channel punjabi
Canada News International News North America USA

ਨਸਲਵਾਦ ਦੀ ਅੱਗ ਵਿਚ ਮੁੜ ਝੁਲਸਿਆ ਅਮਰੀਕਾ,ਵਿਸਕਾਨਸਿਨ ਦੇ ਕੇਨੋਸ਼ਾ ਸ਼ਹਿਰ ਵਿੱਚ ਭੜਕੀ ਹਿੰਸਾ

ਨਸਲਵਾਦੀ ਘਟਨਾ ਨੇ ਅਮਰੀਕਾ ਨੂੰ ਮੁੜ ਅੱਗ ‘ਚ ਧੱਕਿਆ

ਵਿਸਕਾਨਸਿਨ ‘ਚ ਤੇਜ਼ ਹੋਏ ਨਸਲਵਾਦ ਵਿਰੋਧੀ ਪ੍ਰਦਰਸ਼ਨ

ਪ੍ਰਦਰਸ਼ਨਕਾਰੀਆਂ ਨੇ ਸਿਟੀ ਸੈਂਟਰ ‘ਚ ਲਾਈ ਅੱਗ

ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਈ ਥਾਵਾਂ ‘ਤੇ ਹੋਈ ਝੜਪ

ਕੇਨੋਸ਼ਾ : ਅਮਰੀਕਾ ਇਕ ਵਾਰ ਫਿਰ ਤੋਂ ਨਸਲਵਾਦ ਦੀ ਭੱਠੀ ਵਿੱਚ ਮੱਚਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਪੁਲਿਸ ਵਲੋਂ ਸਿਆਹਫਾਮ ਜਾਰਜ ਬਲੈਕ ਨੂੰ ਗੋਲੀ ਮਾਰਨ ਤੋਂ ਬਾਅਦ ਵਿਸਕਾਨਸਿਨ ਦੇ ਕੇਨੋਸ਼ਾ ਸ਼ਹਿਰ ਵਿੱਚ ਹਿੰਸਾ ਭੜਕ ਗਈ। ਕਰਫਿਊ ਤੋੜ ਕੇ ਸੜਕ ‘ਤੇ ਉਤਰੇ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਸਿਟੀ ਸੈਂਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਉੱਥੇ ਕਈ ਵਪਾਰਕ ਸੰਗਠਨਾਂ ਵਿੱਚ ਵੀ ਅੱਗ ਲਗਾ ਦਿੱਤੀ। ਸੋਸ਼ਲ ਮੀਡੀਆ ‘ਤੇ ਜਾਰੀ ਹੋਈਆਂ ਤਸਵੀਰਾਂ ਵਿਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਮੁਕਾਬਲੇ ਤੋਂ ਬਾਅਦ ਸੈਂਟਰਲ ਕੀਨੋਸ਼ਾ ਦੇ ਉੱਪਰੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਕੇਨੋਸ਼ਾ ਵਿੱਚ ਤਕਰੀਬਨ ਇੱਕ ਲੱਖ ਲੋਕ ਰਹਿੰਦੇ ਹਨ। ਇਸ ਵਿੱਚੋਂ 12 ਪ੍ਰਤੀਸ਼ਤ ਸਿਆਹਫਾਮ ਅਤੇ 67 ਪ੍ਰਤੀਸ਼ਤ ਗੋਰੇ ਹਨ।

ਪੁਲਿਸ ਹਿਰਾਸਤ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਤਕਰੀਬਨ ਤਿੰਨ ਮਹੀਨਿਆਂ ਬਾਅਦ ਕਿਸੇ ਸਿਆਹਫਾਮ (ਕਾਲੇ) ਨੂੰ ਗੋਲੀ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਫਲਾਈਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿਚ ਨਸਲਵਾਦ ਵਿਰੋਧੀ ਪ੍ਰਦਰਸ਼ਨ ਹੋਏ ਸਨ। ਜਾਰਜ ਬਲੈਕ ਦੇ ਪਿਤਾ ਦੇ ਅਨੁਸਾਰ, ਆਪ੍ਰੇਸ਼ਨ ਤੋਂ ਬਾਅਦ ਉਸ ਦੀ ਹਾਲਤ ਸਥਿਰ ਹੈ।

ਓਧਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਆਪਣੀ ਪੂਰੀ ਵਾਹ ਲਾ ਰਹੀ ਹੈ

ਸੋਸ਼ਲ ਵਰਕਰਾਂ ਨੇ ਉਨ੍ਹਾਂ ਪੁਲਿਸ ਅਫਸਰਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ‘ਤੇ ਬਲੈਕ ਨੂੰ ਗੋਲੀ ਮਾਰਨ ਦੇ ਦੋਸ਼ ਹਨ। ਫਿਲਹਾਲ ਇਨ੍ਹਾਂ ਅਧਿਕਾਰੀਆਂ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਦਰਅਸਲ, ਜਾਰਜ ਬਲੈਕ ਨੂੰ ਗੋਲੀ ਮਾਰੇ ਜਾਣ ਦੇ ਵਿਰੋਧ ‘ਚ ਪ੍ਰਦਰਸ਼ਨ ਹੋਏ ਤਾਂ ਸ਼ਹਿਰ ਵਿੱਚ ਕਰਫਿਊ ਲਗਾਇਆ ਗਿਆ। ਲੋਕ ਕਰਫਿਊ ਨੂੰ ਤੋੜ ਕੇ ਸੜਕਾਂ ‘ਤੇ ਉਤਰ ਆਏ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸਥਿਤੀ ਉਸ ਵੇਲੇ ਵਿਗੜ ਗਈ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਸਾਹਮਣੇ ਪਟਾਕੇ ਚਲਾਏ ਅਤੇ ਸਰਕਾਰੀ ਅਤੇ ਕਾਰੋਬਾਰੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ।

ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਨਾ ਸਿਰਫ ਅੱਥਰੂ ਗੈਸ ਦੇ ਗੋਲੇ ਛੱਡੇ ਬਲਕਿ ਰਬੜ ਦੀਆਂ ਗੋਲੀਆਂ ਅਤੇ ਧੂੰਆਂ ਦੇ ਬੰਬਾਂ ਦੀ ਵੀ ਵਰਤੋਂ ਕੀਤੀ। ਸੋਸ਼ਲ ਮੀਡੀਆ ‘ਤੇ ਆ ਰਹੀਆਂ ਫੋਟੋਆਂ ਵਿਚ ਪ੍ਰਦਰਸ਼ਨਕਾਰੀਆਂ ਵਿਚ ਗੋਰੇ ਅਤੇ ਸਿਆਹਫਾਮ ਦੋਵੇਂ ਸ਼ਾਮਲ ਹਨ। ਫੋਟੋ ਵਿਚ ਕੁਝ ਸਿਆਹਫਾਮ ਬੇਸਬਾਲ ਬੈੱਟ ਹਵਾ ਵਿੱਚ ਲਹਿਰਾਉਂਦੇ ਹੋਏ, ਟ੍ਰੈਫਿਕ ਸਿਗਨਲਾਂ ਅਤੇ ਸਟ੍ਰੀਟ ਲੈਂਪਾਂ ਨੂੰ ਤੋੜ ਰਹੇ ਹਨ। ਇੰਨਾ ਹੀ ਨਹੀਂ, ਰਸਤੇ ਵਿਚ ਖੜੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ।

Related News

Canada ਤੋਂ ਆਈ ਖ਼ਬਰ ! ਘੱਟ ਪੈ ਗਏ ਕਰੋਨਾ ਦੇ Vaccine # ? ਸਹਿਮ ਦੇ ਵਿੱਚ ਲੋਕ !

Rajneet Kaur

ਵਾਨ ਵਿੱਚ ਸੀ ਵਿਆਹ 44 ਵਿਅਕਤੀ ਕਰੋਨਾਵਾਇਰਸ ਦੇ ਘੇਰੇ ‘ਚ

Rajneet Kaur

ਕੈਨੇਡਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 1,329 ਨਵੇਂ ਕੇਸਾਂ ਅਤੇ ਪੰਜ ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment