channel punjabi
Canada International News North America

ਨਵੇਂ ਸਾਲ 2021 ਦੇ ਸ਼ੁਰੂ ‘ਚ ਵੱਡੀ ਗਿਣਤੀ ਟੀਕਿਆਂ ਦੀ ਖੁਰਾਕ ਆਉਣ ਦੀ ਉਮੀਦ : ਜਸਟਿਨ ਟਰੂਡੋ

ਕੈਨੇਡਾ ਸਰਕਾਰ ਵਲੋਂ ਕੋਰੋਨਾ ਵੈਕਸੀਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਬੇਸ਼ੱਕ ਇਸ ਵਾਰ ਕ੍ਰਿਸਮਸ ਪਹਿਲਾਂ ਵਾਂਗ ਨਹੀਂ ਹੋਵੇਗਾ, ਪਰ ਸਥਿਤੀਆਂ ਜਲਦੀ ਹੀ ਕਾਬੂ ਹੇਠ ਹੋਣਗੀਆਂ। ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

ਓਟਾਵਾ ਦੇ ਰਾਈਡੌ ਕਾਟੇਜ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਹੁਣ ਆਸ਼ਾਵਾਦੀ ਹੋਣ ਦਾ ਕਾਰਨ ਹੈ, ਨਵੇਂ ਸਾਲ 2021ਦੇ ਸ਼ੁਰੂ ਵਿਚ ਹਜ਼ਾਰਾਂ ਟੀਕਿਆਂ ਦੀ ਖੁਰਾਕਾਂ ਦੇ ਆਉਣ ਦੀ ਉਮੀਦ ਹੈ ।

ਟਰੂਡੋ ਨੇ ਕਿਹਾ ਕਿ ਸਰਕਾਰ ਨੂੰ ਅੱਜ ਇਹ ਭਰੋਸਾ ਮਿਲਿਆ ਹੈ ਕਿ ਫਾਈਜ਼ਰ ਜਨਵਰੀ 2021 ਵਿਚ ਹਰ ਹਫ਼ਤੇ 125,000 ਟੀਕੇ ਦੀਆਂ ਖੁਰਾਕਾਂ 500,000 ਸ਼ਾਟਸ ਦੇ ਪਹਿਲਾਂ ਤੋਂ ਤੈਅ‌ ਸਮਝੌਤੇ ਅਨੁਸਾਰ ਭੇਜੇਗਾ । ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਮੁੱਖ ਤੌਰ ‘ਤੇ ਫਰੰਟ ਲਾਈਨ ਸਿਹਤ ਸੰਭਾਲ ਕਰਮਚਾਰੀਆਂ, ਲੰਮੇ ਸਮੇਂ ਲਈ ਦੇਖਭਾਲ ਘਰ ਨਿਵਾਸੀਆਂ ਲਈ ਹੋਵੇਗੀ।

ਫਾਈਜ਼ਰ ਦਵਾ ਕੰਪਨੀ ਪਹਿਲਾਂ ਹੀ ਦਸੰਬਰ ਵਿੱਚ ਕਨੇਡਾ ਨੂੰ 249,000 ਖ਼ੁਰਾਕ ਦੇਣ ਲਈ ਵਚਨਬੱਧ ਹੈ। ਦੱਸਿਆ ਜਾ ਰਿਹਾ ਹੈ ਕਿ ਲਗਭਗ 375,000 ਕੈਨੇਡੀਅਨਾਂ ਨੂੰ ਜਨਵਰੀ ਦੇ ਅਖੀਰ ਵਿੱਚ ਦੋ ਖੁਰਾਕ ਫਾਇਜ਼ਰ ਦੁਆਰਾ ਟੀਕਾ ਲਗਵਾਏ ਜਾਣ ਦੀ ਉਮੀਦ ਹੈ । ਕੈਨੇਡਾ ਇਸ ਮਹੀਨੇ ਵੀ ਮਾਡਰਨ ਟੀਕੇ ਦੀਆਂ 168,000 ਖੁਰਾਕਾਂ ਦੀ ਸਪੁਰਦਗੀ ਦੀ ਉਮੀਦ ਕਰ ਰਿਹਾ ਹੈ, ਜੋ ਕਿ ਲਗਭਗ 84,000 ਲੋਕਾਂ ਲਈ ਕਾਫ਼ੀ ਹੈ । ਜ਼ਿਕਰਯੋਗ ਹੈ ਕਿ ਮਾਡਰਨਾ ਉਤਪਾਦ ਹਾਲੇ ਵੀ ਹੈਲਥ ਕੈਨੇਡਾ ਦੀ ਰੈਗੂਲੇਟਰੀ ਪ੍ਰਵਾਨਗੀ ਦੀ ਉਡੀਕ ਵਿੱਚ ਹੈ।

Related News

ਕੈਨੇਡਾ ‘ਚ ਸੋਮਵਾਰ ਨੂੰ ਕੋਵਿਡ 19 ਦੇ 6,744 ਨਵੇਂ ਮਾਮਲੇ ਆਏ ਸਾਹਮਣੇ, 80 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਲੋਕਾਂ ਦੀ ਵਧੀ ਚਿੰਤਾ

Vivek Sharma

ਟੋਰਾਂਟੋ: ਮੇਅਰ ਜੌਹਨ ਟੋਰੀ ਨੇ ਸ਼ਹਿਰ ਅੰਦਰ ਕੋਵਿਡ 19 ਦੀ ਸਥਿਤੀ ਬਾਰੇ ਦਿਤੀ ਅਪਡੇਟ

Rajneet Kaur

Leave a Comment