channel punjabi
News

ਨਵਜੋਤ ਸਿੱਧੂ ਨੇ ਖੜ੍ਹੇ ਕੀਤੇ ਵੱਡੇ ਸਵਾਲ, ਚਿੱਟੇ ਦੇ ਕਾਰੋਬਾਰੀਆਂ ਨੂੰ ਕਿਉਂ ਬਚਾ ਰਹੀ ਹੈ ਸਰਕਾਰ !

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲਗਾਤਾਰ ਨਾਰਾਜ਼ ਚੱਲ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ‘ਤੇ ਹਮਲੇ ਸਾਧਦੇ ਨਜ਼ਰ ਆਏ । ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਕੈਪਟਨ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਡਰੱਗਸ ਤੇ ਬੇਅਦਬੀ ਮਾਮਲਿਆਂ ‘ਚ ਲੋਕਾਂ ਨੂੰ ਇਨਸਾਫ ਦੇਣ ਵਿੱਚ ਨਾਕਾਮਯਾਬ ਰਹੀ ਹੈ। ਬਾਦਲਾਂ ਦਾ ਨਾਂ ਲਏ ਬਗ਼ੈਰ ਵੀ ਸਿੱਧੂ ਨੇ ਸਾਰੇ ਵਿਰੋਧੀਆਂ ਨੂੰ ਖ਼ਰੀਆਂ ਖ਼ਰੀਆਂ ਸੁਣਾਈਆਂ।

ਸਿੱਧੂ ਆਪਣੇ ਹੀ ਅੰਦਾਜ਼ ਵਿੱਚ ਕੈਪਟਨ ਸਰਕਾਰ ਤੇ ਜੰਮ ਕੇ ਤੰਜ਼ ਕੱਸੇ । ਸਿੱਧੂ ਨੇ ਕਿਹਾ ਕਿ 2017 ‘ਚ ਦੋ ਵੱਡੇ ਮੁੱਦਿਆਂ ਕਰਕੇ ਪੰਜਾਬ ‘ਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ ਚਾਰ ਸਾਲ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਹਨ। ਦੋਵਾਂ ‘ਚ ਕੁਝ ਨਹੀਂ ਬਦਲਿਆ। ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।

ਨਵਜੋਤ ਸਿੱਧੂ ਨੇ ਕਿਹਾ ਕਿ STF ਦੀ ਰਿਪੋਰਟ ‘ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਧਰ ਸਰਕਾਰ ਬੇਅਦਬੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਅਕਸਰ ਕਸੂਰਵਾਰਾਂ ਨੂੰ ਫੜਿਆ ਨਹੀਂ ਗਿਆ ਤੇ ਲੋਕ ਅੱਜ ਵੀ ਇਨਸਾਫ਼ ਦਾ ਹੀ ਇੰਤਜ਼ਾਰ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਦੋਵੇਂ ਮਾਮਲਿਆਂ ‘ਚ ਟਾੱਪ ਦੇ ਲੋਕਾਂ ‘ਤੇ ਸ਼ਿਕੰਜਾ ਨਹੀਂ ਕੱਸਿਆ ਜਾਂਦਾ ਜਿਸ ਕਰਕੇ ਸਰਕਾਰ ਲੋਕਾਂ ‘ਚ ਆਪਣਾ ਯਕੀਨ ਗੁਆ ਚੁੱਕੀ ਹੈ।

ਉਨ੍ਹਾਂ ਆਪਣੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੋਟਕਪੂਰਾ ਕਾਂਡ ਵੇਲੇ ਤਤਕਾਲੀ ਮੁੱਖ ਮੰਤਰੀ ਨੇ ਡੀਜੀਪੀ ਨੂੰ ਕੀ ਆਦੇਸ਼ ਦਿੱਤੇ ਸੀ? ਸਿਆਸੀ ਲੋਕਾਂ ਨੂੰ ਜਾਂਚ ਵਿੱਚ ਕਿਉਂ ਬਖਸ਼ਿਆ ਜਾਂਦਾ ਹੈ? ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਏ ਬਗੈਰ ਨਿਸ਼ਾਨਾ ਸਾਧਿਆ।


ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਹਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਤੋਂ ਬਾਅਦ ਇੱਕ ਦੋ ਪੋਸਟਾਂ ਸ਼ੇਅਰ ਕੀਤੀਆਂ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ – “ਜੇ ਤੁਹਾਡੇ ਕੋਲ ਗਲਤ ਨੂੰ ਗਲਤ ਕਹਿਣ ਦੀ ਕਾਬਲੀਅਤ ਨਹੀਂ ਤਾਂ ਤੁਹਾਡੀ ਪ੍ਰਤਿਭਾ ਵਿਅਰਥ ਹੈ।”


ਜਦੋਂ ਕਿ ਇੱਕ ਹੋਰ ਵਿੱਚ ਉਨ੍ਹਾਂ ਲਿਖਿਆ, “ਜਬ ਜ਼ਮੀਰ ਹੀ ਗਿਰਵੀ ਰੱਖ ਦੀਆ ਜਾਏ ਤਬ ਆਪਕੀ ਕੋਈ ਤਾਕਤ ਮਾਇਨੇ ਨਹੀਂ ਰੱਖਤੀ।”

ਨਵਜੋਤ ਸਿੰਘ ਸਿੱਧੂ ਦੀ ਇਹਨਾਂ ਪੋਸਟਾਂ ਨੂੰ ਵੇਖਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਟਵੀਟਸ ਤੋਂ ਸਾਫ ਸੀ ਕਿ ਕਿਤੇ ਨਾ ਕਿਤੇ ਸਿੱਧੂ ਦਾ ਗੁੱਸਾ ਕੈਪਟਨ ਸਰਕਾਰ ਖ਼ਿਲਾਫ਼ ਫੁੱਟਣ ਵਾਲਾ ਹੈ । ਸਿਆਸੀ ਹਲਕਿਆਂ ਵਿੱਚ ਸਿੱਧੂ ਦੀ ਇਸ ਪ੍ਰੈੱਸ ਕਾਨਫਰੰਸ ਦੇ ਵੱਡੇ ਮਾਇਨੇ ਮੰਨੇ ਜਾ ਰਹੇ ਹਨ।

Related News

ਹੁਆਵੇ ਦੀ ਕਾਰਜਕਾਰੀ ਅਧਿਕਾਰੀ ਦੀ ਗ੍ਰਿਫ਼ਤਾਰੀ ਦਾ ਮਾਮਲਾ: ਮੈਂਗ ਵਾਨਜ਼ੂ ਦੇ ਵਕੀਲ ਨੇ ਆਰਸੀਐਮਪੀ ਅਧਿਕਾਰੀ ‘ਤੇ ਲਾਏ ਝੂਠ ਬੋਲਣ ਦੇ ਇਲਜ਼ਾਮ

Vivek Sharma

BIG NEWS : ਸਿਹਤ ਮਾਹਿਰਾਂ ਨੇ ਓਂਟਾਰਿਓ ਵਿੱਚ ਮੁੜ ਤੋਂ ਤਾਲਾਬੰਦੀ ਦੀ ਕੀਤੀ ਸਿਫਾਰਸ਼, ਮੇਅਰ ਨੇ ਘੱਟੋ ਘੱਟ ਦੋ ਹਫਤਿਆਂ ਲਈ ਬੰਦ ਕਰਨ ਦੀ ਦਿੱਤੀ ਸਲਾਹ !

Vivek Sharma

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਦਾ ਨਵਾਂ ਫ਼ਰਮਾਨ, ਵਿਦਿਆਰਥੀਆਂ ਦੀਆਂ ਆਸਾਂ ‘ਤੇ ਫਿਰਿਆ ਪਾਣੀ !

Vivek Sharma

Leave a Comment