channel punjabi
International News USA

ਤਾਜ਼ਾ ਅਮਰੀਕੀ ਟ੍ਰਾਇਲ ’ਚ ਐਸਟ੍ਰਾਜੇਨੇਕਾ ਵੈਕਸੀਨ ਕੋਰੋਨਾ ਖ਼ਿਲਾਫ਼ ਪਾਈ ਗਈ 76 ਫ਼ੀਸਦੀ ਅਸਰਦਾਰ

ਵਾਸ਼ਿੰਗਟਨ : ਐਸਟ੍ਰਾਜੇਨੇਕਾ ਵੈਕਸੀਨ ਨੂੰ ਲੈ ਕੇ ਭੰਬਲ਼ਭੂਸਾ ਲਗਾਤਾਰ ਬਣਿਆ ਹੋਇਆ ਹੈ। ਇਸ ਵੈਕਸੀਨ ਨੂੰ ਖੂਨ ‘ਚ ਥੱਕੇ ਬਣਾਉਣ ਦੀਆਂ ਸ਼ਿਕਾਇਤਾ ਵਿਚਾਲੇ ਕੁਝ ਦੇਸ਼ਾਂ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਦੇਣਾ ਬੰਦ ਕਰ ਦਿੱਤਾ ਹੈ । ਇਨ੍ਹਾਂ ਵਿਚ ਜ਼ਿਆਦਾਤਰ ਯੂਰਪੀ ਦੇਸ਼ ਸ਼ਾਮਲ ਹਨ । ਜਰਮਨੀ ਨੇ ਵੀ ਇਸ ਵੈਕਸੀਨ ਦੀ ਵਰਤੋਂ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਰਾਂਸ, ਇਟਲੀ, ਸਪੇਨ, ਡੈਨਮਾਰਕ, ਨਾਰਵੇ ਅਤੇ ਨੀਦਰਲੈੰਡ ਵੀ ਅਜਿਹਾ ਹੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਤੇ ਯੂਰਪੀਅਨ ਯੂਨੀਅਨ (EU) ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਨੇ AstraZeneca ਵੈਕਸੀਨ ਨੂੰ ਸੁਰੱਖਿਅਤ ਦੱਸਿਆ ਹੈ, ਪਰ ਖੂਨ ਜਮ੍ਹਾ ਹੋਣ ਦੇ ਡਰ ਕਾਰਨ ਕਈ ਦੇਸ਼ਾਂ ਨੇ ਇਸ ‘ਤੇ ਪਾਬੰਦੀ ਲਗਾ ਚੁੱਕੇ ਹਨ

ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ’ਚ ਤਮਾਮ ਚਿੰਤਾਵਾਂ ਦੇ ਵਿਚਾਲੇ ਹੁਣ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਐਸਟ੍ਰਾਜੇਨੇਕਾ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਦੀ ਵੈਕਸੀਨ ਕੋਰੋਨਾ ਵਾਇਰਸ ਖ਼ਿਲਾਫ਼ ਕਾਫੀ ਅਸਰਦਾਰ ਹੈ। ਦਾਅਵਾ ਹੈ ਕਿ ਕੋਰੋਨਾ ਬਿਮਾਰੀ ਨੂੰ ਰੋਕਣ ਲਈ ਐਸਟ੍ਰਾਜੇਨੇਕਾ 76 ਫ਼ੀਸਦੀ ਤਕ ਪ੍ਰਭਾਵੀ ਪਾਈ ਗਈ ਹੈ।
ਇਸ ਤੋਂ ਪਹਿਲਾਂ ਅਮਰੀਕਾ ਤੇ ਦੋ ਦੱਖਣ ਅਮਰੀਕੀ ਦੇਸ਼ਾਂ ’ਚ ਵੱਡੇ ਸਕੇਲ ’ਤੇ ਕੀਤੇ ਗਏ ਇਕ ਪ੍ਰੀਖਣ ’ਚ ਇਹ ਵੈਕਸੀਨ ਕੋਰੋਨਾ ਖ਼ਿਲਾਫ਼ 79 ਫ਼ੀਸਦੀ ਪ੍ਰਭਾਵੀ ਪਾਈ ਗਈ ਸੀ। ਜਦੋਂਕਿ ਗੰਭੀਰ ਵਾਇਰਸ ਦੀ ਰੋਕਥਾਮ ’ਚ 100 ਫ਼ੀਸਦ ਖਰੀ ਸਾਬਿਤ ਹੋਈ ਹੈ।

