channel punjabi
International News USA

ਤਾਈਵਾਨ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦਾ ਸੈਨਿਕ ਜਾਂ ਆਰਥਿਕ ਦਬਾਅ ਨਾ ਬਣਾਏ ਚੀਨ : ਅਮਰੀਕਾ

ਵਾਸ਼ਿੰਗਟਨ : ਚੀਨੀ ਲੜਾਕੂ ਜਹਾਜ਼ਾਂ ਦੇ ਤਾਈਵਾਨ ਦੇ ਹਵਾਈ ਖੇਤਰ ਵਿਚ ਵੜਨ ਤੋਂ ਬਾਅਦ ਅਮਰੀਕਾ ਨੇ ਅਪਣੀ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਅਮਰੀਕਾ ਨੇ ਇਸ ਘਟਨਾ ’ਤੇ ਚਿੰਤਾ ਜਤਾਈ ਹੈ। ਅਮਰੀਕੀ ਪ੍ਰਸ਼ਾਸਨ ਨੇ ਬੀਜਿੰਗ ਦੇ ਡਿਪਲੋਮੈਟ ਨੂੰ ਤਾਈਵਾਨ ਦੇ ਖ਼ਿਲਾਫ਼ ਕਿਸੇ ਤਰ੍ਹਾ ਦਾ ਸੈਨਿਕ ਜਾਂ ਆਰਥਿਕ ਦਬਾਅ ਨਹੀਂ ਬਣਾਉਣ ਦੀ ਅਪੀਲ ਕੀਤੀ ਹੈ। ਤਾਈਵਾਨ ਦੇ ਹਵਾਈ ਖੇਤਰ ਵਿਚ ਚੀਨ ਦੇ ਲੜਾਕੂ ਜਹਾਜ਼ਾਂ ਦੀ ਐਂਟਰੀ ਦੇ ਕੁਝ ਘੰਟੇ ਬਾਅਦ ਅਮਰੀਕਾ ਦੀ ਇਹ ਪ੍ਰਤੀਕ੍ਰਿਆ ਸਾਹਮਣੇ ਆਈ ਹੈ।

ਖ਼ਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਰੋਹ ਦੇ ਤਿੰਨ ਦਿਨ ਬਾਅਦ ਪਹਿਲੀ ਵਾਰ ਅਮਰੀਕੀ ਪ੍ਰਸ਼ਾਸਨ ਨੇ ਚੀਨ ਨੂੰ ਤਾਈਵਾਨ ਦੇ ਕਿਸੇ ਤਰ੍ਹਾਂ ਦੇ ਦਖ਼ਲ ਨੂੰ ਮਨ੍ਹਾ ਕੀਤਾ ਹੈ।

ਅਮਰੀਕੀ ਪ੍ਰਸ਼ਾਸਨ ਦੀ ਇਸ ਪਹਿਲ ਨੂੰ ਇਸ ਰੂਪ ਵਿਚ ਦੇਖਿਆ ਜਾ ਰਿਹਾ ਹੈ ਕਿ ਤਾਈਵਾਨ ਦੇ ਮਾਮਲੇ ਵਿਚ ਉਸ ਦੇ ਨਜ਼ਰੀਏ ਵਿਚ ਕੋਈ ਬਦਲਾਅ ਨਹੀਂ ਆਇਆ ਹੈ।
ਟਰੰਪ ਦਾ ਚੀਨ ਦੇ ਪ੍ਰਤੀ ਨਜ਼ਰੀਆ ਕਾਫੀ ਹਮਲਾਵਰ ਹੋਇਆ ਕਰਦਾ ਸੀ। ਰਾਜ ਵਿਭਾਗ ਨੇ ਕਿਹਾ ਕਿ ਤਾਈਵਾਨ ਦੇ ਲਈ ਅਮਰੀਕਾ ਦੀ ਪ੍ਰਤੀਬੱਧਤਾ ਚੱਟਾਨ ਵਾਂਗ ਹੈ ਅਤੇ ਸ਼ਾਂਤੀ ਅਤੇ ਰਖ ਰਖਾਅ ਵਿਚ ਯੋਗਦਾਨ ਕਰਦੀ ਹੈ।

ਵਿਦੇਸ਼ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਤਾਈਵਾਨ ਦੇ ਸੁਰੱਖਿਆ ਦੇ ਪ੍ਰਤੀ ਅਮਰੀਕਾ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਅਮਰੀਕਾ ਇਸ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਕੋਸ਼ਿਸ਼ ਕਰਦਾ ਰਹੇਗਾ। ਵਿਦੇਸ਼ ਵਿਭਾਗ ਨੇ ਅਪਣੇ ਬਿਆਨ ਨੂੰ ਮੁੜ ਦੁਹਰਾਇਆ ਕਿ ਅਸੀਂ ਭਾਰਤੀ ਪ੍ਰਸ਼ਾਂਤ ਖੇਤਰ ਵਿਚ ਅਪਣੇ ਦੋਸਤਾਂ ਅਤੇ ਸਹਿਯੋਗੀਆਂ ਦੇ ਨਾਲ ਖੜ੍ਹੇ ਰਹਾਂਗੇ। ਅਸੀਂ ਤਾਈਵਾਨ ਦੀ ਸਹਾਇਤਾ ਕਰਨੀ ਜਾਰੀ ਰੱਖਾਂਗੇ।

Related News

ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ਵਿਚ ਭਾਰਤੀ ਮੂਲ ਦੀ ਸਭ ਤੋਂ ਘੱਟ ਉਮਰ ਦੀ ਬੱਚੀ ਸ਼ਾਮਿਲ

Rajneet Kaur

ਇਟੋਬੀਕੋ ਵਿੱਚ ਹੋਈ ਝੜਪ ਤੇ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀ ਜ਼ਖ਼ਮੀ

Rajneet Kaur

ਵਿਟਬੀ ਸਕੂਲ ਵਿਖੇ ਬਰਫ ਕਲੀਅਰਿੰਗ ਮਸ਼ੀਨ ਨਾਲ ਵਾਪਰੀ ਘਟਨਾ ਤੋਂ ਬਾਅਦ 2 ਬੱਚੇ ਜ਼ਖਮੀ: ਪੁਲਿਸ

Rajneet Kaur

Leave a Comment