channel punjabi
International News USA

ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਦੀ ਹਮਾਸ ਦੇ ਆਗੂਆਂ ਨਾਲ ਮੁਲਾਕਾਤ ‘ਤੇ ਤੜਕਿਆ ਅਮਰੀਕਾ

ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਦੀ ਫਿਲਸਤੀਨੀ ਸੰਗਠਨ ਹਮਾਸ ਦੇ ਆਗੂਆਂ ਨਾਲ ਕੀਤੀ ਮੁਲਾਕਾਤ !

ਇਸ ਮੁਲਾਕਾਤ ਤੇ ਭੜਕੇ ਅਮਰੀਕਾ ਨੇ ਦਿੱਤੀ ਚਿਤਾਵਨੀ

ਇਸ ਤਰ੍ਹਾਂ ਦੇ ਸੰਪਰਕ ਤੁਰਕੀ ਨੂੰ ਬਾਕੀ ਦੇਸ਼ਾਂ ਤੋਂ ਕਰ ਸਕਦੇ ਹਨ ਵੱਖਰਾ : ਅਮਰੀਕਾ

ਵਾਸ਼ਿੰਗਟਨ: ਚੀਨ ਨਾਲ ਚੱਲ ਰਹੇ ਤਣਾਅ ਵਿਚਾਲੇ ਅਮਰੀਕਾ ਨੇ ਹੁਣ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਦ੍ਰੋਗਾਨ ਦੀ ਹਮਾਸ ਦੇ ਆਗੂਆਂ ਨਾਲ ਮੁਲਾਕਾਤ ‘ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ ਤੇ ਤੁਰਕੀ ਨਾਲ ਡਿਪਲੋਮੈਟਿਕ ਸਬੰਧ ਖਤਮ ਕਰਨ ਦੇ ਸੰਕੇਤ ਦਿੱਤੇ ਹਨ।

ਪਿਛਲੇ ਹਫਤੇ ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਤੇ ਫਿਲਸਤੀਨੀ ਸੰਗਠਨ ਹਮਾਸ ਦੀ ਅਗਵਾਈ ਰਾਸ਼ਟਰਪਤੀਦੇ ਵਿਚਾਲੇ ਇਕ ਬੈਠਕ ਦੇ ਲਈ ਚਿਤਾਵਨੀ ਦਿੰਦੇ ਹੋਏ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਕ ਟਵੀਟ ਵਿਚ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਰਾਸ਼ਟਰਪਤੀ ਐਦ੍ਰੋਗਾਨ ਨੂੰ ਦੋ ਹਮਾਸ ਨੇਤਾਵਾਂ ਦੀ ਮੇਜ਼ਬਾਨੀ ਕਰਨ ‘ਤੇ ਸਖਤ ਇਤਰਾਜ਼ ਜਤਾਇਆ ਹੈ। ਇਸ ਤਰ੍ਹਾਂ ਦੇ ਸੰਪਰਕ ਤੁਰਕੀ ਨੂੰ ਬਾਕੀ ਦੇਸ਼ਾਂ ਤੋਂ ਵੱਖਰਾ ਕਰ ਸਕਦੇ ਹਨ ਤੇ ਅੱਤਵਾਦ ਦੇ ਖਿਲਾਫ ਦੁਨੀਆ ਭਰ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਤਸਵੀਰ : ਰਾਸ਼ਟਰਪਤੀ ਤੈਯਪ ਐਦ੍ਰੋਗਾਨ ਹਮਾਸ

