channel punjabi
International News USA

ਦੁਨੀਆ ਦਾ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਇਨਸਾਨੀ ਦਿਮਾਗ ’ਚ ਕੰਪਿਊਟਰ ਚਿੱਪ ਲਗਾਉਣ ਦੀ ਤਿਆਰੀ ‘ਚ

ਵਾਸ਼ਿੰਗਟਨ : ਸਪੇਸਐਕਸ ਤੇ ਟੇਸਲਾ ( SpaceX and Tesla) ਦੇ ਮਾਲਕ ਅਰਬਪਤੀ ਕਾਰੋਬਾਰੀ ਏਲਨ ਮਸਕ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਅੰਤ ਤਕ ਇਨਸਾਨੀ ਦਿਮਾਗ ’ਚ ਕੰਪਿਊਟਰ ਚਿੱਪ ਲਗਾਉਣ ਦੀ ਯੋਜਾਨਾ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਮਸਕ ਨੇ ਕਿਹਾ ਕੇ ਜੇ ਸਭ ਕੁਝ ਸਹੀ ਰਹਿੰਦਾ ਹੈ ਤਾਂ ਨਿਯੂਰਾਲਿੰਕ (Neuralink) ਦੇ ਨਾਂ ਤੋਂ ਸ਼ੁਰੂ ਕੀਤੇ ਗਏ (Brain Computer Interface Start-up) ਦਾ ਇਨਸਾਨੀ ਟੈਸਟ ਭਾਵ (Human trial) ਇਸ ਸਾਲ ਦੇ ਅੰਤ ਤਕ ਸ਼ੁਰੂ ਕਰ ਦਿੱਤਾ ਜਾਵੇਗਾ। ਇਸ Startup ’ਚ ਬਣੇ ਚਿੱਪ ਨੂੰ ਪਹਿਲਾਂ ਹੀ ਜਾਨਵਰਾਂ ’ਚ ਟੈਸਟ ਕੀਤਾ ਜਾ ਚੁੱਕਾ ਹੈ।

ਮਸਕ ਨੇ ਇਸ ਸਟਾਰਟਅਪ ਨੂੰ 2016 ’ਚ ਸਾਨ ਫਰਾਂਸਿਸਕੋ ਬੇਅ ਏਰਿਆ ’ਚ ਸ਼ੁਰੂ ਕੀਤਾ ਸੀ। ਇਸ ਰਾਹੀਂ ਅਲਜ਼ਾਈਮਰ (Alzheimer), ਡੇਮੇਂਟੀਆ (Dementia) ਤੇ ਰੀੜ ਦੀ ਹੱਡੀ ਦੀਆਂ ਚੋਟਾਂ ਜਿਹੀਆਂ ਨਿਓਰੋਲੌਜੀਕਲ (Neurological) ਸਮੱਸਿਆਵਾਂ ਦਾ ਇਲਾਜ ਕਰਨ ’ਚ ਮਦਦ ਕਰਨ ਲਈ ਮਨੁੱਖ ਦਿਮਾਗ ’ਚ ਇਕ ਕੰਪਿਊਟਰ ਇੰਟਰਫੇਸ ਨੂੰ ਲਗਾਉਣ ਦਾ ਟੀਚਾ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਮਨੁੱਖੀ ਦਿਮਾਗ ਵਿੱਚ ਬਨਾਵਟੀ ਬੌਧਿਕਤਾ (AI) Artificial Intelligence ਸਬੰਧੀ ਪਤਾ ਲਗਾਉਣਾ ਹੈ।

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟ ਫਾਰਮ ਟਵਿੱਟਰ ’ਤੇ ਇਕ ਯੂਜ਼ਰ ਦੇ ਟਵੀਟ ਤੋਂ ਬਾਅਦ ਦਿੱਤੀ ਹੈ। ਇਸ ਯੂਜ਼ਰ ਨੇ ਖੁਦ ਨੂੰ Human trial ’ਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਸੀ। ਯੂਜ਼ਰ ਨੇ ਲਿਖਿਆ ਸੀ ਕਿ 20 ਸਾਲ ਪਹਿਲਾਂ ਹੋਈ ਇਕ ਕਾਰ ਦੁਰਘਟਨਾ ’ਚ ਮੈਨੂੰ ਲਕਵਾ ਹੋ ਗਿਆ ਸੀ। ਹੁਣ ਮੈਂ ਹਮੇਸ਼ਾ ਤੁਹਾਡੇ Neuralink Clinical Trial ਲਈ ਹਾਜ਼ਰ ਹਾਂ। ਇਸ ਦੇ ਜਵਾਬ ’ਚ ਮਸਕ ਨੇ ਕਿਹਾ ਕਿ ਪ੍ਰੀਖਣ ਇਸ ਸਾਲ ਦੇ ਅੰਤ ’ਚ ਸ਼ੁਰੂ ਹੋ ਸਕਦੇ ਹਨ।

ਨੇ ਕੀਤਾ ਟਵਿੱਟਰ ਰਾਹੀਂ ਵੱਡਾ ਐਲਾਨ, ਸਾਲ ਦੇ ਅੰਤ ਤਕ

Related News

ਬਰੈਂਪਟਨ: ‘ਸ੍ਰੀ ਗੁਰੂ ਨਾਨਕ ਦੇਵ ਜੀ’ ਸਿਵਿਕ ਹਸਪਤਾਲ ਦੇ ਐਂਮਰਜੈਂਸੀ ਵਾਰਡ ਦਾ ਨਾਮ ਦੇ ਸਾਇਨ ਵੱਡੇ ਅੱਖਰਾਂ ‘ਚ ਲਾਉਣ ਦਾ ਕੀਤਾ ਗਿਆ ਰਸਮੀ ਵਰਚੂਅਲ ਈਵੈਂਟ

Rajneet Kaur

ਸਰੀ ਆਰਸੀਐਮਪੀ ਨੇ ਸਾੜ-ਫੂਕ ਕਰਨ ਦੇ ਦੋਸ਼ਾਂ ਅਧੀਨ ਇੱਕ ਬਜ਼ੁਰਗ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ !

Vivek Sharma

ਟਰੂਡੋ ਕੈਨੇਡਾ ਦੇ ਨਵੇਂ ਗ੍ਰੀਨਹਾਉਸ ਗੈਸ ਨਿਕਾਸ ਦੇ ਟੀਚੇ 2030 ਦਾ ਕਰਨਗੇ ਐਲਾਨ

Rajneet Kaur

Leave a Comment