channel punjabi
International News North America

ਦੋਸ਼ੀ ਭਾਰਤੀ IT ਕੰਟਰੈਕਟਰ ਨੂੰ ਕਾਰਲਸਬਾਡ ਕੰਪਨੀ ਦੇ ਮਾਈਕਰੋਸੋਫਟ ਉਪਭੋਗਤਾ ਖਾਤਿਆਂ ਨੂੰ ਮਿਟਾਉਣ ਲਈ ਦੋ ਸਾਲਾਂ ਦੀ ਸਜਾ

ਅਮਰੀਕਾ ਸਥਿਤ ਕੈਲੀਫੋਰਨੀਆ ਦੀ ਅਦਾਲਤ ਨੇ ਨੌਕਰੀ ਤੋਂ ਕੱਢੇ ਜਾਣ ਦੇ ਬਾਅਦ ਕਾਰਲਸਬਾਡ ਕੰਪਨੀ ਦੇ ਸਰਵਰ ਤਕ ਪਹੁੰਚ ਬਣਾਉਣ ਅਤੇ ਦੇ 1,500 ਮਾਈਕਰੋਸੌਫਟ ਯੂਜ਼ਰ ਅਕਾਉਂਟਸ ਤੋਂ 1,200 ਤੋਂ ਵੱਧ ਹਟਾਉਣ ਦੇ ਦੋਸ਼ੀ ਭਾਰਤੀ ਦੀਪਾਂਸ਼ੂ ਖੇਰ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਥੇ ਜਾਰੀ ਬਿਆਨ ਮੁਤਾਬਕ, ਦੀਪਾਂਸ਼ੂ ਖੇਰ ਨੂੰ 11 ਜਨਵਰੀ, 2021 ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਭਾਰਤ ਤੋਂ ਅਮਰੀਕਾ ਪਰਤਿਆ ਸੀ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ਖੇਰ ਨੂੰ ਇੱਕ ਸੂਚਨਾ ਤਕਨਾਲੋਜੀ ਸਲਾਹਕਾਰ ਫਰਮ ਦੁਆਰਾ ਮਈ 2017 ਤੋਂ 2018 ਤੱਕ ਨੌਕਰੀ ਦਿੱਤੀ ਗਈ। ਖੇਰ ਨੂੰ ਉਸ ਦੇ ਖ਼ਿਲਾਫ਼ ਪੈਂਡਿੰਗ ਵਾਰੰਟ ਬਾਰੇ ਜਾਣਕਾਰੀ ਨਹੀਂ ਸੀ। ਅਮਰੀਕਾ ਦੇ ਕਾਰਜਕਾਰੀ ਅਟਾਰਨੀ ਰੈਂਡੀ ਗ੍ਰਾਸਮੈਨ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਨੁਕਸਾਨ ਪਹੁੰਚਣ ਵਾਲਾ ਕੰਮ ਕੰਪਨੀ ਲਈ ਤਬਾਹਕੁੰਨ ਸੀ। ਯੂ.ਐੱਸ. ਡਿਸਟ੍ਰਿਕਟ ਕੋਰਟ ਦੀ ਜੱਜ ਮਰਲਿਨ ਹਫ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਖੇਰ ਨੇ ਜਾਣਬੁੱਝ ਕੇ ਕੰਪਨੀ ‘ਤੇ ਲੁਕਵਾਂ ਹਮਲਾ ਕੀਤਾ, ਜੋ ਪਹਿਲਾਂ ਤੋਂ ਸੋਚਿਆ-ਸਮਝਿਆ ਸੀ ਅਤੇ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ।

ਅਦਾਲਤ ਨੇ ਖੇਰ ਨੂੰ 2 ਸਾਲ ਦੀ ਸਜ਼ਾ ਸੁਣਾਉਣ ਦੇ ਨਾਲ ਹੀ ਤਿੰਨ ਸਾਲ ਹੋਰ ਨਿਗਰਾਨੀ ਵਿਚ ਰੱਖਣ ਅਤੇ ਉਸ ਕਾਰਨ ਕੰਪਨੀ ਨੂੰ ਹੋਏ 5,67,084 ਡਾਲਰ ਦੇ ਨੁਕਸਾਨ ਦੀ ਪੂਰਤੀ ਕਰਨ ਦਾ ਵੀ ਹੁਕਮ ਦਿੱਤਾ ਹੈ।

Related News

ਮਾਸੂਮ ਧੀ ਦੀ ਜਾਨ ਬਚਾਉਣ ਲਈ ਮਾਪਿਆਂ ਨੂੰ ਮਦਦ ਦੀ ਜ਼ਰੂਰਤ

Vivek Sharma

ਮੈਨੀਟੋਬਾ ਵਿੱਚ ਸਖ਼ਤੀ ਕਰਨ ਦਾ ਜ਼ਿੰਮਾ ਨਿੱਜੀ ਸੁਰੱਖਿਆ ਕੰਪਨੀ ਹਵਾਲੇ!ਵੀਕਐਂਡ ‘ਤੇ ਸੰਭਾਲੇਗੀ ਕਮਾਨ

Vivek Sharma

ਭਾਰਤ ਦੀ ਵੈਕਸੀਨ ਦੀ ਦੁਨੀਆ ਭਰ ‘ਚ ਧੂਮ : ਅਮਰੀਕੀ ਮਾਹਿਰ ਨੇ ਮੰਨਿਆ ਭਾਰਤ ਨੇ ਸਾਰੀ ਦੁਨੀਆ ਨੂੰ ਕੋਰੋਨਾ ਸੰਕਟ ‘ਚੋਂ ਕੱਢਿਆ

Vivek Sharma

Leave a Comment