ਵਿਦੇਸ਼ ਵਿਭਾਗ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਤੈਯਪ ਐਦ੍ਰੋਗਾਨ ਹਮਾਸ ਦੇ ਨਾਲ ਲਗਾਤਾਰ ਸੰਪਰਕ ਵਿਚ ਹਨ ਤੇ ਪਹਿਲੀ ਅਜਿਹੀ ਬੈਠਕ 1 ਫਰਵਰੀ ਨੂੰ ਹੋਈ। ਸੰਯੁਕਤ ਰਾਜ ਅਮਰੀਕਾ 22 ਅਗਸਤ ਨੂੰ ਇਸਤਾਂਬੁਲ ਵਿਚ ਹਮਾਸ ਅਗਵਾਈ ਦੇ ਆਉਣ ਕਾਰਣ ਚਿੰਤਤ ਹੈ। ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹਮਾਸ ਨੂੰ ਸੰਯੁਕਤ ਰਾਜ ਅਮਰੀਕਾ ਤੇ ਯੂਰਪ ਵਿਚ ਇਕ ਅੱਤਵਾਦੀ ਸੰਗਠਨ ਐਲਾਨ ਕੀਤਾ ਗਿਆ ਹੈ ਤੇ ਇਸ ਦੇ ਨੇਤਾ ਦੀ ਗ੍ਰਿਫਤਾਰੀ ਦੇ ਲਈ 5 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਇਸ ਦੇ ਬਾਵਜੂਦ, ਸ਼ਨੀਵਾਰ ਨੂੰ ਰਾਸ਼ਟਰਪਤੀ ਤੈਯਪ ਨੇ ਹਮਾਸ ਅਗਵਾਈ ਦੇ ਨਾਲ ਮੁਲਾਕਾਤ ਕੀਤੀ, ਜਿਸ ਵਿਚ ਸੰਗਠਨ ਦੇ ਮੁਖੀ ਇਸਮਾਈਲ ਹਨਿਯਹ ਵੀ ਸ਼ਾਮਲ ਸਨ। ਬਾਅਦ ਵਿਚ ਸੋਮਵਾਰ ਨੂੰ ਬੈਠਕ ਦੀਆਂ ਤਸਵੀਰਾਂ ਤੁਰਕੀ ਪ੍ਰੈਜ਼ੀਡੈਂਸੀ ਵਲੋਂ ਜਾਰੀ ਕੀਤੀਆਂ ਗਈਆਂ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ‘ਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ।

ਜ਼ਿਕਰਯੋਗ ਹੈ ਕਿ ਯੂ.ਏ.ਈ. ਤੇ ਇਜ਼ਰਾਇਲ ਦੇ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਤੁਰਕੀ ਦੇ ਰਾਸ਼ਟਰਪੀ ਤੈਯਪ ਐਦ੍ਰੋਗਾਨ ਨੇ ਨਾ ਸਿਰਫ ਇਸ ਸਮਝੌਤੇ ਦੀ ਸਖਤ ਨਿੰਦਾ ਕੀਤੀ ਬਲਕਿ ਯੂ.ਏ.ਈ. ਦੇ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਰੋਕਣ ਦੇ ਸੰਕੇਤ ਦਿੱਤੇ ਹਨ।

Related News

ਇਨਫ੍ਰਾਸਟਕਚਰ ਅਤੇ ਕਮਿਊਨਟੀਜ਼ ਵਿਭਾਗ ਦੀ ਫੈਡਰਲ ਮਿਨਿਸਟਰ ਮੇਕੈਨਾ ਨੇ ਬਰੈਂਪਟਨ ‘ਚ ਚਾਰ ਟ੍ਰਾਂਜਿਟ ਪ੍ਰੋਜੈਕਟਾਂ ਲਈ 45.3 ਮਿਲੀਅਨ ਡਾਲਰ ਦਾ ਕੀਤਾ ਐਲਾਨ

Rajneet Kaur

ਅਮਰੀਕਾ ‘ਚ ਹਰ ਘੰਟੇ ਮਿਲ ਰਹੇ ਨੇ ਕੋਰੋਨਾ ਵਾਇਰਸ ਦੇ 2,600 ਕੇਸ ਪੋਜ਼ਟਿਵ

Rajneet Kaur

ਕੈਨੇਡਾ ਤੋਂ ਬਾਅਦ ਇਹਨਾਂ ਯੂਰਪੀ ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ, ਲਗਾਇਆ ਗਿਆ ਕਰਫਿਊ

Vivek Sharma

Leave a Comment