channel punjabi
International KISAN ANDOLAN News

ਦਿੱਲੀ ਪੁਲਿਸ ਦੀ ਸਫ਼ਾਈ : ਗ੍ਰੇਟਾ ਥਨਬਰਗ ਖ਼ਿਲਾਫ਼ ਨਹੀਂ ਦਰਜ ਕੀਤੀ F.I.R., ਟੂਲਕਿੱਟ ਦੇ ਲੇਖਕ ‘ਤੇ ਦਰਜ ਹੋਇਆ ਮਾਮਲਾ

ਨਵੀਂ ਦਿੱਲੀ : ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਖ਼ਿਲਾਫ਼ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ ‘ਤੇ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪਰ ਹੁਣ ਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਐਫਆਈਆਰ ‘ਚ ਕਿਸੇ ਦਾ ਨਾਂ ਦਰਜ ਨਹੀਂ ਹੈ।

ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਪ੍ਰਵੀਰ ਰੰਜਨ ਨੇ ਕਿਹਾ ਕਿ, ‘ਕੁਝ ਵੈਸਟਰਨ ਇੰਟਰੈਸਟ ਆਰਗੇਨਾਈਜ਼ੇਸ਼ਨ ਕਿਸਾਨ ਅੰਦੋਲਨ ਦੇ ਨਾਮ ‘ਤੇ ਭਾਰਤ ਸਰਕਾਰ ਖਿਲਾਫ ਗਲਤ ਮੁਹਿੰਮ ਚਲਾ ਰਹੇ ਹਨ। ਸੋਸ਼ਲ ਮੀਡੀਆ ਦੀ ਨਿਗਰਾਨੀ ਦੌਰਾਨ ਇਕ ਟੂਲਕਿੱਟ ਮਿਲੀ ਹੈ। ਟੂਲਕਿੱਟ ਦੇ ਲੇਖਕ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ‘ਚ ਕੋਈ ਨਾਮ ਨਹੀਂ ਹੈ, ਇਹ ਸਿਰਫ ਟੂਲਕਿੱਟ ਨੂੰ ਬਣਾਉਣ ਵਾਲਿਆਂ ਦੇ ਵਿਰੁੱਧ ਹੈ, ਜੋ ਜਾਂਚ ਦਾ ਵਿਸ਼ਾ ਹੈ।’

ਪ੍ਰਵੀਰ ਰੰਜਨ ਨੇ ਕਿਹਾ ਕਿ ਦਿੱਲੀ ਪੁਲਿਸ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਨਿਗਰਾਨੀ ਦੌਰਾਨ ਪੁਲਿਸ ਨੇ 300 ਤੋਂ ਵੱਧ ਅਜਿਹੇ ਪਲੇਟਫਾਰਮ ਦੀ ਪਛਾਣ ਕੀਤੀ ਹੈ ਜੋ ਭਾਰਤ ਸਰਕਾਰ ਵਿਰੁੱਧ ਨਫ਼ਰਤ ਫੈਲਾਉਣ ਅਤੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਲਈ ਵਰਤੇ ਜਾ ਰਹੇ ਸੀ। ਇਨ੍ਹਾਂ ਨੂੰ ਕੁਝ ਵੈਸਟਰਨ ਇੰਟਰੈਸਟ ਆਰਗੇਨਾਈਜ਼ੇਸ਼ਨ ਦੁਆਰਾ ਵਰਤਿਆ ਜਾ ਰਿਹਾ ਹੈ, ਜੋ ਕਿਸਾਨੀ ਲਹਿਰ ਦੇ ਨਾਮ ‘ਤੇ ਭਾਰਤ ਸਰਕਾਰ ਖਿਲਾਫ ਗਲਤ ਪ੍ਰਚਾਰ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਦੁਨੀਆ ਭਰ ਦੀਆਂ ਉੱਘੀਆਂ ਸ਼ਖਸੀਅਤਾਂ ਦਾ ਧਿਆਨ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ‘ਤੇ ਹੈ। ਇਹ ਲੋਕ ਕਿਸਾਨਾਂ ਦਾ ਪੱਖ ਲੈਂਦੇ ਹੋਏ ਮੋਦੀ ਸਰਕਾਰ ਨੂੰ ਆਪਣੇ ਫ਼ੈਸਲੇ ਤੇ ਮੁੜ ਗੌਰ ਕਰਨ ਲਈ ਅਪੀਲ ਵੀ ਕਰ ਰਹੇ ਹਨ। ਉਧਰ ਭਾਰਤ ਸਰਕਾਰ ਨੇ ਇਸ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਦੇ ਹੋਏ ਇਸ ਵਿੱਚ ਦਖਲ ਨਾ ਦੇਣ ਦੀ ਗੱਲ ਕਹੀ ਹੈ।

Related News

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ Joe Biden ਦਾ ਐਲਾਨ, ਅਮਰੀਕਾ ਮੁੜ ਤੋਂ ਪੈਰਿਸ ਸਮਝੌਤੇ ਵਿੱਚ ਹੋਵੇਗਾ ਸ਼ਾਮਲ

Vivek Sharma

COVID IN CANADA : ਪੰਜਵੇ ਦਿਨ ਵੀ 4000 ਤੋਂ ਵੱਧ ਕੋਰੋਨਾ ਦੇ ਮਾਮਲਿਆਂ ਦੀ ਹੋਈ ਪੁਸ਼ਟੀ

Vivek Sharma

ਅਲਬਰਟਾ ‘ਚ ਕੋਵਿਡ-19 ਦੀ ਸਥਿਤੀ ਗੰਭੀਰ, ਸੂਬਾ ਸਰਕਾਰ ਨੇ ਰੈੱਡ ਕਰਾਸ ਅਤੇ ਫੈਡਰਲ ਸਰਕਾਰ ਤੋਂ ਮੰਗੀ ਮਦਦ

Vivek Sharma

Leave a Comment