channel punjabi
Canada News North America

ਨਵੀਆਂ ਪਾਬੰਦੀਆਂ ਦੇ ਹੱਕ ਵਿੱਚ ਨਹੀਂ ਐਲਬਰਟਾ ਦੇ ਜ਼ਿਆਦਾਤਰ ਲੋਕ, ਸਰਕਾਰ ਵਿੱਚ ਭਰੋਸਾ ਵੀ ਡਿੱਗਿਆ : ਸਰਵੇਖਣ

ਕੈਨੇਡਾ ਵਿੱਚ ਇੱਕ ਪਾਸੇ ਲੋਕ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ ਤਾਂ ਦੂਜੇ ਪਾਸੇ ਉਹ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਨਵੀਂ ਪਾਬੰਦੀਆਂ ਦੇ ਵੀ ਹੱਕ ਵਿੱਚ ਵੀ ਨਹੀਂ ।
ਇਹ ਖੁਲਾਸਾ ਐਲਬਰਟਾ ਵਿੱਚ ਨਵੀਂ ਪਾਬੰਦੀਆਂ ਲਾਗੂ ਕੀਤੇ ਜਾਣ ਸਬੰਧੀ ਕੀਤੇ ਗਏ ਸਰਵੇਖਣ ਦੌਰਾਨ ਹੋਇਆ ਹੈ ।

ਸੂਬਾ ਸਰਕਾਰ ਵੱਲੋਂ ਇਹ ਨਿਯਮ ਉਸ ਸਮੇਂ ਲਾਗੂ ਕੀਤੇ ਗਏ ਹਨ ਜਦੋਂ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ । ਪਰ ਨਵੇਂ ਸਿਹਤ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ 59% ਲੋਕਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਜਨਤਾ ਦਾ ਵਿਸ਼ਵਾਸ਼ ਸਰਕਾਰ ਪ੍ਰਤੀ ਡਿੱਗਿਆ ਹੈ ।

ਸੂਬੇ ਵਿਚ ਪਿਛਲੇ ਹਫਤੇ ਨਵੇਂ ਸਿਹਤ ਉਪਾਅ ਲਾਗੂ ਕੀਤੇ ਗਏ ਸਨ, ਪਰੰਤੂ ਬਹੁਤ ਸਾਰੇ ਸਿਹਤ ਪੇਸ਼ੇਵਰ ਅਤੇ ਨਾਗਰਿਕ ਨੇਤਾ ਇਹ ਕਹਿ ਚੁੱਕੇ ਹਨ ਕਿ ਪਾਬੰਦੀਆਂ ਬਹੁਤ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ ।

ਉਧਰ ਕੈਲਗਰੀ ਦੇ ਮੇਅਰ, ਨਾਹਿਦ ਨੇਨਸ਼ੀ ਵਾਇਰਸ ਦੇ ਫੈਲਣ ਨੂੰ ਸੀਮਤ ਕਰਨ ਵਿੱਚ ਸਹਾਇਤਾ ਕਰਨ ਲਈ ਪਾਬੰਦੀਆਂ ਨੂੰ ਲਾਗੂ ਕਰਨ ਦੀ ਹਮਾਇਤ ਵਿੱਚ ਹਨ।

ਨੈਨਸ਼ੀ ਨੇ ਬੁੱਧਵਾਰ ਨੂੰ ਕਿਹਾ, ” ਮੈਂ ਜਾਣਦਾ ਹਾਂ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਨਿੱਜੀ ਜਿੰਮੇਵਾਰੀ ਵਾਲੀ ਭਾਸ਼ਾ ਅਸਲ ਵਿੱਚ ਬਦਲ ਗਈ ਹੈ ਅਤੇ ਅਸੀ ਜੇਕਰ ਇਹ ਕੰਮ ਨਹੀਂ ਕਰਦੇ ਤਾਂ ਲੌਕਡਾਊਨ ਦੀ ਲੋੜ ਪੈ ਸਕਦੀ ਹੈ । ਪਾਬੰਦੀਆਂ ਨਾਲ ਅਸੀਂ ਕਿਸੇ ਵੀ ਤਾਲਾਬੰਦੀ ਤੋਂ ਬਚਣ ਜਾ ਰਹੇ ਹਾਂ।”

ਅਲਬਰਟਾ ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 730 ਨਵੇਂ ਕੇਸ ਦਰਜ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 11 ਵਧ ਗਈ। ਮਾਰਚ ਮਹੀਨੇ ਦੌਰਾਨ ਸੂਬੇ ਵਿਚ COVID-19 ਦੇ ਪਹਿਲੇ ਕੇਸਾਂ ਦੀ ਪਛਾਣ ਹੋਣ ਤੋਂ ਬਾਅਦ ਕੁੱਲ ਮਿਲਾ ਕੇ ਐਲਬਰਟਾ ਵਿਚ 443 ਮੌਤਾਂ ਨੂੰ COVID-19 ਨਾਲ ਜੋੜਿਆ ਗਿਆ ਹੈ।

ਅਲਬਰਟਾ ਦੀ ਮੁੱਖ ਮੈਡੀਕਲ ਅਫਸਰ ਡਾ. ਦੀਨਾ ਹਿੰਸ਼ਾ ਅਨੁਸਾਰ, ਇਨ੍ਹਾਂ ਮੌਤਾਂ ਦਾ ਇਕ ਮਹੱਤਵਪੂਰਨ ਹਿੱਸਾ ਸਿਰਫ ਨਵੰਬਰ ਮਹੀਨੇ ਵਿਚ ਦਰਜ ਕੀਤਾ ਗਿਆ ਹੈ।

Related News

WHO ਨੇ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਵਿੱਚ ਕਈ ਪ੍ਰੋਗਰਾਮ ਕੀਤੇ ਸ਼ੁਰੂ

Rajneet Kaur

ਰੱਖਿਆ ਸਾਂਝੇਦਾਰੀ ਲਈ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਕਰਨਗੇ ਭਾਰਤ ਦਾ ਦੌਰਾ

Vivek Sharma

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਦਾ ਨਵਾਂ ਫ਼ਰਮਾਨ, ਵਿਦਿਆਰਥੀਆਂ ਦੀਆਂ ਆਸਾਂ ‘ਤੇ ਫਿਰਿਆ ਪਾਣੀ !

Vivek Sharma

Leave a Comment