ਬ੍ਰਿਟੇਨ ਦੀ ਓਕਸਫੋਰਡ ਯੂਨੀਵਰਸਿਟੀ ਤੇ ਐਸਟ੍ਰਾਜੇਨੇਕਾ ਕੰਪਨੀ ਵੱਲੋਂ ਵਿਕਸਿਤ ਇਸ ਟੀਕੇ ਦਾ ਉਤਪਾਦਨ ਭਾਰਤ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਵੀ ਕੀਤਾ ਜਾ ਰਿਹਾ ਹੈ। ਅਮਰੀਕੀ ਪ੍ਰੀਖਣ ’ਚ ਵੈਕਸੀਨ ਸਾਰੀ ਉਮਰ ਅਤੇ ਸਮੁਦਾਏ ਦੇ ਲੋਕਾਂ ’ਚ ਬਰਾਬਰ ਰੂਪ ਨਾਲ ਪ੍ਰਭਾਵੀ ਸਾਬਿਤ ਹੋਈ ਹੈ। 65 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਪ੍ਰਤੀਭਾਗੀਆਂ ’ਚ ਵੈਕਸੀਨ 80 ਫ਼ੀਸਦੀ ਅਸਰਦਾਰ ਮਿਲੀ ਹੈ।

ਇਸ ਤੋਂ ਪਹਿਲਾਂ ਐਸਟ੍ਰਾਜੇਨੇਕਾ ਵੱਲੋਂ ਅਮਰੀਕੀ, ਚਿੱਲੀ ਤੇ ਪੇਰੂ ’ਚ ਵੀ ਕਰਵਾਏ ਗਏ ਤੀਸਰੇ ਸਟੇਜ ਦੇ ਟ੍ਰਾਇਲ ’ਚ ਇਹ ਵੈਕਸੀਨ ਸੁਰੱਖਿਅਤ ਤੇ ਉੱਚ ਪੱਧਰ ’ਤੇ ਪ੍ਰਭਾਵੀ ਪਾਈ ਗਈ ਹੈ। ਇਸ ਤੋਂ ਪਹਿਲਾਂ ਬਰਤਾਨੀਆ, ਬ੍ਰਾਜ਼ੀਲ ਤੇ ਦੱਖਣ ਅਫਰੀਕਾ ’ਚ ਵੀ ਇਸ ਟੀਕੇ ਦਾ ਪ੍ਰੀਖਣ ਕੀਤਾ ਗਿਆ ਸੀ। ਇਸ ’ਚ ਵੀ ਵੈਕਸੀਨ ਕੋਰੋਨਾ ਖ਼ਿਲਾਫ਼ ਅਸਰਦਾਰ ਪਾਈ ਗਈ ਸੀ।

Related News

ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਮਹਿਲ ਵੇਚਣ ਦੀ ਤਿਆਰੀ !

Vivek Sharma

ਕੈਨੇਡੀਅਨ ਫ਼ੌਜੀ ਵੀ ਹੋਏ ਕੋਰੋਨਾ ਦੇ ਸ਼ਿਕਾਰ, ਇਕਾਂਤਵਾਸ ਵਿੱਚ ਭੇਜਿਆ ਗਿਆ

Vivek Sharma

ਸਾਰਿਆਂ ਤੋ ਘੱਟ ਉਮਰ ਦੀ ਪੀੜਿਤ ਬਰੈਂਪਟਨ ਦੀ 13 ਸਾਲਾਂ ਬੱਚੀ ਐਮਿਲੀ ਵਿਕਟੋਰੀਆ ਵੀਗਾਸ ਦੀ ਕੋਰੋਨਾ ਵਾਈਰਸ ਨਾਲ ਮੌਤ,ਪੀਲ ਰੀਜ਼ਨ ਨਾਲ ਸਬੰਧਤ ਮੇਅਰਾਂ ਨੇ ਪ੍ਰਗਟਾਇਆ ਦੁੱਖ

Rajneet Kaur

Leave a Comment