channel punjabi
International News USA

ਦੁਨੀਆ ਭਰ ਤੋਂ ਪਈਆਂ ਲਾਹਨਤਾਂ ਤੋਂ ਬਾਅਦ ਅਮਰੀਕਾ ਭਾਰਤ ਦੀ ਮਦਦ ਲਈ ਆੰਸ਼ਿਕ ਰੂਪ ‘ਚ ਹੋਇਆ ਰਾਜ਼ੀ !

ਵਾਸ਼ਿੰਗਟਨ/ਚੰਡੀਗੜ੍ਹ : ਦੁਨੀਆ ਦਾ ਵੱਡਾ ਅਤੇ ਸ਼ਕਤੀਸ਼ਾਲੀ ਲੋਕਤੰਤਰੀ ਦੇਸ਼ ਅਮਰੀਕਾ। ਉਹ ਅਮਰੀਕਾ ਜਿਸਦੀ ਮੌਜੂਦਾ ਸਰਕਾਰ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਹੈ । ਉਹ ਦੇਸ਼ ਜਿਹੜਾ ਦੁਨੀਆ ਦੇ ਸਭ‌ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਨੂੰ ਆਪਣਾ ਸੱਚਾ ਦੋਸਤ ਹੋਣ ਦਾ ਦਮ ਭਰਦਾ ਰਿਹਾ ਹੈ, ਮੁਸੀਬਤ ਸਮੇਂ ਬਾਂਦਰ ਵਾਂਗ ਗੁਲਾਟੀ ਮਾਰ ਗਿਆ ਹੈ। ਉਹ ਲੋਕ ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਵਿੱਚ ਹਨ ਅਮਰੀਕੀ ਸਰਕਾਰ ਦਾ ਹਿੱਸਾ ਹੁੰਦੇ ਹੋਏ ਇਨ੍ਹਾਂ ਕੁ ਦਬਾਅ ਵੀ ਨਹੀਂ ਬਣਾ ਪਾ ਰਹੇ ਕਿ Biden ਪ੍ਰਸ਼ਾਸਨ ਭਾਰਤ ਲਈ ਸਹਾਇਤਾ ਦਾ ਖੁੱਲ੍ਹ ਕੇ ਐਲਾਨ ਕਰ ਸਕੇ, ਹੋਰ ਕੁਝ ਨਹੀਂ ਤਾਂ ਭਾਰਤ ਦੀਆਂ ਵੈਕਸੀਨ ਕੰਪਨੀਆਂ ਲਈ ਪਾਬੰਦੀਆਂ ਹਟਾ ਕੇ ਕੱਚਾ ਸਾਮਾਨ ਹੀ ਮੁਹੱਈਆ ਕਰਵਾ ਦੇਣ। ਖ਼ੈਰ, ਔਖੇ ਸਮੇਂ ‘ਚ ਹੀ ਹਮਾਇਤੀਆਂ ਦੀ ਪਰਖ਼ ਹੁੰਦੀ ਹੈ। ਅਮਰੀਕਾ ਦੀ Joe Biden ਸਰਕਾਰ ਸੰਕਟ ਦੀ ਘੜੀ ਸਮੇਂ ਭਾਰਤ ਲਈ ਕੁਝ ਕਰਨ ਦੀ ਕਸੌਟੀ ਤੇ ਬੂਰੀ ਤਰ੍ਹਾਂ ਅਤੇ ਮੁਕੰਮਲ ਤੌਰ’ਤੇ ਫੇਲ੍ਹ ਹੀ ਸਾਬਤ ਹੋਈ ਹੈ।

ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਵੱਸਦੇ ਭਾਰਤੀਆਂ ਵੱਲੋਂ ਅਮਰੀਕਾ ਪ੍ਰਸ਼ਾਸਨ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਇਹ ਲੋਕ ਯਾਦ ਕਰਵਾ ਰਹੇ ਹਨ ਕਿ ਪਿਛਲੇ ਸਾਲ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਸਨ ਤਾਂ ਅਮਰੀਕਾ ਵਿੱਚ ਕੋਰੋਨਾ ਦੀ ਸ਼ੁਰੂਆਤ ਸਮੇਂ ਭਾਰਤ ਨੇ ਹੀ ਅਮਰੀਕਾ ਨੂੰ ਹਾਈਡ੍ਰੋਕਸਾਈ ਕਲੋਰੋਕੁਆਇਨ (Hydroxy Chloroquine) ਦਵਾ ਮੁਹੱਈਆ ਕਰਵਾਈ ਸੀ, ਅੱਜ‌ ਜਦੋਂ ਮਦਦ ਦੀ ਵਾਰੀ ਅਮਰੀਕਾ ਦੀ ਆਈ ਹੈ ਤਾਂ ਉਸ ਵਲੋਂ ਹੱਥ ਪਿੱਛੇ ਖਿੱਚ ਲਏ ਗਏ ਹਨ। ਭਾਰਤ ਦੀ ਮਦਦ ਨਾ ਕਰਨ ਨੂੰ ਲੈ ਕੇ ਹੁਣ ਤਾਂ ਅਮਰੀਕਾ ‘ਚ ਹੀ Joe Biden ਪ੍ਰਸ਼ਾਸਨ ਦੀ ਆਲੋਚਨਾ ਹੋਣ ਲੱਗ ਗਈ ਹੈ। ਇਸ ਤੋਂ ਬਾਅਦ Biden ਦੀ ਟੀਮ ਦੀ ਜਾਗ ਖੁੱਲ੍ਹੀ ਹੈ।
ਅਮਰੀਕੀ ਰਾਸ਼ਟਰਪਤੀ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੂਲੀਵਾਨ ਨੇ ਕਿਹਾ ਕਿ ਅਮਰੀਕਾ ਭਾਰਤ ਦੀ ਹਰ ਮਦਦ ਕਰਨ ਲਈ ਤਿਆਰ ਹੈ। ਉਹਨਾਂ ਦੱਸਿਆ ਕਿ ਮੈਂ ਭਾਰਤੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨਾਲ ਅੱਜ ਭਾਰਤ ਵਿੱਚ ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਬਾਰੇ ਗੱਲਬਾਤ ਕੀਤੀ ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਨੇੜਲੇ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ ਹਾਂ ।ਯੂਨਾਈਟਿਡ ਸਟੇਟਸ ਭਾਰਤ ਦੇ ਲੋਕਾਂ ਨਾਲ ਇਕਜੁਟਤਾ ਵਿੱਚ ਖੜ੍ਹਾ ਹੈ ਅਤੇ ਅਸੀਂ ਵਧੇਰੇ ਸਪਲਾਈ ਅਤੇ ਸਰੋਤ ਤੈਨਾਤ ਕਰ ਰਹੇ ਹਾਂ

ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਤੇ ਸਮਰਥਕਾਂ ਸਣੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ Joe Biden ਨੂੰ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਐਸਟ੍ਰਾਜੇਨੇਕਾ ਦੀ ਵੈਕਸੀਨ ਉਨ੍ਹਾਂ ਦੇਸ਼ਾਂ ‘ਚ ਭੇਜਣੀ ਚਾਹੀਦੀ ਹੈ, ਜਿਨ੍ਹਾਂ ਦੇਸ਼ਾਂ ‘ਚ ਕੋਰੋਨਾ ਕਾਲ ਦੇ ਚਲਦਿਆਂ ਹਾਲਾਤ ਖਰਾਬ ਹੋ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਹੋਰ ਦੇਸ਼ਾਂ ਨੂੰ ਵੈਕਸੀਨ ਦੀ ਜ਼ਰੂਰਤ ਹੈ। ਅਜਿਹੇ ਸਮੇਂ ‘ਚ ਅਸੀਂ ਵੈਕਸੀਨ ਨੂੰ ਗੋਦਾਮ ‘ਚ ਨਹੀਂ ਰੱਖ ਸਕਦੇ। ਸਾਨੂੰ ਇਸ ਨੂੰ ਉੱਥੇ ਭੇਜਣਾ ਚਾਹੀਦਾ ਹੈ ਜਿੱਥੇ ਉਹ ਲੋਕਾਂ ਦੀ ਜਾਨ ਬਚਾ ਸਕੇ।

ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਗੋਦਾਮ ‘ਚ ਹਾਲੇ ਐਸਟ੍ਰਾਜੇਨੇਕਾ ਵੈਕਸੀਨ ਦੀ ਚਾਰ ਕਰੋੜ ਡੋਜ਼ ਪਈ ਹੋਈ ਹੈ। ਇਸ ਸਟਾਕ ਦਾ ਅਸੀਂ ਫਿਲਹਾਲ ਇਸਤੇਮਾਲ ਨਹੀਂ ਕਰ ਰਹੇ ਹਾਂ। ਕੋਰੋਨਾ ਨਾਲ ਲੜਣ ‘ਚ ਮੈਕਸੀਕੋ ਤੇ ਕੈਨੇਡਾ ਦੀ ਅਸੀਂ ਮਦਦ ਪਹਿਲਾਂ ਕਰ ਚੁੱਕੇ ਹਾਂ।

ਦੱਸ ਦਈਏ ਕਿ ਅਮਰੀਕਾ ਦੇ ਕੁਝ ਸੂਬਿਆਂ ਨੇ ਹੀ ਵਾਧੂ ਵੈਕਸੀਨ ਦੀ ਸਾਂਭ-ਸੰਭਾਲ ਤੋਂ ਹੱਥ ਖੜ੍ਹੇ ਕਰ ਲਏ ਹਨ। ਅਜਿਹੇ ਵਿੱਚ ਉੱਥੇ ਉਪਲਬਧ ਵੈਕਸੀਨ ਦੇ ਬੇਕਾਰ ਹੋ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ।

(ਵਿਵੇਕ ਸ਼ਰਮਾ)

Related News

ਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡ

Vivek Sharma

ਵੈਨਕੂਵਰ ਪੁਲਿਸ ਨੇ ਜਨਤਾ ਨੂੰ ਲਾਪਤਾ 80-ਸਾਲਾ ਵਿਅਕਤੀ ਨੂੰ ਲੱਭਣ ਲਈ ਕੀਤੀ ਮਦਦ ਦੀ ਮੰਗ

Rajneet Kaur

ਕਿਸਾਨਾਂ ਦੇ ਹੱਕ ਵਿੱਚ ਨਾਮਚੀਨ ਹਸਤੀਆਂ ਵਲੋਂ ਸਰਕਾਰੀ ਸਨਮਾਨਾਂ ਨੂੰ ਵਾਪਸ ਕਰਨ ਦਾ ਐਲਾਨ! ਆਪਣੀਆਂ ਖੋਹਾਂ ਤੋਂ ਬਾਹਰ ਆਏ ਸਿਆਸੀ ਖੁੰਡ !

Vivek Sharma

Leave a Comment