channel punjabi
Canada International News North America

ਦਸੰਬਰ ਵਿੱਚ ਦੇਸ਼ ਤੋਂ ਬਾਹਰ ਟਰੈਵਲ ਕਰਨ ਵਾਲੀ ਪ੍ਰੋਵਿੰਸ਼ੀਅਲ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਵੱਲੋਂ ਅਸਤੀਫਾ

ਦਸੰਬਰ ਵਿੱਚ ਦੇਸ਼ ਤੋਂ ਬਾਹਰ ਟਰੈਵਲ ਕਰਨ ਵਾਲੀ ਪ੍ਰੋਵਿੰਸ਼ੀਅਲ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ।ਇੱਕ ਬਿਆਨ ਜਾਰੀ ਕਰਕੇ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਆਟੋਮੋਟਿਵ ਪਾਰਟਸ ਨਿਰਮਾਤਾ ਲੀਨਾਮਾਰ ਦੀ ਸੀਈਓ ਲਿੰਡਾ ਹਸੇਨਫ੍ਰਟਜ਼ ਦਾ ਅਸਤੀਫਾ ਕਬੂਲ ਕਰ ਲਿਆ ਹੈ।

ਛੁੱਟੀਆਂ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਕੁੱਝ ਅਧਿਕਾਰੀਆਂ ਵੱਲੋਂ ਸਰਕਾਰ ਦੇ ਵਾਰੀ ਵਾਰੀ ਮਨ੍ਹਾਂ ਕਰਨ ਦੇ ਬਾਵਜੂਦ ਦੇਸ਼ ਤੋਂ ਬਾਹਰ ਟਰੈਵਲ ਕੀਤਾ ਗਿਆ ਸੀ। ਜਿਨ੍ਹਾਂ ਅਧਿਕਾਰੀਆਂ ਵੱਲੋਂ ਸਰਕਾਰ ਦੀਆਂ ਇਨ੍ਹਾਂ ਸਿਫਾਰਿਸ਼ਾਂ ਦੀ ਉਲੰਘਣਾਂ ਕੀਤੀ ਗਈ ਉਨ੍ਹਾਂ ਵਿੱਚ ਓਨਟਾਰੀਓ ਦੇ ਸਾਬਕਾ ਵਿੱਤ ਮੰਤਰੀ ਰੌਡ ਫਿਲਿਪਸ, ਐਨਡੀਪੀ ਮੈਂਬਰ ਨਿੱਕੀ ਐਸ਼ਟਨ, ਲਿਬਰਲ ਐਮਪੀ ਕਮਲ ਖਹਿਰਾ ਤੇ ਹਾਲਟਨ ਪੁਲਿਸ ਚੀਫ ਸਟੀਵ ਟੈਨਰ ਸ਼ਾਮਲ ਹਨ।

ਪ੍ਰੀਮੀਅਰ ਦੀ ਤਰਜਮਾਨ ਇਵਾਨਾ ਯੇਲੀਚ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਹਸੇਨਫ੍ਰੇਟਜ਼ ਨੇ ਯਾਤਰਾ ਦੇ ਆਪਣੇ ਫੈਸਲੇ ਲਈ ਮੁਆਫੀ ਮੰਗ ਲਈ ਹੈ। ਸੰਘੀ ਸਰਕਾਰ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਕੈਨੇਡੀਅਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਤੋਂ ਬਾਹਰ ਗੈਰ ਜ਼ਰੂਰੀ ਯਾਤਰਾਵਾਂ ਤੋਂ ਪਰਹੇਜ਼ ਕਰਨ। ਦਸ ਦਈਏ ਹਸੇਨਫ੍ਰਟਜ਼ ਇਕ ਕੈਨੇਡੀਅਨ ਕੰਪਨੀ ਲੀਨਾਮਰ ਕਾਰਪੋਰੇਸ਼ਨ ਦੀ CEO ਹੈ ਜੋ ਆਟੋਮੋਟਿਵ ਅਤੇ ਉਦਯੋਗਿਕ ਬਾਜ਼ਾਰਾਂ ਵਿਚ ਉਤਪਾਦਾਂ ਦਾ ਨਿਰਮਾਣ ਅਤੇ ਸਪਲਾਈ ਕਰਦੀ ਹੈ। ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਵਾਹਨ ਪੁਰਜਾ ਨਿਰਮਾਤਾ ਹੈ।

Related News

ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਸਹੀ ਫ਼ੈਸਲਾ: ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ

Vivek Sharma

ਪਾਰਲੀਮੈਂਟ ਸਟਰੀਟ ਅਤੇ ਕੁਈਨਜ਼ ਕੁਏ ਵਿਖੇ ਕਰੈਸ਼ ਹੋਣ ਤੋਂ ਬਾਅਦ ਮੋਟਰਸਾਈਕਲ ਚਾਲਕ ਦੀ ਹਾਲਤ ਗੰਭੀਰ

Rajneet Kaur

ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਈ ਮੁਲਾਕਾਤ, ਭਾਰਤ-ਚੀਨ ਟਕਰਾਅ ਦਰਮਿਆਨ ਅਹਿਮ ਨੁਕਤਿਆਂ ‘ਤੇ ਕੀਤੀ ਚਰਚਾ

Vivek Sharma

Leave a Comment