channel punjabi
International News

ਦਿੱਲੀ ਦੀ ਚੈਤਨਯਾ ਵੈਂਕਟੇਸ਼ਵਰਨ ਬਣੀ ਭਾਰਤ ‘ਚ ਬ੍ਰਿਟੇਨ ਦੀ ਹਾਈ ਕਮਿਸ਼ਨਰ, ਪਰ ਸਿਰਫ ਇੱਕ ਦਿਨ ਲਈ

ਨਵੀਂ ਦਿੱਲੀ : ਦਿੱਲੀ ਦੀ ਇਕ ਕੁੜੀ ਚੈਤਨਯਾ ਵੈਂਕਟੇਸ਼ਵਰਨ ਦਾ ਇੱਕ ਸੁਪਨਾ ਉਸ ਸਮੇਂ ਪੂਰਾ ਹੋ ਗਿਆ ਜਦੋਂ ਉਸ ਨੂੰ ਭਾਰਤ ਵਿੱਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ । ਕਮਿਸ਼ਨਰ ਦੇ ਰੂਪ ਵਿਚ ਵੈਂਕਟੇਸ਼ਵਰਨ ਨੇ ਹਾਈ ਕਮਿਸ਼ਨਰ ਦੇ ਮਹਿਕਮੇ ਦੇ ਪ੍ਰਮੁੱਖਾਂ ਨੂੰ ਉਨ੍ਹਾਂ ਦੇ ਕੰਮ ਸੌਂਪੇ, ਸੀਨੀਅਰ ਮਹਿਲਾ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਮੀਡੀਆ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਮਹਿਲਾ ਭਾਗੀਦਾਰਾਂ ‘ਤੇ ਬ੍ਰਿਟਿਸ਼ ਕੌਂਸਲ ਸਟੈਮ ਸਕਾਲਰਸ਼ਿਪ ਦੇ ਅਸਰ ਦਾ ਪਤਾ ਲਾਉਣ ਸੰਬੰਧੀ ਅਧਿਐਨ ਦੀ ਸ਼ੁਰੂਆਤ ਕੀਤੀ।

ਇੱਥੇ ਤੱਕ ਸੱਭ ਕੁਝ ਠੀਕ ਹੈ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚੈਤਨਯਾ ਵੈਂਕਟੇਸ਼ਵਰਨ ਨੂੰ ਇਹ ਜ਼ਿੰਮੇਵਾਰੀ ਸਿਰਫ ਇੱਕ ਦਿਨ ਲਈ ਹੀ ਮਿਲੀ ਸੀ।
ਹੁਣ ਤੁਹਾਨੂੰ ਦੱਸਦੇ ਹਾਂ ਇਸ ਪਿੱਛੇ ਕਾਰਨ ਕੀ ਰਿਹਾ।
ਦਿੱਲੀ ਵਾਸੀ ਚੈਤਨਯਾ ਵੈਂਕਟੇਸ਼ਵਰਨ ਨੂੰ ਭਾਰਤ ‘ਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਦਾ ਪਿਛਲੇ ਬੁੱਧਵਾਰ ਨੂੰ ਮੌਕਾ ਮਿਲਿਆ। ਵੈਂਕਟੇਸ਼ਵਰਨ ਨੂੰ ਦੁਨੀਆ ਭਰ ਦੀਆਂ ਮਹਿਲਾਵਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਨ ਅਤੇ ਮਹਿਲਾ ਸਸ਼ਕਤੀਕਰਨ ਲਈ ਮਿਸ਼ਨ ਦੀ ਪਹਿਲ ਤਹਿਤ ਇਹ ਮੌਕਾ ਦਿੱਤਾ ਗਿਆ। ਬ੍ਰਿਟੇਨ ਦਾ ਹਾਈ ਕਮਿਸ਼ਨ 2017 ਤੋਂ ਹਰ ਸਾਲ ਇੱਕ ਦਿਨ ਲਈ ਹਾਈ ਕਮਿਸ਼ਨਰ ਮੁਕਾਬਲਾ ਆਯੋਜਿਤ ਕਰਦਾ ਹੈ, ਜਿਸ ਵਿਚ 18 ਸਾਲ ਤੋਂ 23 ਸਾਲ ਦੀਆਂ ਕੁੜੀਆਂ ਹਿੱਸਾ ਲੈ ਸਕਦੀਆਂ ਹਨ।

