵਿਚ ਟਕਰਾਉਣ ਨਾਲ ਇਕ 64 ਸਾਲਾ ਵਿਅਕਤੀ ਦੀ ਮੌਤ

Rajneet Kaur

ਪੁਤਿਨ ਦੀ ਸ਼ਾਨਦਾਰ ਜਿੱਤ, 2036 ਤੱਕ ਆਪਣਾ ਰਾਜ ਵਧਾਉਣ ਦਾ ਜਿੱਤਿਆ ਹੱਕ

team punjabi

Leave a Comment