channel punjabi
Canada News

ਨਸਲਵਾਦ ਦਾ ਸ਼ਿਕਾਰ ਹੋਈ ‘ਜੋਇਸ ਏਚੈਕਨ’ ਦੇ ਸਨਮਾਨ ਵਿੱਚ ਜੋ਼ਰਦਾਰ ਵਿਰੋਧ ਪ੍ਰਦਰਸ਼ਨ

ਮਾਂਟਰੀਅਲ : ਮਾਂਟਰੀਅਲ ਵਿੱਚ ਇੱਕ ਸਵਦੇਸ਼ੀ ਮਹਿਲਾ ਜੋਇਸ ਏਚੈਕਨ ਦੇ ਸਨਮਾਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਉਲੀਕੀ ਗਈ । ਜੋਇਸ ਏਚੈਕਨ ਨਾਮਕ ਇਸ ਮਹਿਲਾ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ, ਦੱਸਿਆ ਜਾ ਰਿਹਾ ਹੈ ਕਿ ਮੌਤ ਤੋਂ ਪਹਿਲਾਂ ਜੋਇਸ ਨੂੰ ਬੁਰੀ ਤਰ੍ਹਾਂ ਅਪਮਾਨਿਤ ਕੀਤਾ ਗਿਆ । ਇਹ ਘਟਨਾ ਕਿਊਬਿਕ ਦੇ ਜੋਲਿਏਟ ਹਸਪਤਾਲ ਵਿਖੇ ਵਾਪਰੀ।

ਨੇਟਿਵ ਵੂਮਨਜ਼ ਸ਼ੈਲਟਰ ਵਲੋਂ “ਜਸਟਿਸ ਫਾਰ ਜੌਇਸ” ਸਿਰਲੇਖ ਅਧੀਨ ਰੈਲੀ ਦਾ ਆਯੋਜਨ ਕੀਤਾ ਗਿਆ ਤਾਂ ਜੋ ਦੁਰਵਿਵਹਾਰ ਅਤੇ ਪ੍ਰਣਾਲੀਗਤ ਨਸਲਵਾਦ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ । ਕਿਹਾ ਜਾ ਰਿਹਾ ਹੈ ਕਿ ਨਸਲੀ ਵਿਤਕਰੇ ਕਾਰਨ ਹੀ ਜੋਇਸ ਏਚੈਕਨ ਦੀ ਮੌਤ ਹੋਈ, ਕਿਉਂਕਿ ਉਸ ਨੂੰ ਸਮੇਂ ਸਿਰ ਇਲਾਜ ਮੁਹੱਈਆ ਨਹੀਂ ਕਰਵਾਇਆ ਗਿਆ । ਹਲਾਂਕਿ ਡਾਕਟਰੀ ਅਮਲੇ ਨੂੰ ਵਾਰ-ਵਾਰ ਇਲਾਜ ਲਈ ਬੇਨਤੀ ਕੀਤੀ ਗਈ, ਪਰ ਜਾਣ-ਬੁੱਝ ਕੇ ਜੋਇਸ ਨੂੰ ਤੜਫਦਾ ਛੱਡ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।

ਇਹ ਵੀ ਪਤਾ ਚੱਲਿਆ ਹੈ ਕਿ ਸੱਤ ਬੱਚਿਆਂ ਦੀ 37 ਸਾਲਾ ਮਾਂ ਨੇ ਆਪਣੇ ਹਸਪਤਾਲ ਦੇ ਬਿਸਤਰੇ ਤੋਂ ਸੋਮਵਾਰ ਨੂੰ ਖੁਦ ਨੂੰ ਫਿਲਮਾ ਲਿਆ ਜਦੋਂ ਕਿ ਉਹ ਸਪੱਸ਼ਟ ਪ੍ਰੇਸ਼ਾਨੀ ਵਿੱਚ ਸੀ ਅਤੇ ਡਾਕਟਰੀ ਅਮਲੇ ਨੂੰ ਮਦਦ ਦੀ ਬੇਨਤੀ ਕਰ ਰਹੀ ਸੀ । ਕਮਰੇ ਵਿਚ ਦਾਖਲ ਹੋਣ ਵਾਲੀ ਵੀਡੀਓ ਵਿਚ ਹਸਪਤਾਲ ਦੇ ਦੋ ਸਟਾਫ ਮੈਂਬਰ ਦੇਖੇ ਜਾ ਸਕਦੇ ਹਨ ਅਤੇ ਉਨ੍ਹਾਂ ਨੇ ਜੋਇਸ ਏਚੱਕਨ ਦਾ ਅਪਮਾਨ ਕਰਦੇ ਸੁਣਿਆ ਜਾ ਸਕਦਾ ਹੈ । ਪਰਿਵਾਰਿਕ ਮੈਂਬਰਾਂ ਅਨੁਸਾਰ ਜੋਇਸ ਪੇਟ ਵਿਚ ਦਰਦ ਕਾਰਨ ਹਸਪਤਾਲ ਵਿੱਚ ਦਾਖਲ ਹੋਈ ਸੀ।

ਉਧਰ ਰੈਲੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਰੇ ਭਾਗੀਦਾਰਾਂ ਲਈ ਸਰੀਰਕ ਦੂਰੀ ਅਤੇ ਮਾਸਕਿੰਗ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ।
ਇਸ ਘਟਨਾ ਤੋਂ ਬਾਅਦ ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੋਗੇਟ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਹੋਵੇਗੀ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ।

ਜੋਲੀਟ ਹਸਪਤਾਲ ਅਤੇ ਸਟਾਫ ਖਿਲਾਫ ਕਾਨੂੰਨੀ ਕਾਰਵਾਈ
ਉਸ ਦਾ ਪਰਿਵਾਰ ਕਈ ਕਾਨੂੰਨੀ ਕਾਰਵਾਈਆਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਕਿਊਬਿਕ ਦੇ
ਜੋਲਿਏਟ ਹਸਪਤਾਲ ਵਿਰੁੱਧ ਮੁਕੱਦਮਾ ਦਰਜ ਕਰਨਾ ਅਤੇ ਇਸ ਦੇ ਨਾਲ ਹੀ ਸੂਬੇ ਦੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੁਲਿਸ ਨੂੰ ਸ਼ਿਕਾਇਤਾਂ ਸ਼ਾਮਲ ਹਨ ।

Related News

ਕੋਵਿਡ-19 ਦੀ ਸੈਕਿੰਡ ਵੇਵ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਹਰਮਨ ਪਿਆਰਤਾ ਵਿੱਚ ਆਈ ਕਮੀ : ਸਰਵੇਖਣ

Rajneet Kaur

ਕਿਸਾਨ ਜਥੇਬੰਦੀਆਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕੱਢਿਆ ਕੈਂਡਲ ਮਾਰਚ

Vivek Sharma

ਓਂਟਾਰੀਓ ਸਰਕਾਰ ਸਕੂਲਾਂ ਦੀ ਛੁੱਟੀਆਂ ਨੂੰ ਹੋਰ ਵਧਾਉਣ ਬਾਰੇ ਜਲਦੀ ਹੀ ਕਰ ਸਕਦੀ ਹੈ ਐਲਾਨ

Vivek Sharma

Leave a Comment