ਬ੍ਰਿਟੇਨ ਦੇ ਹਾਈ ਕਮਿਸ਼ਨ ਨੇ ਇਕ ਬਿਆਨ ‘ਚ ਦੱਸਿਆ ਕਿ ਕੌਮਾਂਤਰੀ ਬਾਲਿਕਾ ਦਿਹਾੜੇ ਮੌਕੇ ਬ੍ਰਿਟੇਨ ਦੇ ਮਿਸ਼ਨ ਵਲੋਂ ਆਯੋਜਿਤ ਸਾਲਾਨਾ ਮੁਕਾਬਲੇ ਤਹਿਤ ਚੈਤਨਯਾ ਵੈਂਕਟੇਸ਼ਵਰਨ ਚੌਥੀ ਕੁੜੀ ਹੈ, ਜੋ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣੀ। ਹਾਈ ਕਮਿਸ਼ਨਰ ਦੇ ਰੂਪ ਵਿਚ ਵੈਂਕਟੇਸ਼ਵਰਨ ਨੇ ਹਾਈ ਕਮਿਸ਼ਨਰ ਦੇ ਮਹਿਕਮੇ ਦੇ ਸਾਰੇ ਕੰਮ ਉਸੇ ਤਰ੍ਹਾਂ ਕੀਤੇ ਜਿਵੇਂ ਕਿ ਇੱਕ ਹਾਈ ਕਮਿਸ਼ਨਰ ਕਰਦਾ ਹੈ ।
ਇਸ ਸੰਬੰਧ ਵਿੱਚ ਚੈਤਨਯਾ ਵੈਂਕਟੇਸ਼ਵਰਨ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ । ਉਸ ਨੇ ਦੱਸਿਆ ਕਿ ਮੈਂ ਜਦੋਂ ਛੋਟੀ ਸੀ, ਉਦੋਂ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਕੌਂਸਲ ਦੀ ਲਾਇਬ੍ਰੇਰੀ ਜਾਂਦੀ ਸੀ ਅਤੇ ਉਦੋਂ ਤੋਂ ਮੇਰੇ ਅੰਦਰ ਸਿੱਖਣ ਦੀ ਇੱਛਾ ਪੈਦਾ ਹੋਈ। ਇਕ ਦਿਨ ਲਈ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨਾ ਮੇਰੇ ਲਈ ਇਕ ਸੁਨਹਿਰੀ ਮੌਕਾ ਹੈ। ਭਾਰਤ ਵਿਚ ਬ੍ਰਿਟੇਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਜਾਨ ਥਾਮਪਸਨ ਨੇ ਕਿਹਾ ਕਿ ਇਹ ਮੁਕਾਬਲਾ ਉਨ੍ਹਾਂ ਨੂੰ ਬਹੁਤ ਪਸੰਦ ਹੈ, ਜੋ ਅਸਾਧਾਰਣ ਕੁੜੀਆਂ ਨੂੰ ਮੰਚ ਮੁਹੱਈਆ ਕਰਾਉਂਦਾ ਹੈ। ਮੁਕਾਬਲੇ ਤਹਿਤ ਇਸ ਸਾਲ ਹਿੱਸਾ ਲੈਣ ਵਾਲਿਆਂ ਨੂੰ ਸੋਸ਼ਲ ਮੀਡੀਆ ‘ਤੇ ਇਕ ਮਿੰਟ ਦਾ ਵੀਡੀਓ ਪੋਸਟ ਕਰਨ ਨੂੰ ਕਿਹਾ ਗਿਆ ਸੀ। ਜਿਸ ‘ਚ ਉਨ੍ਹਾਂ ਨੇ ਇਹ ਦੱਸਣਾ ਸੀ ਕਿ ਕੋਵਿਡ-19 ਆਫ਼ਤ ਵਿਚ ਲੈਂਗਿਕ ਸਮਾਨਤਾ ਦੇ ਲਈ ਗਲੋਬਲ ਚੁਣੌਤੀਆਂ ਕੀ ਹੋ ਸਕਦੀਆਂ ਹਨ।

Related News

BIG NEWS : ਕੈਨੇਡਾ ਨੇ ਹੁਆਵੇਈ ਕੰਪਨੀ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ? ਵਿਦੇਸ਼ ਮੰਤਰੀ ਨੇ ਦਿੱਤੀ ਸਫ਼ਾਈ !

Vivek Sharma

ਟੋਰਾਂਟੋ ਸ਼ਹਿਰ ਦੇ ਪੂਰਬੀ ਖੇਤਰ ‘ਚ ਛੁਰੇਬਾਜ਼ੀ ਦੀ ਘਟਨਾ ਕਾਰਨ 3 ਲੋਕ ਜ਼ਖ਼ਮੀ

Rajneet Kaur

ਟੁੱਟਿਆ ਅਕਾਲੀ-ਭਾਜਪਾ ਗਠਜੋੜ : ਕੈਪਟਨ ਨੇ ਸੁਖਬੀਰ ਨੂੰ ਭਿਉਂ-ਭਿਉਂ ਸੁਣਾਈਆਂ

Vivek Sharma

Leave a Comment